ਬੀੜ ਸਿੱਖਾਂਵਾਲਾ ਸਕੂਲ ਦੇ ਹੁਸ਼ਿਆਰ ਬੱਚਿਆਂ ਦਾ ਹੋਇਆ ਸਨਮਾਨ

ਫਰੀਦਕੋਟ/ਭਲੂਰ 12 ਸਤੰਬਰ (ਬੇਅੰਤ ਗਿੱਲ ਭਲੂਰ)  ‘ਰਾਮ ਮੁਹੰਮਦ ਸਿੰਘ ਆਜਾਦ ਵੈਲਫੇਅਰ ਸੁਸਾਇਟੀ’ ਵੱਲੋਂ ‘ਜੈ ਮਿਲਾਪ ਪ੍ਰਾਈਵੇਟ ਲੈਬਾਰਟਰੀ ਐਸੋਸਸੀਏਸ਼ਨ’ ਦੇ ਪ੍ਰਧਾਨ ਡਾ. ਰਵਿੰਦਰਪਾਲ ਕੌਛੜ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਸਰਕਾਰੀ ਹਾਈ ਸਕੂਲ ਬੀੜ ਸਿੱਖਾਂਵਾਲਾ ਦੇ ਹੁਸ਼ਿਆਰ ਬੱਚਿਆਂ ਦਾ ਸਨਮਾਨ ਕੀਤਾ ਗਿਆ। ਮੁੱਖ ਮਹਿਮਾਨ ਦੇ ਤੌਰ ’ਤੇ ਪੁੱਜੇ ਡਾ. ਰਵਿੰਦਰਪਾਲ ਕੌਛੜ, ਉਹਨਾਂ ਦੀ ਪਤਨੀ ਰਜਨੀ ਕੌਛੜ ਅਤੇ ਐੱਨ.ਆਰ.ਆਈ. ਬੇਟੀ ਹਿਨਾ ਸੇਠੀ ਨੇ ਜਿੱਥੇ ਸੁਸਾਇਟੀ ਦੇ ਉਕਤ ਉਪਰਾਲੇ ਦੀ ਭਰਪੂਰ ਪ੍ਰਸੰਸਾ ਕੀਤੀ, ਉੱਥੇ ਬੱਚਿਆਂ ਦੀ ਰਿਫਰੈਸ਼ਮੈਂਟ ਲਈ ਸਕੂਲ ਮੁਖੀ ਨੂੰ ਕੁਝ ਰਾਸ਼ੀ ਭੇਂਟ ਕਰਦਿਆਂ ਸਟਾਫ ਦਾ ਧੰਨਵਾਦ ਕੀਤਾ। ਆਪਣੇ ਸੰਬੋਧਨ ਦੌਰਾਨ ਸੁਸਾਇਟੀ ਦੇ ਪ੍ਰਧਾਨ ਮਾ ਅਸ਼ੋਕ ਕੌਸ਼ਲ ਸਮੇਤ ਕੁਲਵੰਤ ਸਿੰਘ ਚਾਨੀ, ਐਸ.ਐਸ. ਸੁਨਾਮੀ, ਡਾ ਸੁਨੀਲ ਛਾਬੜਾ, ਇੰਜੀ. ਇੰਦਰਜੀਤ ਸਿੰਘ ਨਿਆਮੀਵਾਲਾ, ਗੁਰਿੰਦਰ ਸਿੰਘ ਮਹਿੰਦੀਰੱਤਾ, ਮਨਦੀਪ ਸਿੰਘ ਮਿੰਟੂ ਗਿੱਲ, ਜਗਜੀਤ ਸਿੰਘ ਸੁਪਰਡੈਂਟ ਅਤੇ ਡਾ. ਮਨਜੀਤ ਸਿੰਘ ਢਿੱਲੋਂ ਨੇ ਆਖਿਆ ਕਿ ਅਨੁਸ਼ਾਸ਼ਨ ਦੀ ਪਾਲਣਾ ਅਤੇ ਸਮੇਂ ਦੀ ਕਦਰ ਕਰਨ ਵਾਲੇ ਵਿਦਿਆਰਥੀ-ਵਿਦਿਆਰਥਣਾ ਹੀ ਜਿੰਦਗੀ ਵਿੱਚ ਕਾਮਯਾਬ ਹੁੰਦੇ ਹਨ। ਉਹਨਾਂ ਸਨਮਾਨਿਤ ਹੋਣ ਵਾਲੇ ਛੇਵੀਂ ਤੋਂ ਦਸਵੀਂ ਤੱਕ ਦੇ ਪਹਿਲਾ, ਦੂਜਾ, ਤੀਜਾ ਸਥਾਨ ਲੈਣ ਵਾਲੇ ਬੱਚਿਆਂ ਨੂੰ ਮੁਬਾਰਕਬਾਦ ਦਿੰਦਿਆਂ ਹੈਰਾਨੀ ਪ੍ਰਗਟਾਈ ਕਿ ਸਾਰੇ ਸਨਮਾਨ ਵਿਦਿਆਰਥਣਾਂ ਦੇ ਹਿੱਸੇ ਆਏ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਵੀ ਮਿਹਨਤ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ। ਉਹਨਾਂ ਦੇਸ਼ ਭਗਤੀ ਦੀ ਭਾਵਨਾ, ਨੈਤਿਕਤਾ, ਵਾਤਾਵਰਣ ਦੀ ਸੰਭਾਲ ਅਤੇ ਤੰਦਰੁਸਤ ਸਮਾਜ ਦੀ ਸਿਰਜਣਾ ਕਰਨ ਵਾਲੀਆਂ ਵਿਚਾਰਾਂ ਦੀ ਸਾਂਝ ਪਾਈ। ਸੁਸਾਇਟੀ ਦੇ ਆਗੂਆਂ ਤਰਸੇਮ ਨਰੂਲਾ ਅਤੇ ਇਕਬਾਲ ਸਿੰਘ ਮੰਘੇੜਾ ਮੁਤਾਬਿਕ ਜੈ ਮਿਲਾਪ ਪ੍ਰਾਈਵੇਟ ਲੈਬਾਰਟਰੀ ਐਸੋਸੀਏਸ਼ਨ ਵੱਲੋਂ ਡਾ. ਰਵਿੰਦਰਪਾਲ ਕੌਛੜ, ਡਾ. ਸੁਨੀਲ ਛਾਬੜਾ, ਡਾ. ਹਰਕਰਨ ਸਿੰਘ ਹਨੀ ਬਰਾੜ, ਡਾ. ਸੁਖਚੈਨ ਕਟਾਰੀਆ, ਡਾ. ਲਾਲ ਸਿੰਘ ਆਦਿ ਨੇ ਵੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਆਖਿਆ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਵਿਦਿਅਕ ਅਤੇ ਧਾਰਮਿਕ ਵਿਸ਼ੇ ਦੇ ਨਾਲ ਨਾਲ ਹੋਰਨਾ ਖੇਤਰਾਂ ਵਿੱਚ ਵੀ ਉਤਸ਼ਾਹਿਤ ਕਰਨ ਵਾਲਾ ਰਾਮ ਮੁਹੰਮਦ ਸਿੰਘ ਆਜਾਦ ਵੈੱਲਫੇਅਰ ਸੁਸਾਇਟੀ ਦਾ ਉਕਤ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ। ਅੰਤ ਵਿੱਚ ਸਕੂਲ ਮੁਖੀ ਸਮੇਤ ਸਮੁੱਚੇ ਸਟਾਫ ਅਤੇ ਮੁੱਖ ਮਹਿਮਾਨ ਡਾ. ਰਵਿੰਦਰਪਾਲ ਕੌਛੜ ਦਾ ਸੁਸਾਇਟੀ ਵੱਲੋਂ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਅਣਸੁਖਾਵੇਂ ਸੜਕ ਹਾਦਸਿਆਂ ਸਬੰਧੀ ਸਪੀਕਰ ਸੰਧਵਾਂ ਵੱਲੋਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ
Next articleSamaj Weekly 211 = 13/09/2023