(ਸਮਾਜ ਵੀਕਲੀ)
ਪੰਦਰਾਂ ਅਗਸਤ ਆਉਂਦਾ ਹੈ ਤੇ ਚਲਾ ਜਾਂਦਾ ਹੈ, ਹਰ ਸਾਲ ਅਜਾਦੀ ਦੇ ਦਿਨ ਲੀਡਰ ਸਲਾਮੀਆਂ ਲੈਕੇ ਤੇ, ਭਾਸ਼ਣ ਦੇਕੇ ਚਲੇ ਜਾਂਦੇ ਹਨ,ਭਾਰਤ ੳੁੱਥੇ ਦਾ ੳੁੱਥੇ ਖੜਾ ਹੈ। ਸੜਕਾਂ,ਬਿਜਲੀ, ਪਾਣੀ, ਨੌਕਰੀਆਂ ਸਕੂਲ, ਹਸਪਤਾਲ ਕੂਝ ਵੀ ਚੱਜ ਦਾ ਨਹੀਂ ਪਤਾ ਨਹੀਂ ਲੱਗਦਾ ਸੜਕਾਂ ਵਿਚ ਖੱਡੇ ਹਨ ਕਿ ਖiੱਡਆਂ ਵਿਚ ਸੜਕਾਂ ਹਨ, ਕੋਈ ਅਕਾਉਂਟੇਬਿਲਟੀ ਨਹੀਂ ਤੇ ਨਾ ਹੀ ਚੱਜ ਦੀ ਵਰਕਮੈਨਸ਼ਿਪ ਹੈ, ਤੇ ਨਾ ਕੋਈ ਸੇਫ਼ਟੀ। ਕੋਈ ਵੀ ਪਰੋਜੈਕਟ ਹੋਵੇ ਲੀਡਰਾਂ ਅਤੇ ਅਫਸਰਾਂ ਨੂੰ ਚਾਅ ਚੜ੍ਹ ਜਾਂਦਾ ਹੈ, ਕਹਿੰਦੇ ਹਨ ਪਰੋਜੈਕਟ ਹੱਥ ਵਿਚ ਆਇਆ ਹੈ ਬਣ ਗਈਆਂ ਮੌਜਾਂ, ਪੈਸਿਆਂ ਦਾ ਬਹੁਤਾ ਹਿੱਸਾ ਜੇਬਾਂ ਵਿਚ ਚਲਾ ਜਾਂਦਾ ਹੈ ਬਾਕੀ ਬਚੇ ਪੈਸੇ ਦਾ ਕੱਚ ਵਲੱਚਾ ਜਿਹਾ ਕੰਮ ਕਰ ਦਿੰਦੇ ਹਨ, ਤੇ ਉਦਘਾਟਣ ਕਰਨ ਤੋਂ ਪਹਿਲਾਂ ਹੀ ਚੀਜ਼ ਟੁੱਟ ਜਾਂਦੀ ਹੈ, ਜਿਵੇਂ ਬਿਹਾਰ ਦੇ ਸ਼ਹਿਰ ਗੋਪਾਲਗੰਜ ਵਿਚ ਨਵੇਂ ਬਣੇ ਪੁਲ ਦਾ ਹਾਲ ਹੋਇਆ ਹੈ,ਮੰਤਰੀ ਜੀ ਨੇ ਕਿਹਾ ਸੀ ਕਿ ਪੁਲ ਨਹੀਂ ਟੁੱਟਿਆ, ਮੇਰੇ ਖ਼ਿਆਲ ਵਿਚ ਮੰਤਰੀ ਜੀ ਨੂੰ ਕਿਸੇ ਚੰਗੇ ਡਾਕਟਰ ਤੋਂ ਅੱਖਾਂ ਦਾ ਇਲਾਜ ਕਰਵਾਉਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਨੂੰ ਟੁੱਟਿਆ ਹੋਇਆ ਪੁਲ ਦਿਖਾਈ ਨਹੀਂ ਦਿੱਤਾ।
ਕਰੋਨਾ ਵਾਇਰਸ ਦੇ ਟੀਕੇ ਦਾ ਵੀ ਇਹੀ ਹਾਲ ਹੋਣਾ ਹੈ ਟੀਕੇ ਬਲੈਕ ਵਿਚ ਵਿਕਣਗੇ। ਤੇ ਕੁਝ ਚਿਰ ਬਾਅਦ ਕੀਤੇ ਹੋਏ ਘੁਟਾਲੇ ਦੀਜਾਂਚ ਹੋਣ ਲੱਗ ਜਾਂਦੀ ਹੈ ਫੇਰ ਜਾਂਚ ਤੇ ਲੱਖਾਂ ਰੁਪਏ ਬਰਬਾਦ ਹੁੰਦੇ ਹਨ । ਮੀਂਹ ਦੇ ਦਿਨਾਂ ਵਿਚ ਨਦੀਆਂ, ਨਾਲੇ ਅਤੇ ਸੜਕਾਂ ਸਮੁੰਦਰ ਬਣ ਜਾਂਦੇ ਹਨ ਤੇਹੜ੍ਹ ਦੇ ਕਾਰਨ ਹਰ ਸਾਲ ਲੱਖਾਂ ਹੀ ਘਰ ਬਰਬਾਦ ਹੋ ਜਾਂਦੇ ਹਨ।ਫਸਲਾਂ ਬਰਬਾਦ ਹੋ ਜਾਂਦੀਆਂ ਹਨ,ਮੰਡੀਆਂ ਵਿਚ ਪਏ ਅਨਾਜ ਦੀ ਕੋਈ ਸਾਂਭ ਸੰਭਾਲ ਨਹੀਂ ਹੂੰਦੀ ਮੀਂਹ ਦੇ ਦਿਨਾਂ ਵਿਚ ਹਜਾਰਾਂ ਟੱਨ ਬਾਹਰ ਪਿਆ ਅਨਾਜ ਬਰਬਾਦ ਹੋ ਜਾਂਦਾ ਹੈ। ਸੜਕਾਂ ਦਾ ਬੁਰਾ ਹਾਲ ਹੈ ਲੋਕ ਅੱਨ੍ਹੇ ਵਾਹ ਗੱਡੀਆਂ ਚਲਾਉਂਦੇ ਹਨ, ਪਤਾ ਨਹੀਂ ਲਗਦਾ ਕਿ ਕਦੋਂ ਕਿਸੇ ਨੇ ਟਰੱਕ ਜਾਂ ਕਾਰ ਹੇਠ ਆ ਜਾਣਾਹੈ, ਜਾਂ ਰੇਲਗੱਡੀਆਂ ਇੱਕੋ ਪਟੜੀ ਤੇ ਆਕੇ ਇਕ ਦੂਜੇ ਦੇ ਵਿਚ ਵੱਜਣਗੀਆਂ ਅਤੇ ਪੰਜ੍ਹਾ ਸੱਠ ਸਵਾਰੀਆਂ ਸਵਰਗ ਵਿਚ ਪਹੁੰਚ ਜਾਂਣਗੀਆਂ, ਅਤੇ ਜਖ਼ਮੀ ਹੋਣ ਵਾਲਿਆਂ ਦੀ ਤਾਂ ਕੋਈ ਗਿਣਤੀ ਨਹੀਂ ਹੋਵੇਗੀ। ਤੀਰਥਾਂ ਤੇ ਜਾਣ ਵਾਲਿਆਂ ਵਾਸਤੇ ਵੀ ਕੋਈ ਇੰਤਜ਼ਾਮ ਨਹੀਂ ਪਹਾੜਾਂ ਵਿਚ ਇੱਕੋ ਹੀ ਸੜਕ ਹੁੰਦੀ ਹੈ ਉਹ ਵੀ ਬਹੁਤੀ ਜਗਾ੍ਹ ਤੇਸੜਕ ਕੱਚੀ ਹੀ ਹੁੰਦੀ ਹੈ।
ਬਹੁਤੀ ਵਾਰੀ ਯਾਤਰੀ ਤੀਰਥਾਂ ਤੇ ਟਰੱਕ ਅਤੇ ਟਰਾਲੀਆਂ ਤੇ ਦੇਵੀ ਦੇਵਤਿਆਂ ਦੇ ਦਰਸ਼ਨ ਕਰਨ ਜਾਂਦੇ ਹਨ ਪਹਾੜਾਂ ਤੇ ਜਾਂਦਿਆਂ ਟਰੱਕ ਅਤੇ ਟਰਾਲੀਆਂ ਚਾਰ ਸੌ ਫੁੱਟ ਦੀ ਗਹਿਰਾਈ ਵਿਚ ਡਿੱਗਦੇ ਹਨ, ਉਹ ਤਾਂ ਧੁਰ ਦਰਗਾਹ ਪਹੁੰਚਦੇ ਹੀ ਹਨ, ਹੇਠਾਂ ਰਹਿੰਦੇਘਰਾਂ ਵਾਲਿਆਂ ਦਾ ਵੀ “ਰਾਮ ਨਾਮ ਸੱਤ” ਹੋ ਜਾਂਦਾ ਹੈ।, ਰਹਿੰਦੀ ਖੁਹੰਦੀ ਕਸਰ ਬੱਦਲ ਫਟਣ ਅਤੇ ਕੱਚੇ ਪਹਾੜ ਟੁੱਟਣ ਨਾਲ ਹੋ ਜਾਂਦੀ ਹੈ, ਮਤਲਬ ਤਾਂ ਇਹ ਸੇਫ਼ਟੀ ਨਾਂ ਦੀ ਕੋਈ ਚੀਜ਼ ਹੀ ਹੈ ਨਹੀਂਂ। ਕਤਲ ਹੁੰਦੇ ਹਨਮੁਕਦਮੇ ਸੱਠ ਸਾਲ ਤੱਕ ਚਲਦੇ ਹਨ।ਸਿਰੀ ਰਾਮ ਚੰਦਰ ਜੀ ਦੇ ਜਨਮ ਸਥਾਨ ਦਾ ਮੁਕਦਮਾ ਸਾਲ 1528 ਤੋਂ ਅਰੰਭ ਹੋਇਆ ਸੀ, ਤੇ 2020 ਵਿਚ ਆਕੇ ਕੇਸ ਦਾ ਫ਼ੈਸਲਾ ਹੋਇਆ । ਅਖ਼ਬਾਰ ਚੁੱਕ ਕੇ ਦੇਖ ਲਉ ਪੜ੍ਹ ਕੇ ਅੱਖ-ਬਾਹਰ (ਅਖ਼ਬਾਰ ) ਆਉਣ ਵਾਲੀ ਹੋ ਜਾਂਦੀ ਹੈ ।
ਲੀਡਰਜ਼ ਤੇ ਬਿਉਰੋਕਰੇਸੀ ਮਿਲਕੇ ਦੇਸ਼ ਨੂੰ ਖੋਖਲਾ ਕਰ ਰਹੇ ਹਨ ਕੋਈ ਘੁਟਾਲਾ ਹੋ ਜਾਵੇ ਲੀਡਰ ਸਾਫ਼ ਬਚਕੇ ਨਿਕਲ ਜਾਂਦੇ ਹਨ ਤੇ ਅਧਿਕਾਰੀਆਂ ਨੂੰ ਜਾਂ ਤਾਂ ਸਸਪੈਂਡ ਕਰ ਦਿੱਤਾ ਜਾਂਦਾ ਹੈ ਜਾਂ ਫੇਰ ਉਨ੍ਹਾਂ ਦਾ ਤਬਾਦਲਾ ਕਰ ਦਿੱਤਾ ਜਾਂਦਾ ਹੈ,ਕਈ ਵਾਰੀ ਇਹ ਵੀ ਹੁੰਦਾ ਹੈ ਕਿ ਜੇ ਕੋਈ ਧਮਕੀ ਦਿੰਦਾ ਹੈ ਕਿ ਜੇਉਸਨੂੰ ਫਸਾਇਆ ਗਿਆ ਤਾਂ ਉਹ ਸਭ ਨੂੰ ਲੈ ਡੁੱਬੇਗਾ, ਫੇਰ ਕਿਸੇ ਨਾ ਕਿਸੇ ਤਰੀਕੇ ਨਾਲ ਕੇਸ ਨੂੰ ਬੰਦ ਕਰ ਦਿੱਤਾ ਜਾਂਦਾ ਹੈ।ਸਰਕਾਰਾਂ ਚੋਣ ਜਿੱਤਨ ਵਾਸਤੇ ਲੀਡਰਾਂ ਦੇ ਪੁਰਾਣੇ ਕੇਸ ਕੱਢ ਲੈਂਦੀਆਂ ਹਨ। ਕਈ ਸਾਲਾਂ ਤੋਂ ਫਲੱਡ ਅਤੇ ਪਲੂਸ਼ਨ ਹੋ ਰਿਹਾ ਇਨਾਂ੍ਹ ਨੂੰ ਹਲ ਕਰਨ ਦੀ ਬਜਾਏਸਰਕਾਰਾਂ ਤੇ ਅਫਸਰ ਇਕ ਦੂਜੇ ਨੁੰ ਦੋਸ਼ ਦੇਈ ਜਾਂਦੇ ਹਨ ਇਸਦਾ ਹਲ ਕੋਈ ਬੰਦਾ ਨਹੀਂ ਲੱਭਦਾ।ਹਰ ਗੱਲ ਦਾ ਵਿਰੋਧ ਹੁੰਦਾ ਹੈ ਭਾਵੇਂ ਉਹ ਚੰਗੀ ਗੱਲ ਹੀ ਕਿਉਂ ਨਾ ਹੋਵੇ। ਕਈ ਵਾਰੀ ਲੋਕ ਥਾਣੇ ਰਿਪੋਰਟ ਲਿਖਵਾਉਣ ਵਾਸਤੇ ਜਾਂਦੇ ਹਨ ਤੇ ਜਵਾਬ ਮਿਲਦਾ ਹੇ ਇਹ ਵਾਰਦਾਤ ਸਾਡੇ ਇਲਾਕੇ ਵਿਚ ਨਹੀਂ ਹੋਈ ਦੂਜੇ ਥਾਣੇ ਵਿਚ ਜਾਉ। ਬਹੁਤੀ ਵਾਰੀ ਪੁਲਿਸ ਵਾਲੇ ਦੂਜੀ ਧਿਰ ਤੋਂ ਪੈਸੇ ਲੈਕੇ ਐਫ਼ ਆਈ ਆਰ ਹੀ ਨਹੀਂ ਲਿਖਦੇ ਤੇ ਸਬੂਤਾਂ ਨੂੰ ਵੀ ਮਿਟਾ ਦਿੱਤਾ ਜਾਂਦਾ ਹੈ।
ਲੋਕਾਂ ਦੀਆਂ ਵੋਟਾਂ ਦੀ ਕੋਈ ਕਦਰ ਨਹੀਂ ਹੁੰਦੀ ਜੇ ਸਵਰਗੀ ਜੇਤਲੀ ਜੀ ਅਤੇ ਸਮ੍ਰਿਤੀ ਇਰਾਨੀ ਜੀ ਹਾਰਨ ਤੋਂ ਬਾਅਦ ਵੀ ਮੰਤਰੀ ਬਣਾਏ ਜਾ ਸਕਦੇ ਸਨ ਤਾਂ ਵੋਟਾਂ ਦੀ ਕੀ ਅਹਿਮੀਅਤ ਰਹਿ ਜਾਂਦੀ ਹੈ ਇਹ ਵੋਟਰਾਂ ਨਾਲ ਨਾ ਇਨਸਾਫ਼ੀ ਹੈ, ਫੇਰ ਵੀ ਭਾਰਤ ਨੂੰ ਇਹ ਲੋਕਤੰਤਰ ਦੇਸ਼ ਕਹਿੰਦੇ ਹਨ, ਚੋਣ ਆਯੋਗ ਨੂੰ ਕੁਝ ਇੱਧਰਵੀ ਧਿਆਨ ਦੇਣਾ ਚਾਹੀਦਾ ਹੈ,ਅਤੇਜਿੱਤੇ ਹੋਏ ਲੋਕਾਂ ਨੂੰ ਹੀ ਮੰਤਰੀ ਬਣਾਉਣਾ ਚਾਹੀਦਾ ਹੈ ।
ਜਿੱਤੇ ਹੋਏ ਵਿਧਾਇਕਾਂ ਨੂੰ ਵੀ ਪਾਰਟੀ ਦੇ ਲੀਡਰਾਂ ਤੋਂ ਪੁੱਛਣਾ ਚਾਹੀਦਾ ਹੈ ਕਿ ਜੇ ਹਾਰੇ ਹੋਏ ਬੰਦੇ ਮੰਤਰੀ ਬਣ ਸਕਦੇ ਹਨ ਤਾਂ ਚੋਣ ਕਰਾਉਣ ਦੀ ਕੀ ਜਰੁਰਤ ਹੈ ਕਿਸੇ ਨੂੰ ਵੀ ਚੁੱਕ ਕੇ ਮੰਤਰੀ ਬਣਾਇਆ ਜਾ ਸਕਦਾ ਹੈ ।1947 ਤੋ ਅਜਤੱਕਪਾਰਟੀਆਂ ਅਤੇ ਬਿਉਰੋਕਰੇਸੀ ਮਿਲਕੇ ਖਾ ਰਹੀਆਂ ਹਨ, ਪਰ ਹੁਣ ਤੀਜੀ ਧਿਰ ਆਪ ਪਾਰਟੀ ਆ ਗਈ ਹੈ, ਉਨਾਂ੍ਹ ਨੂੰ ਇਹ ਲੋਕ ਕੰਮ ਨਹੀਂ ਕਰਨ ਦਿੰਦੇ, ਕੰਮ ਕਰਨ ਵੀ ਕਿਉਂ ਦੇਣ ੳਨ੍ਹਾਂ ਦਾ ਭਰਿਸ਼ਟਾਚਾਰ ਦਾ ਧੰਦਾ ਵਰਿ੍ਹਆਂ ਤੋਂ ਚੱਲ ਰਿਹਾ ਹੈ ਉਹ ਬੰਦ ਕਿਉਂ ਹੋਣ ਦੇਣਗੇ, ਇਸ ਕਰਕੇ ਆਪ ਪਾਰਟੀ ਦਾ ਕੋਈ ਵਿਧਾਇਕ ਛਿੱਕ ਵੀ ਮਾਰ ਦਿੰਦਾ ਹੈ ਤਾਂ ਐਫ਼ ਆਈ ਆਰ ਦਰਜ਼ ਹੋ ਜਾਂਦੀ ਹੈ। ਪੁਲਿਸ ਵਾਲਿਆਂ ਨੂੰ ਹਿਦਾਇਤ ਦਿੱਤੀ ਹੋਈ ਹੈ ਕਿ ਇਨ੍ਹਾਂ ਨੂੰ ਛੱਡਣਾ ਨਹੀਂ ਇਹ ਕੋਣ ਹੁੰਦੇ ਹਨ ਸਾਡਾ ਕਰਪਸ਼ਨ ਦਾ ਧੰਦਾ ਬੰਦ ਕਰਨ ਵਾਲੇ । ਕੇਜਰੀਵਾਲ ਸਾਹਬ ਦੀ ਵਿਦੇਸਾਂ ਵਿਚ ਬਹੁਤ ਇੱਜਤ ਹੈ ਉਨ੍ਹਾਂ ਨੂੰ ਚਾਹੀਦਾ ਹੈ ਉਹ ਘੱਟ ਬੋਲਣ ਤੇ ਕੰਮ ਜਿਆਦਾ ਕਰਨ ਇਵੇਂ ਮੁਕਦਮੇਬਾਜੀ ਵਿਚ ਫਸਕੇ ਆਪਣਾ ਵਕਤ ਬਰਬਾਦ ਨਾ ਕਰਨ।ਪਿਛਲੇ ਸੱਤਰ ਸਾਲ ਤੋਂ ਕਸ਼ਮੀਰ ਨਕਸਲਵਾਦ, ਅਤੇ ਨਾਗਾਲੈਂਡ ਦਾ ਮਸਲਾ ਵਿੱਚੇ ਹੀ ਲਟਕਿਆ ਪਿਆ ਹੈ।
ਪਾਕਿਸਤਾਨ ਦੀ ਸਰਕਾਰ ਕਸ਼ਮੀਰ ਤੇ ਗੱਲ ਕਰਨਾ ਚਾਹੁੰਦੀ ਹੈ, ਕਿਸ ਬਾਰੇ ਗੱਲ ਬਾਤ ਕਰਨੀ ਹੈ, ਪਾਕਿਸਤਾਨ ਕਸ਼ਮੀਰ ਮੰਗਦਾ ਹੈ ਉਹ ਮੁਮਕਿਨ ਨਹੀਂ, ਫੇਰ ਗੱਲਬਾਤ ਕਿਸ ਵਾਸਤੇ ਕਰਨੀ ਹੈ।ਪਾਕਿਸਤਾਨ ਨੇ ਠਾਣ ਰੱਖੀ ਹੈ ਕਿ ਜਿਵੇਂ ਭਾਰਤ ਨੇ ਬੰਗਲਾਦੇਸ਼ ਬਣਵਾ ਦਿੱਤਾ ਸੀ, ਉਵੇਂ ਭਾਰਤ ਦੇ ਵੀ ਟੁਕੜੇ ਹੋ ਜਾਣ ।ਮੰਨ ਲਉ ਕਸ਼ਮੀਰਅਜਾਦ ਹੋ ਜਾਵੇ ਤਾਂ ਲੋਕਾਂ ਨੂੰ ਸੋਨੇ ਦੀ ਰੋਟੀ ਮਿਲਣ ਲੱਗ ਜਾਵੇਗੀ, ਰਾਜ ਕਰਨ ਵਾਲੇ ਤਾਂ ਉਹੀ ਬੇਈਮਾਨ ਲੋਕ ਹੋਣਗੇ,ਸਪੇਸ ਤੋਂ ਤਾਂ ਆਉਣੋ ਰਹੇ। ਇਨ੍ਹਾਂ ਲੋਕਾਂ ਨੂੰ ਸਮਝ ਆ ਜਾਣੀ ਚਾਹੀਦੀ ਹੈ ਕਿ ਆਪਦੀ ਮੇਹਨਤ ਹੀ ਰੰਗ ਲਿਆਉਂਦੀ ਹੁੰਦੀ ਹੈ । ਕੁਝ ਅਕਲ ਦੀ ਗੱਲ ਕਰੋ ਲੀਡਰ ਕਦੇ ਨਹੀਂ ਮਰਦੇ ਹੁੰਦੇ, ਉਹ ਆਮ ਲੋਕਾਂ ਦਾ ਬਰੇਨਵਾਸ਼ ਕਰਕੇ ਜਿਹਾਦੀ ਬਣਾਕੇ ਉਨ੍ਹਾਂ ਨੂੰ ਭੇਜਦੇ ਹਨ ਤੇ ਮਰਦੇ ਵੀ ਉਹੀ ਹਨ। ਜਿਹੜੇ ਮਰ ਜਾਂਦੇ ਹਨ ਉਨ੍ਹਾਂ ਨੂੰ ਕੀ ਪਤਾ ਲੱਗੇਗਾ ਕਿ ਕਸ਼ਮੀਰ ਅਜਾਦ ਹੋ ਗਿਆ ਹੈ ਜਾਂ ਨਹੀਂ, ਜੇ ਨਹੀਂ ਪਤਾ ਲੱਗੇਗਾ ਤਾਂ ਲੀਡਰਾਂ ਦੇ ਮਗਰ ਲੱਗਕੇ ਕਿਉਂ ਆਪਣੀ ਜਾਨ ਗਵਾੳਂੁਦੇ ਹਨ। ਨਾਲੇ ਭਾਰਤ ਦੀ ਅਖੰਡਤਾ ਕਾਇਮ ਰਹਿਣੀ ਚਾਹੀਦੀ ਹੈ।
ਲੋਕ ਜਲਸੇ ਜਲੂਸ ਕੱਢਦੇ ਹਨ, ਬੱਸਾਂ ਅਤੇ ਕਾਰਾਂ ਫੂਕਦੇ ਹਨ, ਪਥੱਰਬਾਜੀ ਕਰਦੇ ਹਨ,ਫੇਰ ਪੁਲਿਸ ਗੋਲੀ ਚਲਾਂਉਂਦੀ ਹੈ, ਕੁਝ ਮਰਦੇ ਹਨ, ਕੁਝ ਜਖ਼ਮੀ ਹੁੰਦੇ ਹਨ, ਸਭ ਲੋਕ ਪੁਲਿਸ ਦੇ ਪਿੱਛੇ ਪੈ ਜਾਂਦੇ ਹਨ, ਮੀਡੀਆ ਵੀ ਪੂਸ਼ ਚੁੱਕ ਲੈਂਦਾ ਹੈ, ਟੀ ਵੀ ਤੇ ਆਕੇ ਲੀਡਰ ਬਹਿਸ ਕਰਦੇ ਹਨ, ਸਾਰੇ ਇੱਕਠੇ ਹੀ ਬੋਲੀ ਜਾਂਦੇ ਹਨ, ਕਿਸੇ ਨੂੰ ਕੁਝ ਸਮਝ ਨਹੀਂ ਆਉਂਦੀ ਕੀ ਕਹਿ ਰਹੇ ਹਨ, ਐਕਸ਼ਨ ਕੋਈ ਨਹੀਂ ਲੈਂਦਾ ਸਭ ਗੱਲਾਂ ਬਾਤਾਂ ਵਿਚ ਹੀ ਸਾਰੀਜਾਂਦੇ ਹਨ, ਹਰ ਪਾਸੇ ਹੋ- ਹੱਲਾ ਤੇ ਪੁਲਿਸ ਦੀ ਨਿੰਦਿਆ ਹੁੰਦੀ ਹੈ। ਲੋਕ ਭੰਨ-ਤੋੜ ਕਰੀ ਜਾਣ, ਅੱਗਾਂ ਲਾਈ ਜਾਣ, ਪੱਥਰ ਮਾਰੀ ਜਾਣ ਤੇ ਪੁਲਿਸ ਚੁੱਪ ਕਰਕੇ ਪੱਥਰ ਖਾਈ ਜਾਵੇ ਇਹ ਤਾਂ ਨਹੀਂ ਨਾ ਹੋ ਸਕਦਾ। ਲੋਕਾਂ ਨੂੰ ਵੀ ਸਮਝ ਜਾਣੀ ਚਾਹੀਦੀ ਹੈ ਕਿ ਭੰਨ ਤੋੜ ਕਰਕੇ ਦੇਸ਼ ਦਾ ਨੁਕਸਾਨ ਹੁੰਦਾ ਹੈ। ਲੋਕ ਕਹਿੰਦੇ ਹਨ ਕਿ ਸਰਕਾਰ ਉਨ੍ਹਾਂ ਦੀ ਦੇਖਭਾਲ ਨਹੀਂ ਕਰਦੀ ਬੱਲੇ ਉਏ ਤੁਹਾਡੇ ਸਰਕਾਰ ਆਪਦੀ ਦੇਖਭਾਲ ਕਰੇ ਕਿ ਤੁਹਾਡੀ ਦੇਖਭਾਲ ਕਰੇ।
ਲੀਡਰ ਜਦੋਂ ਜਨਤਾ ਦੇ ਸਾਹਮਣੇ ਆਕੇ ਹੱਥ ਜੋੜਦੇ ਹਨ ਤਾਂਉਨ੍ਹਾਂ ਦਾ ਮਤਲਬ ਇਹ ਹੁੰਦਾ ਹੈ ਕਿ ਸਾਡੇ ਬਨ੍ਹੇ ਹੱਥ ਅਸੀਂ ਤੁਹਾਡੇ ਵਾਸਤੇ ਕੁਝ ਨਹੀਂ ਕਰ ਸਕਦੇ ਸਾਨੂੰ ਤਾਂ ਵੋਟਾਂ ਮੰਗਣ ਤੋਂ ਹੀ ਵੇਹਲ ਨਹੀਂ ਮਿਲਦੀ ਕੰਮ ਅਸੀਂ ਸਵਾਹ ਕਰਨਾ ਹੈ ਤਿਉਹਾਰਾਂ ਵਾਂਗ ਤਾਂ ਚੋਣਾ ਆਈਆਂ ਰਹਿੰਦੀਆਂ ਹਨ। ਲੋਕਾਂ ਦਾਜਦੋਂ ਕੋਈ ਕੰਮ ਸਿਰੇ ਨਹੀਂ ਚੜ੍ਹਦਾ ਤਾਂ ਉਨ੍ਹਾਂ ਦੀ ਨਿਰਾਸਤਾ ਵੱਧ ਜਾਂਦੀ ਹੈ ਤੇ ਲੋਕ ਅੰਦੋਲਨ ਕੱਰਦੇ ਹਨ ਪੱਥਰਬਾਜੀ ਕਰਦੇ ਹਨ, ਅੱਜਕਲ੍ਹ ਧਰਨਿਆਂ ਅਤੇ ਜਾਮ ਲਗਾਉਣ ਦਾ ਫ਼ੈਸ਼ਨ ਹੀ ਹੋ ਗਿਆ ਹੈ। ਲੋਕ ਭਾਵੇਂ ਦਫਤਰ ਜਾਂ ਸਕੂਲ ਜਾਣ ਵੱਲੋਂ ਔੋਖੇ ਹੋ ਜਾਣ ਪਰ ਲੋਕਾਂ ਨੇ ਜਾਮ ਲਗਾਉਣਾ ਹੀ ਹੈ।
ਨਿੱਕੀ ਨਿੱਕੀ ਗੱਲ ਤੇ ਧਰਨੇ ਅਤੇ ਜਾਮ ਲੱਗ ਜਾਂਦੇ ਹਨ ਹਸਪਤਾਲ ਜਾਂਦਾ ਭਾਵੇਂ ਕੋਈ ਮਰੀਜ ਮਰ ਜਾਵੇ ਉਨ੍ਹਾਂ ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਹੁੰਦੀ। ਲੋਕ ਰੇਲਵੇ ਬੋਰਡ ਦੀ ਚਿਤਾਵਨੀ ਤੋਂ ਬਾਅਦ ਵੀ ਰੇਲ ਦੀਆਂ ਪਟੜੀਆਂ ਤੇ ਬੈਠ ਕੇ ਧਰਨੇ ਦਿੰਦੇ ਹਨ ਅਤੇ ਕਈ ਵਾਰੀ ਉਸੇ ਪਟੜੀ ਤੇ ਗੱਡੀਆ ਜਾਂਦੀ ਹੈ ਤੇ ਪੰਝ੍ਹਾ ਸੱੱਠ ਬੰਦਿਆਂ ਦਾ ਭੋਗ ਪਾਕੇ ਚਲੀ ਜਾਂਦੀ ਹੈ ,ਫੇਰ ਉਨ੍ਹਾਂ ਦੇ ਰਿਸ਼ਤੇਦਾਰ ਅਤੇ ਮੀਡੀਆ ਵਾਲੇ ਪਿੱਟਦੇ ਹਨ ਭਲਾ ਉਨ੍ਹਾਂ ਨੂੰ ਕੋਈ ਪੁੱਛਣ ਵਾਲਾ ਹੋਵੇ ਉਨ੍ਹਾਂ ਨੂੰ ਡਾਕਟਰ ਨੇ ਕਿਹਾ ਸੀ ਰੇਲ ਦੀ ਪਟੜੀ ਤੇ ਬੈਠ ਕੇ ਧਰਨੇ ਦਿਉ ਸਰਕਾਰ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਮੁਆਵਜੇ ਦਿੰਦੀ ਹੈ ਸਰਕਾਰ ਨੂੰ ਕੋਈ
ਮੁਆਵਜਾ ਨਹੀ ਦੇਣਾ ਚਾਹੀਦਾ । ਹਾਂ ਸੱਚ ਅੰਦੋਲਨ ਤੋਂ ਇਕ ਗੱਲ ਯਾਦ ਆਗਈ ਕਈ ਦਿਨਾਂ ਤੋਂਅੰਦੋਲਨ ਦਾ ਵਪਾਰ ਕਰਨ ਦੀ ਗੱਲ ਮੇਰੇ ਜਿਹਨ ਵਿਚ ਆ ਰਹੀ ਸੀ, ਤੇ ਮੈਂਆਪਦੇ ਮਿੱਤਰ ਇਕ ਮੰਤਰੀ ਦਸੌਂਧਾ ਮੱਲ ਪਾਨ ਵਾਲਾ ਕੋਲ ਗਿਆ ਤੇ ਆਪਦੀ ਸਕੀਮ ਬਾਰੇ ਦੱਸਿਆ ਤਾਂ ਉਹ ਮੈਨੂੰ ਕਹਿਣ ਲਗਿਆ ,”ਸਰਦਾਰ ਦਲਿੱਦਰ ਸਿੰਘ ਜੀ ਪਲਾਨ ਤਾਂ ਤੁਹਾਡਾ ਬਹੁਤ ਵਧਿਆ ਹੈ, ਪੈਸੇ ਮੈਂ ਲਗਾ ਦੇਵਾਂਗਾ ਬਥੇਰਾ ਬਲੈਕ ਦਾ ਪੈਸਾ ਪਿਆ ਹੈ ਤੁਸੀਂ ਕੰਮ ਕਰਨ ਵਾਲੇ ਬਣੋ, ਜੇ ਕੋਈ ਊਂਚ ਨੀਚ ਹੋਗਈ ਤਾਂ ਮੈਂ ਸੰਭਾਲ ਲਵਾਂਗਾ।”ਮੰਤਰੀ ਦੇ ਹੌਸਲਾ ਦੇਣ ਤੋਂ ਬਾਅਦ ਮੈਂ ਆਪਦੀ ਘਰਵਾਲੀ ਨਾਲ ਸਲਾਹ ਕੀਤੀ ਤਾਂ ਮੈਨੂੰ ਚੁਗਲ ਕੌਰ ਕਹਿਣ ਲੱਗੀ,” ਰੱਬ ਦਾ ਹੀ ਵਾਸਤਾ ਹੈ ਸਰਦਾਰ ਜੀ ਕੋਈ ਪੰਗਾ ਨਾ ਲੈ ਬੈਠਿਉ, ਪਿਛਲੀ ਵਾਰੀ ਜਦੋਂ ਘੁਟਾਲਾ ਯੁਨੀਵਰਸਿਟੀ ਖੋਲ੍ਹਣ ਦੀ ਸਕੀਮ ਬਨਾ ਰਹੇ ਸੀ ਥਾਣੇਦਾਰਦੌਲਤ ਸਿੰਘ ਬੇਰਹਿਮਤੁਹਾਨੂੰ ਪਕੜਣ ਵਾਸਤੇ ਆਇਆ ਸੀ ਤਾਂ ਮੈਂ ਝੂਠ ਬੋਲਕੇ ਕਿ ਤੁਸੀਂ ਇੱਥੇ ਨਹੀਂ ਰਹਿੰਦੇ ਬੜੀ ਮੁਸ਼ਕਲ ਨਾਲ ਤੁਹਾਡੀ ਜਾਨ ਬਚਾਈ ਸੀ, ਲੀਡਰਾਂ ਤੇ ਭਰੋਸਾ ਕਰਨਾ ਛੱਡ ਦਿਉ ਜਿਹੜੇ ਗੱਲ ਗੱਲ ਤੇ ਆਪਦੇ ਬਿਆਨ ਤੇ ਦਲ ਬਦਲਦੇ ਹਨ, ਅਤੇ ਝੂਠ ਤੁਫ਼ਾਨ ਬੋਲਦੇ ਹਨ।”
ਮੈਂ ਕਿਹਾ, “ ਚੁਗਲ ਕੌਰੇ ਸਾਰੇ ਲੀਡਰ ਇੱਕੋ ਜਿਹੇ ਨਹੀਂ ਹੁੰਦੇ, ਮੰਤਰੀਦਸੌਂਧਾ ਮੱਲ ਪਾਨ ਵਾਲਾ ਆਪਣਾ ਭਰੋਸੇ ਵਾਲਾ ਬੰਦਾ ਹੈ, ਆਪਾਂ ਨੂੰ ਮਝਧਾਰ ਵਿਚ ਨਹੀਂ ਡੋਬਣ ਲੱਗਿਆ।” ਚੁਗਲ ਕੌਰ ਕਹਿਣ ਲੱਗੀ,“ ਜੇ ਪਕੜੇ ਗਏ ਤਾਂ ਫੇਰ ਮੈਨੂੰੰ ਨਾ ਕਿਹੋ, ਬਾਰ ਬਾਰ ਮੈਥੋਂ ਥਾਣੇ ਵਾਲਿਆਂ ਨਾਲ ਮੱਥਾ-ਪੱਚੀ ਨਹੀਂ ਕੀਤੀ ਜਾਂਦੀ ।”ਮੈਂ ਕਿਹਾ, “ ਚੁਗਲ ਕੌਰੇ ਤੂੰ ਏਵੇਂ ਡਰੀ ਜਾਨੀ ਹੈਂ, ਤੂੰ ਮੱਥਾ ਪੱਚੀ ਨਾ ਕਰੀਂ ਮੱਥਾ ਛੱਬੀ ਕਰ ਲਈਂ ,ਨਹੀਂ—ਨਹੀ ਮੈਂ ਤਾਂ ਮਜ਼ਾਕ ਕਰ ਰਿਹਾ ਸੀ ਹਾਂ ਜੇ ਮੈਂ ਪਕੜਿਆ ਵੀ ਗਿਆ ਤਾਂ ਮੰਤਰੀ ਦਸੌਂਧਾ ਮੱਲਪਾਨ ਵਾਲਾ ਆਪੇ ਛੁਡਾਕੇ ਲਿਆਉਗਾ।”
“ ਪਰ ਸਰਦਾਰ ਜੀ ਮੈਨੂੰ ਇਹ ਤਾਂ ਸਮਝਾਉ ਇਹ ਵਪਾਰ ਹੈ ਕੀ?”
“ਲੈ ਚੁਗਲ ਕੌਰੇ ਮੈਂ ਦੱਸਦਾ ਹਾਂ ਮੈਂ ਬਕਾਇਦਾ ਆਪਣਾ ਦਫਤਰ ਖੋਲ੍ਹਾਂਗਾ ਤੇ ਪਾਰਟੀਆਂ ਨੂੰ ਜਲਸਿਆਂ ਵਾਸਤੇ ਧਿਆੜੀ ਤੇ ਬੰਦੇ ਸਪਲਾਈ ਕਰਾਂਗਾ ਜਿਹੜੇ ਲੀਡਰਾਂ ਦਾ ਭਾਸ਼ਣ ਸੁਣਨਗੇ ਤੇ ਏਨੀ ਭੀੜ ਤੱਕ ਕੇ ਵਿਰੋਧੀ ਪਾਰਟੀਆਂ ਦੇ ਹੌਸਲੇ ਡਿੱਗ ਪੈਣਗੇ।” “ ਜਿਵੇਂ ਤੁਸੀਂ ਕਹਿਨੇ ਹੋਂ ਕਿ ਤੁਹਾਡਾ ਉਹ ਮੰਤਰੀ ਵਪਾਰ ਵਾਸਤੇ ਪੈਸਾ ਲਗਾਉਣ ਨੂੰ ਤਿਆਰ ਹੈ, ਤੁਸੀਂ ਉਸ ਵਾਸਤੇ ਹੀ ਕੰਮ ਕਰੋਂਗੇ ਜਾਂ ਹੋਰਾਂ ਵਾਸਤੇ ਵੀ ਕੰਮ ਕਰਨ ਦਾ ਇਰਾਦਾ ਰੱਖਦੇ ਹੋ।”“ਚੁਗਲ ਕੌਰੇ ਤੈਨੂੰ ਵਪਾਰ ਦੀਆਂ ਬਰੀਕੀਆਂ ਬਾਰੇ ਨਹੀਂ ਪਤਾ, ਇਕ ਵਾਰੀ ਆਪਣਾ ਕਾਰੋਬਾਰ ਚੱਲ ਪਿਆ ਤਾਂ ਦਸੌਂਧਾ ਮੱਲ ਪਾਨ ਵਾਲਾ ਨੂੰ ਕਿਸਨੇ ਪੁੱਛਣਾ ਹੈ। ਮੈਂ ਤਾਂ ਮਣਾ- ਮੁਹੀਂ ਪੈਸਾ ਕਮਾਉਣਾ ਚਾਹੁੰਦਾਹਾਂ ,ਜਿਹੜੀ ਪਾਰਟੀ ਪੈਸਾ ਦੇਵੇਗੀ ਉਸਦੇ ਵਾਸਤੇ ਕੰਮ ਕਰਾਂਗਾ। ਮੈਂ ਰੇਟਸ ਵੀ ਵਾਜਵ ਰੱਖਾਂਗਾ ਮਸਾਲ ਦੇ ਤੋਰ ਤੇ ਜੇ ਕਿਸੇ ਪਾਰਟੀ ਨੂੰ ਪੱਥਰਬਾਜੀ ,ਭੰਨ-ਤੋੜ, ਜਾਂ ਬੱਸਾਂ,ਕਾਰਾਂ ਮੋਟਰ ਸਾਈਕਲ, ਥਾਣੇ ਆਦਿ ਫੂਕਣ ਵਾਸਤੇ ਬੰਦੇ ਚਾਹੀਦੇ ਹੋਣਗੇ ਤਾਂ ਮੰਹਿਗਾ ਰੇਟ ਲਾਗਾਵਾਂਗੇ। ਬੰਦੇ ਪਕੜੇ ਜਾਣ ਤੋਂ ਬਾਅਦ ਉਨ੍ਹਾਂ ਦੀ ਜਮਾਨਤ ਅਤੇ ਮੁਕਦਮਿਆਂ ਦਾ ਖਰਚਾ ਅੱਡ ਲਵਾਂਗਾ,ਜਿੰਨਾ ਚਿਰ ਉਹ ਬੰਦੇ ਜੇਹਲ ਵਿਚ ਰਹਿਣਗੇ ਉਨ੍ਹਾਂ ਦੇ ਪਰਿਵਾਰ ਦੀ ਦੇਖਭਾਲ ਦੀ ਜੁੰLਮੇਵਾਰੀ ਪਾਰਟੀ ਦੀ ਹੋਵੇਗੀ, ਚੁਗਲ ਕੌਰੇ ਉਨ੍ਹਾਂ ਦਾ ਪਰਿਵਾਰ ਭੁੱਖਾ ਥੋਹੜੀ ਮਾਰਨਾ ਹੈ।
ਅਤੇ ਭੁੱਖਹੜਤਾਲ ਕਰਨ ਵਾਲੇ ਬiੰਦਆਂ ਦਾ ਰੇਟ ਅੱਡ ਹੋਵੇਗਾ।ਭੁੱਖ ਹੜਤਾਲ ਵਾਸਤੇ ਬੰਦੇ ਇਸ ਸ਼ਰਤ ਤੇ ਭੇਜੇ ਜਾਣਗੇ ਕਿ, ਕੋਈਨਾ ਕੋਈ ਬਹਾਨਾ ਲੱਭ ਕੇ ਉਨ੍ਹਾਂ ਦੀ ਭੁੱਖਹੜਤਾਲ ਵਿੱਚੋਂ ਹੀ ਛੁਡਾ ਦਿੱਤੀ ਜਾਵੇ,ਚੁਗਲ ਕੌਰੇ ਭੁੱਖਹੜਤਾਲੀ ਅਸੀਂ ਮਰਨ ਨਹੀਂ ਦੇਣੇ।ਵੈਸੇ ਵੀ ਕੋਈ ਭੁੱਖ ਹੜਤਾਲ ਕਰੀ ਜਾਵੇ ਸਰਕਾਰ ਦੇ ਕੱਨਾ ਤੇ ਜੂੰ ਨਹੀਂ ਰੇਂਗਦੀ, ਜੂੰ ਰੇਂਗੇ ਵੀ ਕਿਉਂਜੇ ਜੂੰਆਂ ਪੈਗਈਆਂ ਤਾਂ ਦਵਾਈ ਲਗਾਉਣੀ ਪਵੇਗੀ, ਦਵਾਈ ਦਾ ਵਾਧੂ ਦਾ ਖਰਚਾ ਤੂੰ ਸਿਆਣੀ ਹੈਂ, ਚੁਗਲ ਕੌਰੇ ਭਲਾ ਜੂੰਆਂ ਪਏ ਬੰਦੇ ਕੋਲ ਬੈਠਣਾ ਕੌਣ ਪਸੰਦ ਕਰੇਗਾ ।” ਅਸੀਂ ਵਿਰੋਧੀ ਪਾਰਟੀਆਂ ਦੇ ਲੀਡਰਾਂ ਤੇ ਝੂਠੇ ਇਲਜ਼ਾਮ ਲਗਾਕੇ ਵੱਡੇ ਵੱਡੇ ਬੈਨਰ ਬਣਾਵਾਂਗੇ ਅਤੇ ਜਿਸ ਪਾਰਟੀ ਤੋਂ ਪੈਸੇ ਲਏ ਹੋਣਗੇ ੳਨ੍ਹਾਂ ਦੇ ਲੀਡਰ ਨੂੰ ਵਿਸ਼ਨੂ ਦੇਵਤਾ ਬਣਾਕੇ ਦਖਾਵਾਂਗੇ ਤੇ ਕਿਸੇ ਬੀਬੀ ਨੇਤਾ ਨੂੰ ਲਕਸ਼ਮੀ ਜੀ ਬਣਾਕੇ ਦਿਖਾਵਾਂਗੇ, ਫੇਰ ਪਾਰਟੀਆਂ ਆਪਸ ਵਿਚ ਜੂਤ-ਪਤਾਣ ਹੋਣਗੀਆਂ ਅਤੇ ਕਹਿਣਗੀਆਂ ਕਿ ਸਾਡੇ ਦੇਵੀ ਦੇਵਤਿਆਂ ਦੀ ਬੇiੱੲਜਤੀ ਕੀਤੀ ਹੈ ਲੀਡਰ ਕਿਸ ਤਰ੍ਹਾਂ ਸਾਡੇ ਪੂਜਨੀਕ ਦੇਵੀ ਦੇਵਤਿਆਂ ਦੇ ਬਰਾਬਰ ਹੋ ਸਕਦੇ ਹਨ। ਫੇਰ ਸੰਮੇ ਦੀ ਬਰਬਾਦੀ ਪਾਰਲੀਆਮੈਂਟ ਵਿਚ ਵੀ ਕਾਨੂਨ ਬਣਾਉਣ ਦੀ ਜਗ੍ਹਾ ਇਸ ਗੱਲ ਦੀ ਬਹਿਸ ਹੋਵੇਗੀ ਕਿ ਕਿਸਨੇ ਸਾਡੇ ਦੇਵੀ-ਦੇਵਤਿਆਂ ਦੀ
ਬੇਇੱਜਤੀ ਕਰਨ ਦੀ ਜੁਰੱਤ ਕੀਤੀ ਹੈ ਅਸੀਂ ਇਹ ਗੱਲ ਬਰਦਾਸ਼ਤ ਨਹੀਂ ਕਰਾਂਗੇ, ਫੇਰ ਮੰਤਰੀ ਪਾਰਲੀਆਮੈਂਟ ਚੋਂ ਵਾਕਆਉਟ ਕਰ ਜਾਣਗੇ, ਤੇ ਫੇਰ ਦੋ ਜਾਂ ਤਿਨ ਦਿਨ ਵਾਸਤੇ ਪਾਰਲੀਆਮੈਂਟ ਸਥਗਿਤ ਕਰ ਦਿੱਤੀ ਜਾਵੇਗੀ,ਫੇਰ ਅੰਦੋਲਨ ਹੋਣਗੇ, ਚੁਗਲ ਕੌਰੇ ਅੰਦੋਲਨ ਕਰਨ ਵਾਸਤੇ ਵੀ ਉਨ੍ਹਾਂ ਨੂੰ ਬੰਦਿਆ ਦੀ ਲੋੜ ਪਵੇਗੀ, ਫੇਰ ਅਸੀਂ ਕਿਸ ਮਰਜ਼ ਦੀ ਦਵਾ ਹੈਂ ਆਪਣਾ ਕਾਰੋਬਾਰ ਵਧਾਉਣ ਵਾਸਤੇ ਕਰਾਂਗੇ ਸਪਲਾਈ ਬੰਦੇ। ਚੁਗਲ ਕੌਰੇ ਇਹ ਹੁੰਦੀ ਹੈ ਟਰਿਕ ਆਫ ਟਰੇਡ ਇਸ ਤਰ੍ਹਾਂ ਕਰਾਂਗੇ ਵਪਾਰ ਵਿਚ ਵਾਧਾ। ਫੇਰ ਪਾਰਟੀ ਦੇ ਲੀਡਰ ਹੋਰ ਕੋਈ ਸ਼ੋਸ਼ਾ ਛੱਡ ਦੇਣਗੇ ਫੇਰ ਪੁਰਾਣੀ ਗੱਲ ਨੂੰ ਭੁਲੱਕੇ ਉਸਤੇ ਬਹਿਸ ਹੋਣੀ ਸੁLਰੂ ਹੋ ਜਾਵੇਗੀ। ਮਤਲਬ ਤਾਂ ਇਹ ਹੈ ਚੁਗਲ ਕੌਰੇ ਇਹ ਲੀਡਰ ਲੋਕ ਕੰਮ ਤਾਂ ਕੋਈ ਕਰਦੇ ਨਹੀਂ ਤੇ ਜਨਤਾ ਨੂੰ ਮੂਰਖ ਬਣਾੳਂੁਦੇ ਹਨ,ਪਰ ਜਨਤਾ ਨੂੰ ਇਨ੍ਹਾਂ ਦੀਆਂ ਚਲਾਕੀਆਂ ਦੀਸਮਝ ਆ ਗਈ ਹੈ, ਪਰ ਜਨਤਾ ਕਰੇ ਕੀ ਵਿਚਾਰੀ ਫਸੀ ਮਾਰ ਖਾਈ ਜਾਂਦੀ ਹੈ।ਵੈਸੇ ਕਾਨੂਨ ਬਣਾਕੇ ਵੀ ਕੀ ਹੋ ਜਾਵੇਗਾ ਕਾਨੂਨ ਨੂੰ ਮੰਨਦਾ ਤਾਂ ਕੋਈ ਹੈ ਨਹੀਂ। ਲੀਡਰ ਸਾਫ਼ ਹੀ ਮੁਕਰ ਜਾਣਗੇ ਕਿ ਸਾਨੂੰ ਨਹੀਂ ਪਤਾ ਇਹ ਪੋਸਟਰ ਕਿਸਨੇ ਲਗਾਏ ਹਨ, ਹੋ ਸਕਦਾ ਹੈ ਇਸ ਵਿਚ ਕਿਸੇ ਵਿਦੇਸੀ ਤਾਕਤ ਦਾ ਹੱਥ ਹੋਵੇ ਜਾਂ ਫੇਰ ਸਾਡੀ ਵਿਰੋਧੀ ਪਾਰਟੀ ਨੇ ਸਾਨੂੰ ਬਦਨਾਮ ਕਰਨ ਵਾਸਤੇ ਇਹ ਪੋਸਟਰ ਲਗਾਏ ਹੋਣ,ਫੇਰ ਅਸੀਂ ਪੋਸਟਰ ਉਤਾਰਨ ਦੇ ਅੱਡ ਪੈਸੇ ਲਵਾਂਗੇ। ਚੁਗਲ ਕੌਰੇ ਲੀਡਰ ਦੁੱਧ ਦੇ ਧੋਤੇ ਹੋਏ ਹੁੰਦੇ ਹਨ ਹਮੇਸ਼ਾਂ ਦੂਜੇ ਨੂੰ ਦੋਸ਼ ਦਿੰਦੇ ਹਨ।”
“ਸਰਦਾਰ ਜੀ ਮੈਨੂੰ ਤੁਹਾਡੀ ਇਹ ਸਕੀਮ ਚੰਗੀ ਨਹੀਂ ਲੱਗੀ, ਮੈਨੂੰ ਡਰ ਲਗਦਾ ਹੈ ਕਿਤੇ ਫਸ ਹੀ ਨਾ ਜਾਇਉ।”
“ ਹਾਲੇ ਤਾਂ ਕੰਮ ਸ਼Lੁਰੂ ਹੀ ਨਹੀਂ ਕੀਤਾ, ਤੂੰ ਪਹਿਲਾਂ ਹੀ ਡਰਨ ਲੱਗ ਗਈਹੈਂਂ।”
“ ਮੈਨੂੰ ਪਤਾ ਹੈ ਤੁਹਾਡੇ ਕੱਚ- ਵਲੱਚੇ ਜਿਹੇ ਕੰਮ ਹੁੰਦੇ ਹਨ ਤੇ ਜਦੋਂ ਫਸ ਜਾਨੇ ਹੋਂ ਤਾਂ ਫੇਰ ਕਹਿਨੇ ਹੋਂ ਚੁਗਲ ਕੌਰੇ ਜਮਾਨਤ ਦਾ ਕੋਈ ਇੰਤਜ਼ਾਮ ਕਰੀਂ, ਰੋਜ਼ਾਨਾL ਮੈਂ ਕਿਸ ਕਿਸ ਦੀਆਂ ਮਿੰਨਤਾਂ ਕਰਦੀ ਫਿਰਾਂ”
“ ਚੁਗਲ ਕੌਰੇ ਇਸ ਤਰ੍ਹਾਂ ਨਹੀਂ ਘਬਰਾਈਦਾ ਹੁੰਦਾ ਵਪਾਰ ਕਰਨ ਲiੱਗਆਂ ਥੋਹੜਾ ਬਹੁਤ ਖਤਰਾ ਤਾਂ ਮੁੱਲ ਲੇਣਾ ਹੀ ਪੈਂਦਾ ਹੈ ।”
“ਸਰਦਾਰ ਜੀ ਅੱਜਕਲ੍ਹ ਖਤਰੇ ਦਾ ਕੀ ਭਾਅ ਹੈ, ਰਹਿਣ ਦਿਉ ਜੜੇ ਜਲੂਸਾਂ ਨੂੰ ਜੇ ਚਾਰ ਪੈਸੇ ਬਣਦੇ ਹਨਤਾਂ ਖਤਰਾ ਹੀ ਵੇਚ ਕੇ ਬਣਾ ਲਉ।”
“ਹੱਸਦੇ ਹੋਏ ਕਰਤੀ ਨਾ ਕਮਲਿਆਂ ਵਾਲੀ ਗੱਲ ਖਤਰਾ ਕੋਈ ਮੁੱਲ ਥੋਹੜੀ ਵਿਕਦਾ ਹੈ ਇਹ ਤਾਂ ਕਹਾਵਤ ਹੈ ਚੱਲ ਹੁਣ ਬਾਹਲੀਆਂ ਗੱਲਾਂ ਨਾ ਕਰ ਮੈਂ ਬਹੂਤ ਵਿਅਸਤ ਬੰਦਾ ਹਾਂ ਮੇਰੇ ਕਈ ਕੰਮ ਕਰਨ ਵਾਲੇ ਪਏ ਹਨ। ਹੁਣ ਮੈਂ ਇਕ ਅੰਦੋਲਨ ਦੇਖਣ ਜਾ ਰਿਹਾ ਹਾਂ, ਜਲੂਸ ਤੱਕ ਕੇ ਕੁਝ ਤਜਰਬਾ ਤਾਂ ਹਾਸਲ ਕਰਾਂ ਚੁਗਲ ਕੌਰੇ ਮੇਰੇ ਤੇ ਭਰੋਸਾ ਰੱਖ ਮੈਂ ਏਨਾ ਕਮਲਾ ਨਹੀਂ ਜਿਹੜਾ ਜਲੂਸ ਵਿਚ ਹਿੱਸਾ ਲਵਾਂਗਾ। ਮੈਨੂੰ ਹੁਣ ਚਲਣਾ ਚਾਹੀਦਾ ਹੈ ਜਲੂਸ ਕਿਤੇ ਨਿਕਲ ਹੀ ਨਾ ਜਾਵੇ ।”
“ ਸਰਦਾਰਜੀ ਧਿਆਨ ਨਾਲ ਜਾਇਉ ਕਿਤੇ ਆਪਦਾ ਜਲੂਸ ਨਾ ਕਢਵਾ ਕੇ ਆ ਜਾਇਉ।”
ਤੇ ਮੈਂ ਆਪਦੀ ਘਰਵਾਲੀ ਦੀ ਗੱਲ ਅਣਸੁਣੀ ਕਰਕੇ ਜਲੂਸ ਦੇਖਣ ਚਲਾ ਗਿਆਬੀਬੀਆਂ ਅਪਣੀ ਸੁਰੱਖਿਆ ਵਾਸਤੇ ਅੰਦੋਲਨ ਕਰ ਰਹੀਆਂ ਸਨ । ਉਨ੍ਹਾਂ ਨੇ ਨਾਹਰਾ ਲਾਇਆ ਤਾਂ ਮੈਂ ਵੀ ਨਾਹਰਾ ਲਗਾ ਦਿੱਤਾ ਉਨ੍ਹਾਂ ਨੇ ਤਾਂ ਜੀ ਮੈਨੂੰ ਭੁੰਜੇ ਸੁੱਟ ਲਿਆ ਤੇ ਲੱਗੀਆਂ ਗਾਲ੍ਹਾਂ ਕੱਡਣ ਮੇਰੀ ਸੈਂਡਲਾਂ ਨਾਲ ਉਹ ਮੁਰੱਮਤ ਕੀਤੀ ਜਿਹੜਾ ਖਾਵੇ ਨਾ ਕੁੱਤਾ ਖੀਰ। ਰੌਲਾ ਸੁਣਕੇ ਬੰਦੇ ਇਕੱਠੇ ਹੋ ਗਏ ਤੇ ਪੁੱਛਣ ਲੱਗੇ ਕਿ, ਕੀ ਗੱਲ ਹੋ ਗਈ, ਬੀਬੀਆਂ ਕਹਿਣ ਲੱਗੀਆਂ, “ ਇਹ ਚੌਰਾ ਸਿਆਣਾ ਬਿਆਣਾ ਹੋਕੇ ਸਾਨੂੰ ਛੇੜਦਾ ਹੈ।” ਬੰਦਿਆਂ ਨੇ ਵੀ ਕੁੱਟਣ ਵਾਲੀ ਕੋਈ ਕਸਰ ਨਹੀਂ ਛੱਡੀ ਲੀੜੇ ਮੇਰੇ ਅੱਡ ਲੀਰੋ ਲੀਰ ਕਰ ਦਿੱਤੇ। ਮੈਂ ਸੋਚਿਆ ਅੱਜ ਨਹੀਂ ਬਚਦੇ ਕਿੱਥੇ ਬੀਬੀਆਂ ਨਾਲ ਪੰਗਾ ਲੈ ਬੈਠਾ। ਮੰਤਰੀ ਦਸੌਧਾ ਮੱਲ ਪਾਨ ਵਾਲਾ ਜਿਹੜਾ ਜਲੂਸ ਦੀ ਅਗਵਾਈ ਕਰ ਰਿਹਾ ਸੀ ਮੈਨੂੰ ਕੁੱਟ ਪੈਂਦੀ ਦੇਖ ਕੇ ਕਾਰ ਵਿਚ ਬੈਠਕੇ ਪਤਾ ਨਹੀਂ ਕਿੱਧਰ ਨੂੰ ਚਲਾ ਗਿਆ, ਮੈਂ ਜਦੋਂ ਇਸ ਹਾਲਤ ਵਿਚ ਘਰ ਆਰਿਹਾ ਸੀ ਤਾਂ ਬੰਦੇ ਹੱਸ ਰਹੇ ਸਨ। ਇਕ ਦੁਕਾਨ ਤੇ ਇਕ ਗੀਤ ਵੱਜ ਰਿਹਾ ਸੀ ਗੀਤ ਦੇ ਬੋਲ ਸਨ, “ ਪੱਥਰ ਸੇ ਨਾ ਮਾਰੋ ਮੇਰੇ ਦਿਵਾਨੇ ਕੋ।” ਬੱਚੇਪਾਗਲ ਸਮਝ ਕੇ ਮੇਰੇ ਤੇ ਪੱਥਰ ਮਾਰਨ ਲੱਗ ਗਏ ਮੈਂ ਬੜੀ ਮੁਸ਼ਕਲ ਨਾਲ ਭੱਜ ਕੇ ਆਪਦੀ ਜਾਨ ਬਚਾਈ, ਮੈਂ ਸੋਚ ਰਿਹਾ ਸੀ ਚਲੋ ਦੋਨੋ ਚੀਜ਼ਾਂ ਦਾਤਜਰਬਾ ਹੋ ਗਿਆ ਜਲੂਸ ਵੀ ਦੇਖ ਲਿਆ ਅਤੇ ਪੱਥਰ ਵੀ ਖਾ ਲਏ। ਮੇਰਾ ਇਹ ਹਾਲ ਤੱਕ ਕੇ ਘਰਵਾਲੀ ਪਹਿਲਾਂ ਤਾਂ ਬੜੀ ਹੱਸੀ ਫੇਰ ਕਹਿਣ ਲੱਗੀ ਮੈਂ ਤੂਹਾਨੂੰ ਕੀ ਕਹਿਕੇ ਘੱਲਿਆ ਸੀ ਬਈ ਜਲੂਸ ਵਿਚ ਨਾ ਸ਼ਾਮਲ ਹੋਇਉ ਨਹੀਂ ਨਾ ਮੰਨੇ ਮੇਰੀ ਗੱਲ, ਦੇਖੋ ਕੀ ਹਾਲ ਬਣਾਇਆ ਹੈ।”
ਮੈਂ ਕਿਹਾ ਚੁਗਲ ਕੌਰੇ ਮੈਂ ਕਿੱਥੇ ਜਲੂਸ ਵਿਚ ਹਿੱਸਾ ਲਿਆਹੈ, ਉਹ ਤਾਂ ਬੀਬੀਆਂ ਨਾਹਰਾ ਲਗਾ ਰਹੀਆਂ ਸਨ ਕੀ ਸਾਡੀਆਂ ਮੰਗਾਂ—- ਤੇ ਮੈਂ ਕਹਿ ਬੈਠਾ ਸਿੰਧੂਰ ਨਾਲ ਭਰੋ।ਏਨਾ ਕਹਿਣਾ ਸੀ ਤੇ ਉਨ੍ਹਾਂ ਨੇ ਮੈਨੂੰ ਚੁੱਕ ਕੇ ਭੁੰਜੇ ਸੁੱਟ ਲਿਆ ਉਹ ਤਾਂ ਮੈਨੂੰ ਪੁਲਿਸ ਸਟੇਸ਼ਨ ਤੇ ਲਿਜਾਨ ਲੱਗੀਆਂ ਸੀ, ਮੈਂ ਇਹ ਕਹਿਕੇ ਮਾਂਫ਼ੀ ਮੰਗੀ ਕਿ ਭੈਣਜੀ ਮੈਨੂੰ ਮਾਫ਼ ਕਰ ਦਿਉ ਅੱਗੇ ਤੋਂ ਮੈਂ ਇਹੋ ਜਿਹੀ ਗੱਲਤੀ ਨਹੀਂ ਕਰਾਂਗਾ ਮੈਨੂੰ ਪੁਲਿਸ ਸਟੇਸ਼ਨ ਤੇ ਨਾ ਲੈਕੇ ਜਾਉ ਤੇ ਬੜੀ ਮੁਸ਼ਕਲ ਨਾਲ ਜਾਨ ਛੁਡਾਕੇ ਘਰ ਪਹੁੰਚਿਆ ਹਾਂ । ਕੀ ਕਰਾਂ ਆਦਤ ਤੋਂ ਮਜਬੂਰ ਹਾਂ ਕੁੱਟ ਖਾਧੇ ਬਗੈਰ ਮੈਨੂੰ ਰੋਟੀ ਨਹੀਂ ਹਜਮ ਹੁੰਦੀ ।”
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly