ਭਾਰਤ ਦੇ ਮਹਾਨ ਸਪੂਤ ਆਜ਼ਾਦੀ ਸੰਗਰਾਮ ਦੇ ਹੀਰੋ ਕਰਤਾਰ ਸਿੰਘ ਸਰਾਭਾ ਨੂੰ ਵੀ ਕਾਂਗਰਸੀ ਵਰਕਰਾਂ ਨੇ ਉਹਨਾਂ ਦੇ ਜਨਮ-ਦਿਨ ‘ਤੇ ਕੀਤਾ ਯਾਦ
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.)- ਹਲਕਾ ਦੱਖਣੀ ਵਿੱਚ ਸਿਮਰਨ ਪੈਲੇਸ ਲੁਹਾਰਾ ਪੁਲ ‘ਤੇ ਕਾਂਗਰਸ ਪਾਰਟੀ ਦੇ (ਓ.ਬੀ.ਸੀ.) ਵਿਭਾਗ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਅਹੁਦੇਦਾਰਾਂ ਦੀ ਮੀਟਿੰਗ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਕੋਆਰਡੀਨੇਟਰ ਕੁੱਲ ਹਿੰਦ ਕਾਂਗਰਸ (ਓ.ਬੀ.ਸੀ.) ਇੰਚਾਰਜ ਹਿਮਾਚਲ ਪ੍ਰਦੇਸ਼ ਸਾਬਕਾ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਜਨਰਲ ਸਕੱਤਰ ਪ੍ਰਦੇਸ਼ ਕਾਂਗਰਸ (ਓ.ਬੀ.ਸੀ.) ਗੁਰਨਾਮ ਸਿੰਘ ਕਲੇਰ, ਜ਼ਿਲ੍ਹਾ ਕਾਂਗਰਸ (ਓ.ਬੀ.ਸੀ.) ਦੇ ਪ੍ਰਧਾਨ ਵਰਿੰਦਰ ਭੱਲਾ, ਜਨਰਲ ਸਕੱਤਰ ਜ਼ਿਲ੍ਹਾ ਕਾਂਗਰਸ ਮਾਸਟਰ ਹਰੀਦੇਵ ਬਾਵਾ, ਕੈਪਟਨ ਮਲਕੀਤ ਸਿੰਘ ਵਾਲੀਆ, ਅਮਿਤ ਕੁਮਾਰ, ਮਹਿਲਾ ਨੇਤਾ ਬੀਬੀ ਮਨਜੀਤ ਕੌਰ, ਡਾ: ਪਰਮਜੀਤ ਸਿੰਘ ਸਰੋਏ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਇਸ ਸਮੇਂ
ਬਾਵਾ ਨੇ ਬੋਲਦਿਆਂ ਹੋਇਆਂ ਕਿਹਾ ਕਿ “ਭਾਰਤ ਦੇ ਨਿਰਮਾਤਾ ਪੰਡਿਤ ਜਵਾਹਰ ਲਾਲ ਨਹਿਰੂ” ਵਿਸ਼ੇ ‘ਤੇ ਉਹਨਾਂ ਦੀ 62ਵੀਂ ਬਰਸੀ ‘ਤੇ 27 ਮਈ ਨੂੰ ਵਿਸ਼ੇਸ਼ ਵਿਚਾਰ ਗੋਸ਼ਟੀ ਹੋਵੇਗੀ। ਉਹਨਾਂ ਕਿਹਾ ਕਿ ਨਹਿਰੂ ਜੀ ਨੇ ਭਾਰਤ ਨੂੰ ਸਨਅਤ, ਖੇਤੀ, ਵਿੱਦਿਆ, ਮੈਡੀਕਲ ਅਤੇ ਸਪੋਰਟਸ ਦੇ ਖੇਤਰ ਵਿੱਚ ਦੁਨੀਆ ਦੇ ਹਾਣ ਦਾ ਦੇਸ਼ ਬਣਾਇਆ। ਉਹਨਾਂ ਦੀ ਹੀ ਦੇਣ ਹੈ ਕਿ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਜੋ ਯੂਨੀਵਰਸਿਟੀ ਬਣਨ ਨਾਲ ਆਧੁਨਿਕ ਬੀਜ ਆਉਣ ‘ਤੇ ਕਣਕ ਦਾ ਉਤਪਾਦਨ 3 ਕੁਇੰਟਲ ਤੋਂ ਵੱਧ ਕੇ 25 ਕੁਇੰਟਲ ਪ੍ਰਤੀ ਏਕੜ ਹੋਇਆ ਅਤੇ ਭਾਖੜਾ ਡੈਮ ਬਣਾਉਣ ਨਾਲ ਘਰਾਂ ਅੰਦਰ ਰੌਸ਼ਨੀ ਆਈ, ਇੰਡਸਟਰੀ ਚੱਲੀ, ਬਿਜਲੀ ਦੀਆਂ ਮੋਟਰਾਂ ਖੇਤਾਂ ਨੂੰ ਪਾਣੀ ਦੇਣ ਲਈ ਚੱਲੀਆਂ। ਇਸ ਸਮੇਂ ਬੋਲਦੇ ਗੁਰਨਾਮ ਸਿੰਘ ਕਲੇਰ ਜਨਰਲ ਸਕੱਤਰ ਅਤੇ ਕਨਵੀਨਰ ਦੇਸ਼ ਭਗਤ ਯਾਦਗਾਰੀ ਸੁਸਾਇਟੀ ਪੰਜਾਬ ਨੇ ਕਿਹਾ ਕਿ ਅੱਜ ਅਸੀਂ ਭਾਰਤ ਦੇ ਮਹਾਨ ਸਪੂਤ ਆਜ਼ਾਦੀ ਸੰਗਰਾਮ ਦੇ ਹੀਰੋ ਨੂੰ ਉਹਨਾਂ ਦੇ ਜਨਮ-ਦਿਨ ‘ਤੇ ਯਾਦ ਕਰਦੇ ਹੋਏ ਸ਼ਰਧਾ ਸਤਿਕਾਰ ਭੇਂਟ ਕਰਦੇ ਹਾਂ। ਇਸ ਸਮੇਂ ਮੈਨੇਜਰ ਰਾਮਪਾਲ, ਸੁਖਰਾਮ ਸਿੰਘ, ਪਰਮਜੀਤ ਸਿੰਘ, ਗੋਬਿੰਦ ਰਾਮ ਸ਼ਰਮਾ, ਪ੍ਰਧਾਨ ਅਮਿਤ ਕੁਮਾਰ, ਹਰਸ਼ ਕੁਮਾਰ, ਜਗਦੇਵ ਸਿੰਘ ਜੱਗਾ, ਰਾਕੇਸ਼ ਕੁਮਾਰ, ਮਿਥਲੇਸ਼ ਤਿਵਾੜੀ, ਕੇ.ਕੇ ਮਿਸ਼ਰਾ, ਪਰਮਜੀਤ ਸਿੰਘ ਨਾਰੂ, ਐਕਸ ਕਰਨਲ ਨਵੀਨ ਸ਼ਰਮਾ ਆਦਿ ਵਿਸ਼ੇਸ਼ ਰੂਪ ਵਿੱਚ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly


