HOME ਪਾਪੂਲਰ ਦੀਆਂ ਟਾਹਣੀਆਂ ਦਾ ਕੁਤਰਾ ਕਰਨ ਵਾਲੀ ਮਸ਼ੀਨ ਤੇ ਚੜ੍ਹ ਕੇ 15...

ਪਾਪੂਲਰ ਦੀਆਂ ਟਾਹਣੀਆਂ ਦਾ ਕੁਤਰਾ ਕਰਨ ਵਾਲੀ ਮਸ਼ੀਨ ਤੇ ਚੜ੍ਹ ਕੇ 15 – 15 ਪ੍ਰਵਾਸੀ ਮਜ਼ਦੂਰ ਆਪਣੀ ਜਾਨ ਜ਼ੋਖਮ ਵਿੱਚ ਪਾ ਕੇ ਪਹੁੰਚਦੇ ਹਨ ਕੰਮ ਤੇ

3

ਅਚਾਨਕ ਮਸ਼ੀਨ ਨਾਲ ਹਾਦਸਾ ਵਾਪਰਨ ਤੇ ਹੋ ਸਕਦਾ ਹੈ ਵੱਡਾ ਨੁਕਸਾਨ 

ਨਵਾਂਸ਼ਹਿਰ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਇਲਾਕੇ ਦੇ ਨੇੜਲੇ ਪਿੰਡਾਂ ਵਿੱਚ ਬੇਟ ਅਤੇ ਕੰਢੀ ਖੇਤਰ ਦੇ ਕਿਸਾਨਾਂ ਨੇ ਆਪਣੇ ਖੇਤਾਂ ਵਿੱਚ ਆਪਣੇ ਖੇਤਾਂ ਵਿੱਚ ਬੇਸ਼ਮਾਰ ਦੇ  ਪਾਪੂਲਰ ਦੇ ਬੂਟੇ ਲਗਾਕੇ ਜਿੱਥੇ ਆਪਣੀ ਆਮਦਨ ਵਿੱਚ ਚੋਖਾ ਵਾਧਾ ਕੀਤਾ ਹੈ ਉੱਥੇ ਇਲਾਕੇ ਨੂੰ ਹਰਿਆ ਭਰਿਆਂ ਵੀ ਬਣਾਇਆ ਪਰ ਜਦੋਂ ਇਹ ਪਾਪੂਲਰ ਦੇ ਬੂਟੇ ਚਾਰ ਪੰਜ ਸਾਲ ਤੋਂ ਬਾਅਦ ਕੱਟਣ ਵਾਲੇ ਹੁੰਦੇ ਹਨ ਤਾਂ ਪਾਪੂਲਰ ਦੇ ਬੂਟੇ ਵੱਢਣ ਤੋਂ ਬਾਅਦ ਉਹਨਾਂ ਦੀਆਂ ਟਾਹਣੀਆਂ ਦਾ ਕੁਤਰਾ ਕਰਨ ਲਈ ਪ੍ਰਵਾਸੀ ਮਜ਼ਦੂਰ ਅਤੇ ਇਹਨਾਂ ਦੇ ਪਰਿਵਾਰ ਟਾਹਣੀਆਂ ਦਾ ਟੋਕਾ ਕਰਨ ਵਾਲੇ ਟਰੈਕਟਰ ਤੇ ਬੈਠ ਕੇ ਆਪਣੀ ਜਾਨ ਨੂੰ ਜ਼ੋਖਮ ਵਿੱਚ ਪਾ ਕੇ ਆਪਣੇ ਕੰਮ ਤੇ ਪਹੁੰਚਦੇ ਹਨ ਜਦੋਂ ਕਿ ਟਰੈਕਟਰ ਨਾਲ ਜੁੜੀ ਟੋਕਾ ਕਰਨ ਵਾਲੀ ਮਸ਼ੀਨ ਦੇ ਉੱਪਰ  ਅਤੇ ਸਾਈਡਾਂ ਤੇ ਬੈਠ ਕੇ ਆਪਣੀ ਜਾਨ ਨੂੰ ਜ਼ੋਖਮ ਵਿੱਚ ਪਾ ਕੇ  ਪ੍ਰਵਾਸੀ  ਮਜ਼ਦੂਰ ਅਤੇ ਇਹਨਾਂ ਦੇ ਪਰਿਵਾਰ ਖੇਤਾਂ ਵਿੱਚ ਪਹੁੰਚਦੇ ਹਨ  ਅਤੇ ਉਥੋਂ ਕੰਮ ਕਾਰ ਨਿਪਟਾ ਕੇ ਫਿਰ ਦੁਬਾਰਾ ਇਸੇ ਤਰ੍ਹਾਂ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਨ ਜ਼ੋਖਮ ਵਿੱਚ ਪਾ ਕੇ ਮੁੜ ਆਪਣੇ ਘਰ ਪਹੁੰਚਦੇ ਹਨ ਪਰ ਹੈਰਾਨੀ ਦੀ ਗੱਲ ਹੈ ਇਹਨਾਂ ਪ੍ਰਵਾਸੀ ਮਜ਼ਦੂਰਾਂ ਅਤੇ ਠੇਕੇਦਾਰ ਨੂੰ ਪੁੱਛਣ ਵਾਲਾ ਕੋਈ ਵੀ ਪ੍ਰਸ਼ਾਨਿਕ ਅਧਿਕਾਰੀ ਨਹੀਂ ਹੈ ਜੋ ਕਿ  ਪ੍ਰਵਾਸੀ ਮਜ਼ਦੂਰਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਵਾਲੇ ਠੇਕੇਦਾਰ ਤੇ ਸ਼ਿਕੰਜਾ ਕੱਸ ਕੇ ਸਕੇ ਇੱਥੇ ਹੀ ਬੱਸ ਨਹੀਂ ਜਦੋਂ ਕਿਤੇ ਜਦੋਂ ਕਿ ਅਚਾਨਕ ਆਪਣੇ ਕੰਮ ਤੇ ਖੇਤਾਂ ਨੂੰ ਜਾਂਦੇ ਆਉਂਦੇ ਸਮੇਂ ਇਸ ਟਰੈਕਟਰ ਨਾਲ ਕੋਈ ਵੀ ਸੜਕ ਤੇ ਵੱਡਾ ਹਾਦਸਾ ਵਾਪਰ ਸਕਦਾ ਹੈ ਕਿਉਂਕਿ ਮਸ਼ੀਨ ਤੇ  15-15 ਪ੍ਰਵਾਸੀ ਮਜ਼ਦੂਰ ਲਮਕੇ ਹੋਏ ਹੁੰਦੇ ਹਨ ਉਹਨਾਂ ਦਾ ਵੱਡਾ ਨੁਕਸਾਨ ਹੋ ਸਕਦਾ ਹੈ ਅਤੇ ਖੇਤਾਂ ਵਿੱਚ ਜਾਂਦੇ ਸਮੇਂ  ਅਚਾਨਕ ਉੱਚੇ ਨੀਵੇਂ ਥਾਂ ਤੋਂ ਇਹ ਟੋਕਾ ਮਸ਼ੀਨ ਪਲਟ ਵੀ ਸਕਦੀ ਹੈ   ਜਿਸ ਕਰਕੇ ਪ੍ਰਵਾਸੀ ਮਜ਼ਦੂਰਾਂ ਨਾਲ ਵੱਡਾ ਹਾਦਸਾ ਵਾਪਰ ਸਕਦਾ ਹੈ। ਪਾਪੂਲਰ ਦੀਆਂ ਟਾਣੀਆਂ ਕੱਟਣ ਵਾਲੇ ਠੇਕੇਦਾਰ ਕੇਵਲ ਆਪਣਾ ਹੀ ਫਾਇਦਾ ਦੇਖਦੇ ਹਨ ਅਤੇ ਪ੍ਰਵਾਸੀ ਮਜ਼ਦੂਰਾਂ ਅਤੇ ਉਨਾਂ ਦੇ ਪਰਿਵਾਰ ਦਾ ਕੋਈ ਵੀ ਖਿਆਲ ਨਹੀਂ ਕਰਦਾ  ਉਹਨਾਂ ਦੀ ਜ਼ਿੰਦਗੀ ਖਤਰੇ ਵਿੱਚ ਪਾ ਕੇ ਵੀ ਠੇਕੇਦਾਰ ਆਪਣਾ ਹੀ ਫਾਇਦਾ ਸੋਚਦੇ ਹਨ। ਅੱਜ ਕੱਲ  ਸਮੇਂ ਵਿੱਚ ਠੇਕੇਦਾਰਾਂ ਨੂੰ  ਆਪਣੀ ਲੇਵਰ ਕੰਮ ਤੇ ਛੱਡਣ ਅਤੇ ਲਿਆਉਣ ਲਈ ਆਪਣੀ ਟਰਾਲੀ ਜਾ ਹੋਰ ਸਾਧਨ ਦੀ ਵਰਤੋਂ ਕਰਨੀ ਚਾਹੀਦੀ ਹੈ ਜਿਸ ਨਾਲ ਪ੍ਰਵਾਸੀ ਮਜ਼ਦੂਰਾਂ ਦੀ ਜਾਨ ਨੂੰ ਕੋਈ ਖਤਰਾ ਨਾ ਹੋਵੇ  ਇਲਾਕੇ ਦੇ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਜੋ ਲੋਕ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਹਨ ਉਹਨਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਹਲਕਾ ਦੱਖਣੀ ਵਿੱਚ “ਭਾਰਤ ਦੇ ਨਿਰਮਾਤਾ ਪੰਡਿਤ ਜਵਾਹਰ ਲਾਲ ਨਹਿਰੂ” ਵਿਸ਼ੇ ‘ਤੇ ਉਹਨਾਂ ਦੀ 62ਵੀਂ ਬਰਸੀ ‘ਤੇ 27 ਮਈ ਨੂੰ ਹੋਵੇਗੀ ਵਿਸ਼ੇਸ਼ ਵਿਚਾਰ ਗੋਸ਼ਟੀ- ਬਾਵਾ
Next articleਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਵੱਲੋਂ ਡਿਪਟੀ ਕਮਿਸ਼ਨਰ ਦਾ ਕੀਤਾ ਵਿਸ਼ੇਸ਼ ਸਨਮਾਨ