(ਸਮਾਜ ਵੀਕਲੀ)
ਆਲ੍ਹਣੇ ਅਸੀਂ ਕਿੱਥੇ ਪਾਈਏ,
ਰੁੱਖਾਂ ਤਾਂਈ ਵੱਢ ਦਿੱਤਾ।
ਕੱਚਿਆਂ ਦੀ ਥਾਂ ਪੱਕੇ ਪਾ ਲਏ,
ਉੱਥੋਂ ਵੀ ਸਾਨੂੰ ਕੱਢ ਦਿੱਤਾ।
ਖੇਤਾਂ ਵਿੱਚ ਜੇ ਜਾ ਕੇ ਰਹੀਏ,
ਅੱਗਾਂ ਲਾ ਲਾ ਸਾੜ ਦਿੰਦੇ।
ਆਲ੍ਹਣਿਆਂ ਵਿੱਚ ਬੋਟ ਜੋ ਸਾਡੇ,
ਧਰਤੀ ਉੱਤੇ ਰਾੜਾ ਦਿੰਦੇ।
ਫਿਰ ਜਾਈਏ ਕਿੱਥੇ ਉੱਚੇ ਟਾਵਰਾਂ,
ਜੀਣਾ ਸਾਡਾ ਮੁਹਾਲ ਕੀਤਾ।
ਤੇਜ਼ ਤਰੰਗਾਂ ਦੁਸ਼ਮਣ ਸਾਡੀਆਂ,
ਮੰਦੜਾ ਉਹਨਾਂ ਹਾਲ ਕੀਤਾ।
ਦੱਸੋ ਫੇਰ ਸਾਡਾ ਟਿਕਾਣਾ ਕਿੱਥੇ,
ਹੱਕ ਸਾਡਾ ਵੀ ਤਾਂ ਪੂਰਾ ਹੈ।
ਪੰਛੀਆਂ ਨਾਲ ਸੰਸਾਰ ਹੈ ਸੋਹਣਾ,
ਨਹੀਂ ਸਭ ਕੁਝ ਅਧੂਰਾ ਹੈ।
ਹਾੜਾ ਨਾ ਤੁਸੀਂ ਕਹਿਰ ਗੁਜ਼ਾਰੋ,
ਸਾਨੂੰ ਵੀ ,ਪੱਤੋ, ਰਹਿਣ ਦਿਓ।
ਅਸੀਂ ਹਾਂ ਮਨੁੱਖ ਦੇ ਸੱਚੇ ਮਿੱਤਰ,
ਕਿਤੇ ਤਾਂ ਸਾਨੂੰ ਬਹਿਣ ਦਿਓ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417