(ਸਮਾਜ ਵੀਕਲੀ)
ਉਹ ਕਾਫ਼ਲਾ ਵੀ ਕੀ ਸੀ
ਜੋ ਰੁਕ ਗਿਆ !
ਉਹ ਰੋਹ ਵੀ ਕੀ ਹੈ,
ਜੋ ਮੁਕ ਗਿਆ !
ਸੰਤਾਪ ਭੋਗੇ ਦਿਲਾਂ ਵਿਚ,
ਜਵਾਲਾ ਸ਼ਾਂਤ,
ਨਹੀਂ ਹੋਈ ਸ਼ਾਇਦ,
ਜੋ ਜਿੱਥੇ ਸੀ ਏਸ ਕਰਕੇ,
ਰੁਕ ਗਿਆ।
ਚਾਂਬੜਾ ਪਾਉਂਦੇ ਨੇ,
ਬਾਹਰ ਬੈਠੇ ਪੰਨੂ, ਸੰਨੂ ਕਈ।
ਕਿਰਤੀਆਂ ਦੇ ਜੋਸ਼ ਅੱਗੇ ਤਾਂ ਬਦਮਗਜੋ,
ਸੰਸਾਰ ਸਾਰਾ ਝੁਕ ਗਿਆ।
ਕਿਰਤੀਆਂ ਦਾ ਏਕਾ ਸੀ ਜੋ,
ਸੰਸਾਰ ਦੀਵਾਨਾ ਹੋ ਗਿਆ।
ਨਹੀਂ ਤਾਂ ਲੱਗਦਾ ਸੀ,
ਪੰਜਾਬ ਕਦੋਂ ਦਾ ਮੁਕ ਗਿਆ।
(ਜਸਪਾਲ ਜੱਸੀ)
ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly