HOME ਮਾਮਲਾ ਮੱਕੀ ਦੇ ਬੀਜ ਦਾ

ਮਾਮਲਾ ਮੱਕੀ ਦੇ ਬੀਜ ਦਾ

1

ਕ੍ਰਿਸ਼ਨਾ ਬੀਜ ਭੰਡਾਰ ਵੱਲੋਂ ਕਿਸਾਨਾਂ ਨੂੰ ਨੁਕਸਾਨ ਦੇ ਚੈੱਕ ਦਿੱਤੇ 

ਸਾਡਾ ਬੀਜ ਵਿਕਰੇਤਾ ਨਾਲ ਕੋਈ ਰੋਸ ਨਹੀਂ – ਲਖਵੀਰ ਸਿੰਘ ਗੋਬਿੰਦਪੁਰ 

ਬਿਲਗਾ   (ਸਮਾਜ ਵੀਕਲੀ)  (ਹਰਜਿੰਦਰ ਸਿੰਘ ਚੰਦੀ)-ਭਾਰਤੀ ਕਿਸਾਨ ਯੂਨੀਅਨ ਪੰਜਾਬ ਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ ਹੇਠ ਕਿ੍ਸ਼ਨਾ ਬੀਜ਼ ਭੰਡਾਰ ਬਿਲਗਾ ਵਿਖੇ ਧਰਨਾ ਲਗਾਇਆ ਗਿਆ। ਜ਼ਿਕਰਯੋਗ ਹੈ ਕਿ ਕਿਸਾਨਾਂ ਵੱਲੋਂ ਬੀਜ ਵਿਕਰੇਤਾ ਤੇ ਦੋਸ਼ ਲਗਾਇਆ ਗਿਆ ਸੀ ਕਿ ਉਨ੍ਹਾਂ ਨੂੰ ਬੀਜ ਵਿਕਰੇਤਾ ਵੱਲੋਂ ਸਹੀ ਬੀਜ ਮੁਹਈਆ ਨਹੀਂ ਕਰਵਾਇਆ ਗਿਆ ਜਿਸ ਕਰਕੇ ਉਨ੍ਹਾਂ ਦੀ ਮੱਕੀ ਦੀ ਫਸਲ ਦਾ ਝਾੜ ਨਹੀਂ ਨਿਕਲਿਆ ਇਸ ਮੌਕੇ ਬੀਜ ਵਿਕਰੇਤਾ ਨੇ ਕਿਹਾ ਸੀ ਕਿ ਜੇਕਰ ਝਾੜ ਵਿੱਚ ਕੋਈ ਕਮੀਂ ਆਈ ਤਾਂ ਉਨ੍ਹਾਂ ਵੱਲੋਂ ਇਸ ਦੀ ਭਰਭਾਈ ਕਰ ਦਿੱਤੀ ਜਾਵੇਗੀ। ਪਿਛਲੇ ਕੁਝ ਦਿਨਾਂ ਤੋਂ ਇਸ ਮਸਲੇ ਨੂੰ ਲੈ ਕੇ ਪੀੜਤ ਕਿਸਾਨਾਂ ਵੱਲੋਂ ਬੀਕੇਯੂ ਪੰਜਾਬ ਦੀ ਜਲੰਧਰ ਇਕਾਈ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ ਜਿਸ ਦੇ ਚਲਦਿਆਂ ਬੀਕੇਯੂ ਪੰਜਾਬ ਜਥੇਬੰਦੀ ਵੱਲੋਂ ਬੀਜ ਵਿਕਰੇਤਾ ਦੇ ਸਟੋਰ ਅਗੇ ਅਣਮਿੱਥੇ ਸਮੇਂ ਲਈ ਧਰਨਾ ਦੇਣ ਦਾ ਐਲਾਨ ਕਰ ਦਿੱਤਾ ਜਿਸ ਤੇ ਕ੍ਰਿਸ਼ਨਾ ਬੀਜ ਭੰਡਾਰ ਦੇ ਮਾਲਕ ਵੱਲੋਂ ਪ੍ਰਸ਼ਾਸਨ ਅਤੇ ਖੇਤੀ ਬਾੜੀ ਵਿਭਾਗ ਦੀ ਮੌਜੂਦਗੀ ਵਿੱਚ ਪੀੜਤ ਕਿਸਾਨਾਂ ਕੁਲਦੀਪ ਸਿੰਘ, ਲਖਵੀਰ ਸਿੰਘ, ਅਵਤਾਰ ਸਿੰਘ ਨੂੰ ਨੁਕਸਾਨ ਹੋਏ ਨੁਕਸਾਨ ਦੇ ਚੈੱਕ ਬੀਕੇਯੂ ਪੰਜਾਬ ਦੇ ਆਗੂਆਂ ਦੀ ਮੌਜੂਦਗੀ ਵਿੱਚ ਸੋਂਪ ਦਿੱਤੇ ਗਏ। ਇਸ ਮੌਕੇ ਬੀਕੇਯੂ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਗੋਬਿੰਦਪੁਰ ਨੇ ਆਖਿਆ ਸਾਡਾ ਬੀਜ ਵਿਕਰੇਤਾ ਨਾਲ ਕਿਸੇ ਤਰਾਂ ਦਾ ਕੋਈ ਰੋਸ ਨਹੀਂ ਕ੍ਰਿਸ਼ਨਾ ਬੀਜ ਭੰਡਾਰ  ਵੱਲੋਂ ਕੀਤੀ ਪਹਿਲ ਕਦਮੀ ਲਈ ਅਸੀਂ ਬੀਜ ਵਿਕਰੇਤਾ ਦਾ ਵੀ ਧੰਨਵਾਦ ਕਰਦੇ ਹਾਂ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਵੱਲੋਂ ਮੌਰਚਾ ਫਤਿਹ ਹੋਣ ਤੇ ਕਿਸਾਨ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।ਇਸ ਮੌਕੇ  ਲਖਬੀਰ ਸਿੰਘ ਗੋਬਿੰਦਪੁਰ ਜ਼ਿਲ੍ਹਾ ਪ੍ਰਧਾਨ ਜਲੰਧਰ, ਨਰਿੰਦਰ ਸਿੰਘ ਬਾਜਵਾ ਕੋਰ ਕਮੇਟੀ ਮੈਂਬਰ ਪੰਜਾਬ, ਹਰਭਜਨ ਸਿੰਘ ਜਨਰਲ ਸਕੱਤਰ ਨੂਰਮਹਿਲ, ਮਹਿੰਦਰ ਸਿੰਘ ਬਲਾਕ ਪ੍ਰਧਾਨ ਨੂਰਮਹਿਲ, ਜੋਗਿੰਦਰ ਸਿੰਘ ਸਭਰਾ ਮੀਤ ਪ੍ਰਧਾਨ ਪੰਜਾਬ, ਪ੍ਰਗਟ ਸਿੰਘ ਲਹਿਰਾ ਕੋਰ ਕਮੇਟੀ ਮੈਂਬਰ ਪੰਜਾਬ, ਨਿਸ਼ਾਨ ਸਿੰਘ ਫੌਜੀ ਬਲਾਕ ਪ੍ਰਧਾਨ ਮੱਖੂ,ਨਸੀਬ ਸਿੰਘ ਗੱਟਾ ਕੈਸ਼ੀਅਰ ਬਲਾਕ ਮੱਖੂ , ਸੋਢੀ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ ਜਲੰਧਰ, ਨਕੋਦਰ ਤਹਿਸੀਲ ਪ੍ਰਧਾਨ ਗੁਰਦੀਪ ਸਿੰਘ, ਇਕਬਾਲ ਸਿੰਘ ਲੋਹਗੜ੍ਹ ਅਤੇ ਤਜਿੰਦਰ ਸਿੰਘ ਸਰਪੰਚ, ਆਦਿ ਕਿਸਾਨ ਹਾਜ਼ਰ ਹੋਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਲੈਂਡ ਪੂਲਿਗ ਪਾਲਸੀ ਦਾ ਵਿਰੋਧ ਜੰਗੀ ਪੱਧਰ ਤੇ ਕੀਤਾ ਜਾਵੇ – ਨਰਿੰਦਰ ਸਿੰਘ ਬਾਜਵਾ, ਸੋਢੀ ਸਿੰਘ
Next articleਵੈਨਕੂਵਰਵੈਨਕੂਵਰ ਏਅਰਪੋਰਟ ਤੇ 29 ਕਿਲੋ ਨਸ਼ੀਲੇ ਪਦਾਰਥ ਨਾਲ ਚੀਨੀ ਮੂਲ ਦਾ ਵਿਅਕਤੀ ਗ੍ਰਿਫਤਾਰ