ਹਲਕੇ ਦੀ ਬਸਪਾ ਟੀਮ ਨੇ ਤੁਫਾਨੀ ਦੌਰਾ ਕਰਕੇ ਸੀਨੀਅਰ ਆਗੂਆਂ ਨਾਲ ਮੁਲਾਕਾਤ ਕੀਤੀ

ਬਲਾਚੌਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਬਹੁਜਨ ਸਮਾਜ ਪਾਰਟੀ ਪੰਜਾਬ ਹਲਕਾ ਵਿਧਾਨ ਸਭਾ ਬਲਾਚੋਰ ਦੀ ਟੀਮ ਨੇ ਆਪਣੇ ਹਲਕੇ ਦੇ ਪਿੰਡਾਂ ਦਾ ਤੂਫਾਨੀ ਦੌਰਾ ਕੀਤਾ ਹਲਕੇ ਦੇ ਪ੍ਰਧਾਨ ਚਰਨਜੀਤ ਸੁਮਨ ਨੇ ਦੱਸਿਆ ਕਿ ਉਹਨਾਂ ਦੀ ਟੀਮ ਵਿੱਚ ਉਹਨਾਂ ਦੇ ਨਾਲ ਸੀਨੀਅਰ ਆਗੂ ਚਮਨ ਲਾਲ ਚਣਕੌਆ ,ਸ਼ਹਿਰੀ ਬਸਪਾ ਪ੍ਰਧਾਨ ਸੁਰਿੰਦਰ ਸਿੰਘ , ਸ਼ਹਿਰੀ ਉਪ ਪ੍ਰਧਾਨ ਰਾਜ ਕੁਮਾਰ ਦਾਦਰੀ ,ਤਹਿਸੀਲ ਜਨਰਲ ਸਕੱਤਰ ਡਾਕਟਰ ਪ੍ਰਸ਼ੋਤਮ ਲਾਲ ,ਸਕੱਤਰ ਡਾਕਟਰ ਬਲਵੰਤ ਸਿੰਘ ਤੇ ਨਾਲ ਯੂਥ ਬਸਪਾ ਆਗੂ ਵਿਜੇ ਕੁਮਾਰ ਮੇਨਕਾ ਸ਼ਾਮਿਲ ਰਹੇ.ਇਸ ਦੌਰਾਨ ਪਿੰਡ ਜੱਟਪੁਰ, ਖੋਜਾ ਬੇਟ, ਬੰਗਾ ਬੇਟ ,ਔਲੀਆ ਪੁਰ ਮੁੱਤੋਂ ਜੱਬਾ ਮਾਜਰਾ ਜੱਟਾਂ ਟੋਸਾ ਫਤਿਹਪੁਰ ਆਦਿ ਪਿੰਡਾਂ ਵਿੱਚ ਅਲੱਗ ਅਲੱਗ ਸਾਥੀਆਂ ਨੂੰ ਮਿਲਿਆ ਗਿਆ. ਸ੍ਰੀ ਸ਼ਿੰਗਾਰਾ ਰਾਮ ਜੱਟ ਪਰ ਸੀਨੀਅਰ ਬਸਪਾ ਆਗੂ ,ਮਾਸਟਰ ਜਗਦੀਸ਼ ਰਾਮ, ਮਾਸਟਰ ਧਰਮ ਪਾਲ, ਸ੍ਰੀ ਬਲਵੰਤ ਸਿੰਘ ਖੋਜਾ ਬੇਟ, ਸ੍ਰੀ ਹਰਮੇਸ਼ ਸਿੰਘ ਖੋਜਾ ਬੇਟ, ਸ੍ਰੀ ਮੇਹਰ ਚੰਦ ਬੰਗਾ, ਜਗਦੀਸ਼ ਬੰਗਾ, ਸ੍ਰੀ ਜਸਵਿੰਦਰ ਸਿੰਘ ਔਲੀਆਪੁਰ ਡੀਸੀ , ਸ੍ਰੀ ਰਾਮ ਲਾਲ ਔਲੀਆਪੁਰ, ਸ੍ਰੀ ਸਤਨਾਮ ਸਿੰਘ ਔਲੀਆ ਪਰ, ਹਲਕਾ ਉਪ ਪ੍ਰਧਾਨ ਬਖਸ਼ੀਸ਼ ਸਿੰਘ ਮਾਜਰਾ ਜੱਟਾਂ, ਨਾਜਰ ਸਿੰਘ , ਜਸਵਿੰਦਰ , ਕਰਨ ਸਿੰਘ ,ਸ਼੍ਰੀ ਤੁਲਸੀ ਰਾਮ ਫਤਿਹਪੁਰ ਤੇ ਸ੍ਰੀ ਜਗਦੀਸ਼ ਸਿੰਘ ਭੂਰਾ ਫਤਿਹਪੁਰੀਆ ਨੇ ਭਰੋਸਾ ਦਵਾਇਆ ਕਿ ਉਹ ਪਾਰਟੀ ਦੇ ਨਾਲ ਤਨ ਮਨ ਧਨ ਹਰ ਪਾਸਿਓਂ ਖੜੇ ਹਨ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਸਮਾਜਿਕ ਸਮਾਨਤਾ ਸੰਗਠਨ ਦੇ ਵਾਈਸ ਪ੍ਰਧਾਨ ਸੋਮਨਾਥ ਸਿੰਘ ਵੱਲੋਂ ਸੰਵਿਧਾਨ ਬਚਾਓ ਟੀਮ ਨੂੰ ਚਮਚਾ ਯੁੱਗ ਕਿਤਾਬ ਭੇਟ ਕੀਤੀ
Next articleਅੰਬੇਡਕਰ ਮਿਸ਼ਨ ਸੋਸਾਇਟੀ ਨਿਉਜੀਲੈਂਡ ਵੱਲੋਂ ਪੰਨੂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ