HOME ਪ੍ਰਿੰ. ਦੇਸ਼ ਬੀਰ ਦੀ ਪੁਸਤਕ ‘ਜਵਾਬ ਅਜੇ ਬਾਕੀ ਹੈ…’ ਲੋਕ ਅਰਪਣ

ਪ੍ਰਿੰ. ਦੇਸ਼ ਬੀਰ ਦੀ ਪੁਸਤਕ ‘ਜਵਾਬ ਅਜੇ ਬਾਕੀ ਹੈ…’ ਲੋਕ ਅਰਪਣ

ਪੁਸਤਕ 'ਜਵਾਬ ਅਜੇ ਬਾਕੀ ਹੈ...' ਨੂੰ ਰਿਲੀਜ਼ ਕਰਦਿਆਂ ਪ੍ਰਿੰ.ਰਜਿੰਦਰ ਕੌਰ,ਪੁਸਤਕ ਦੇ ਲੇਖਕ ਪ੍ਰਿੰ.ਦੇਸ਼ ਬੀਰ, ਡਾ.ਗੁਰਜੰਟ ਸਿੰਘ, ਪ੍ਰਿੰ.ਐਸ.ਪੀ.ਧੀਰ ਤੇ ਡਾ.ਬਲਬੀਰ ਸਿੰਘ ।

ਹੁਸ਼ਿਆਰਪੁਰ  (ਸਮਾਜ ਵੀਕਲੀ)  : ਬੀਤੇ ਦਿਨੀਂ ਹੋਟਲ ਰੌਇਲ ਪਲਾਜ਼ਾ, ਹੁਸ਼ਿਆਰਪੁਰ ਦੇ ਸੈਰੇਮਨੀ ਹਾਲ ਵਿੱਚ ਗੌਰਮਿੰਟ ਕਾਲਜ ਰੀਟਾਇਰਡ ਟੀਚਰਜ਼ ਵੈਲਫੇਅਰ ਐਸੋਸੀਏਸ਼ਨ ਦੇ ਸਾਲਾਨਾ ਪਰਿਵਾਰ ਮਿਲਨ ਸਮਾਗਮ ਦੌਰਾਨ ਪ੍ਰਿੰ.ਦੇਸ਼ ਬੀਰ ਦੀ ਪੁਸਤਕ ‘ਜਵਾਬ ਅਜੇ ਬਾਕੀ ਹੈ…’ ਲੋਕ ਅਰਪਿਤ ਕੀਤੀ ਗਈ। ਇਸ ਪੁਸਤਕ ਵਿੱਚ ਪ੍ਰਿੰ.ਦੇਸ਼ ਬੀਰ ਦੇ ਅੰਗਰੇਜ਼ੀ ਦੀਆਂ ਪ੍ਰਸਿੱਧ ਪੱਤਰ-ਪੱਤ੍ਰਕਾਵਾਂ ਵਿੱਚ ਛਪਦੇ ਰਹੇ ਸੈਂਕੜੇ ਰਚਨਾਤਮਿਕ ਨਿਬੰਧਾਂ ਵਿਚੋਂ ਚੋਣਵੇਂ 68 ਨਿਬੰਧਾਂ ਦਾ ਪੰਜਾਬੀ ਵਿੱਚ ਅਨੁਵਾਦ ਕਰਕੇ ਸ਼ਾਮਲ ਕੀਤਾ ਗਿਆ ਹੈ। ਇਸ ਪੁਸਤਕ ਲੋਕ ਅਰਪਣ ਸਮਾਗਮ ਵਿੱਚ ਐਸੋਸੀਏਸ਼ਨ ਦੇ ਹੁਸ਼ਿਆਰਪੁਰ ਤੇ ਜਲੰਧਰ ਜ਼ਿਲ੍ਹਿਆਂ ਦੇ ਤਿੰਨ ਦਰਜਨ ਤੋਂ ਵੱਧ ਮੈਂਬਰਾਂ ਤੇ ਅਹੁਦੇਦਾਰਾਂ ਨੇ ਭਾਗ ਲਿਆ।ਸਮਾਗਮ ਦੇ ਮੁੱਖ ਮਹਿਮਾਨ ਤੇ ਐਸੋਸੀਏਸ਼ਨ ਦੇ ਸੂਬਾਈ ਜਨਰਲ ਸਕੱਤਰ ਡਾ.ਗੁਰਜੰਟ ਸਿੰਘ ਨੇ ਇਸ ਪੁਸਤਕ ਦੀ ਰਚਨਾ ਕਰਨ ਲਈ ਪ੍ਰਿੰ.ਦੇਸ਼ ਬੀਰ ਨੂੰ ਮੁਬਾਰਕਬਾਦ ਦਿੱਤੀ। ਪੁਸਤਕ ਨੂੰ ਪੰਜਾਬੀ ਵਿੱਚ ਅਨੁਵਾਦ ਕਰਨ ਦੀ ਕਠਿਨ ਜ਼ਿੰਮੇਵਾਰੀ ਪ੍ਰਿੰ.ਰਜਿੰਦਰ ਕੌਰ (ਸਾਬਕਾ ਪ੍ਰਿੰਸੀਪਲ ਸਰਕਾਰੀ ਕਾਲਜ ਟਾਂਡਾ) ਨੇ ਬਾਖੂਬੀ ਨਿਭਾਈ ਹੈ। ਸਮਾਗਮ ਦੌਰਾਨ 75,80 ਤੇ 85 ਸਾਲ ਦੀ ਉਮਰ ਪੂਰੀ ਕਰਨ ਲੈਣ ਵਾਲੇ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ।ਪੁਸਤਕ ਦੀ ਭੂਮਿਕਾ ਡਾ.ਪ੍ਰਿਤਪਾਲ ਸਿੰਘ ਮਹਿਰੋਕ ਨੇ ਲਿਖੀ ਹੈ। ਪੁਸਤਕ ਦੀ ਛਪਾਈ ਦੀ ਅਹਿਮ ਜ਼ਿੰਮੇਵਾਰੀ ਨਿਭਾਉਣ ਵਾਲੇ ਅਤੇ ਐਸੋਸੀਏਸ਼ਨ ਦੇ ਸਥਾਨਕ ਯੂਨਿਟ ਦੇ ਪ੍ਰਧਾਨ ਪ੍ਰਿੰ.ਪਰਮਜੀਤ ਸਿੰਘ ਦੀ ਦੇਖ-ਰੇਖ ਹੇਠ ਹੋਇਆ ਇਹ ਸਮਾਗਮ ਚਿਰ ਸਥਾਈ ਪ੍ਰਭਾਵ ਛੱਡ ਗਿਆ। ਡਾ.ਪਰਮਜੀਤ ਸਿੰਘ ਨੇ ਪੁਸਤਕ ਨਾਲ ਜਾਣ-ਪਛਾਣ ਕਰਵਾਉਂਦਿਆਂ ਇਸਨੂੰ ਪ੍ਰਿੰ.ਦੇਸ਼ ਬੀਰ ਦੀ ਬਹੁਮੁੱਲੀ ਪ੍ਰਾਪਤੀ ਦੱਸਿਆ। ਪੁਸਤਕ ਉਪਰ ਪ੍ਰਸਿੱਧ ਪੰਜਾਬੀ ਕਵੀ ਮਦਨ ਵੀਰਾ, ਡਾ.ਪ੍ਰਿਤਪਾਲ ਸਿੰਘ ਮਹਿਰੋਕ, ਪ੍ਰਿੰ.ਪਰਬਿੰਦਰ ਸਿੰਘ, ਪ੍ਰਿੰ.ਅਮਰਜੀਤ ਸਿੰਘ ਨੇ ਵਿਚਾਰ ਪ੍ਰਸਤੁਤ ਕੀਤੇ। ਪ੍ਰਿੰ.ਰਜਿੰਦਰ ਕੌਰ ਨੇ ਪੁਸਤਕ ਨੂੰ ਅਨੁਵਾਦ ਕਰਨ ਦੀ ਪ੍ਰਕਿਰਿਆ ਦੌਰਾਨ ਗ੍ਰਹਿਣ ਕੀਤੇ ਅਨੁਭਵ ਸਾਂਝੇ ਕੀਤੇ। ਪ੍ਰਿੰ.ਦੇਸ਼ ਬੀਰ ਨੇ ਆਪਣੀ ਸਿਰਜਣ ਪ੍ਰਕਿਰਿਆ ਬਾਰੇ,ਭਾਵਪੂਰਤ ਨਿਬੰਧਾਂ ਤੇ ਕਵਿਤਾਵਾਂ ਦੇ ਅੰਗਰੇਜ਼ੀ ਦੀਆਂ ਪ੍ਰਸਿੱਧ ਅਖਬਾਰਾਂ ਵਿੱਚ ਛਪਣ ਬਾਰੇ ਤੇ ਮਿਲਦੀ ਰਹੀ ਖੁਸ਼ੀ ਬਾਰੇ ਆਪਣੇ ਅਨੁਭਵ ਸਰੋਤਿਆਂ ਨਾਲ ਸਾਂਝੇ ਕੀਤੇ।ਉਨ੍ਹਾਂ ਕਿਹਾ ਕਿ ਆਪਣੀਆਂ ਛਪੀਆਂ ਰਚਨਾਵਾਂ ਨੂੰ ਮੁੜ ਪੜ੍ਹਨ,ਚੰਗੀਆਂ ਲੱਗਣ ਤੇ ਉਨ੍ਹਾਂ ਨੂੰ ਸੰਭਾਲ ਕੇ ਰੱਖਣ ਦੀ ਖੁਸ਼ੀ ਤੇ ਤਸੱਲੀ ਵਾਲੇ ਪਲ ਵੀ ਯਾਦਗਾਰੀ ਹਨ। ਡਾ.ਗੁਰਜੰਟ ਸਿੰਘ ਨੇ ਇਸ ਪੁਸਤਕ ਨੂੰ ਲੇਖਕ ਦੀ ਸਿਰਜਣਾਤਮਿਕ ਕਲਾ ਦੀ ਉੱਤਮ ਪ੍ਰਾਪਤੀ ਕਹਿੰਦਿਆਂ ਭਵਿੱਖ ਵਿੱਚ ਹੋਰ ਬਿਹਤਰ ਰਚਨਾ ਕਰਨ ਲਈ ਸ਼ੁਭ ਇੱਛਾਵਾਂ ਭੇਟ ਕੀਤੀਆਂ।ਸਮਾਗਮ ਦੀ ਰੂਪ ਰੇਖਾ ਉਲੀਕਣ ਤੋਂ ਲੈ ਕੇ ਮੰਚ ਸੰਚਾਲਨ ਕਰਨ ਦੀ ਜ਼ਿੰਮੇਵਾਰੀ ਐਸੋਸੀਏਸ਼ਨ ਦੇ ਪ੍ਰਧਾਨ ਡਾ.ਪਰਮਜੀਤ ਸਿੰਘ ਨੇ ਬਾਖੂਬੀ ਨਿਭਾਈ।ਡਾ.ਬਲਬੀਰ ਸਿੰਘ ਨੇ ਸਭ ਦਾ ਧੰਨਵਾਦ ਕੀਤਾ।
  -ਡਾ.ਪ੍ਰਿਤਪਾਲ ਸਿੰਘ ਮਹਿਰੋਕ
           98885-10185

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous article*ਧਰਮਿੰਦਰ : ਇੱਕ ਦਿਲੋਂ ਰਿਸਦਾ ਸਿਤਾਰਾ ਪੰਜਾਬ ਦੇ ਪੁੱਤਰ ਤੋਂ ਬਾਲੀਵੁੱਡ ਦੇ ਹੀਮੈਨ ਤੱਕ ਦੀ ਅਮਰ ਕਹਾਣੀ**
Next articleFrench Navy Exposes Pakistani Media Lies on Sindoor Operation and Rafales