ਭੋਲਾ ਸਿੰਘ ਸੰਘੇੜਾ ਦੀ ਪੁਸਤਕ ‘ਸ਼ਬਦਕਾਰ’ ‘ਤੇ ਗੋਸ਼ਟੀ ਕਰਵਾਈ ਗਈ 

ਬਰਨਾਲਾ (ਸਮਾਜ ਵੀਕਲੀ) ( ਚੰਡਿਹੋਕ ) ਲੋਕ ਰੰਗ ਸਾਹਿਤ ਸਭਾ ਬਰਨਾਲਾ ਵੱਲੋਂ ਸਥਾਨਕ ਗੋਬਿੰਦ ਬਾਂਸਲ ਚੈਰੀਟੇਬਲ ਟਰੱਸਟ ਧਰਮਸ਼ਾਲਾ ਵਿਖੇ ਭੋਲਾ ਸਿੰਘ ਸੰਘੇੜਾ ਦੀ ਨਵ-ਪ੍ਰਕਾਸ਼ਿਤ ਪੁਸਤਕ ‘ਸ਼ਬਦਕਾਰ’ ਤੇ ਗੋਸ਼ਟੀ ਕਰਵਾਈ ਗਈ। ਪੁਸਤਕ ‘ਤੇ ਪੇਪਰ ਪੜ੍ਹਦਿਆਂ ਹਰਦੀਪ ਕੁਮਾਰ ਨੇ ਕਿਹਾ ਕਿ ਸੰਘੇੜਾ ਨੇ ਦਰਅਸਲ ਬਰਨਾਲਾ ਦੀ ਸਾਹਿਤਕ ਲਹਿਰ ਦੇ 25 ਮੋਢੀ ਲੇਖਕਾਂ ਦੇ ਜੀਵਨ ਅਤੇ ਰਚਨਾਵਾਂ ਬਾਰੇ ਸੰਖੇਪ ਵਿਚ ਇਕ ਦਸਤਾਵੇਜ਼ ਸਾਡੇ ਅੱਗੇ ਪੇਸ਼ ਕੀਤਾ ਹੈ, ਜਿਸ ਤੋਂ ਸੇਧ ਲੈ ਕੇ ਕੋਈ ਵੀ ਲੇਖਕ ਕਿਸੇ ਰਚਨਾਕਾਰ ਬਾਰੇ ਵਿਸਥਾਰ ਵਿਚ ਕੰਮ ਕਰ ਸਕਦਾ ਹੈ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਡਾ. ਜੋਗਿੰਦਰ ਸਿੰਘ ਨਿਰਾਲਾ ਨੇ ਕਿਹਾ ਕਿ ਇਸ ਪੁਸਤਕ ਦੀ ਆਪਣੀ ਵਿਸ਼ੇਸ਼ਤਾ ਹੈ। ਉਮੀਦ ਕਰਨੀ ਚਾਹੀਦੀ ਹੈ ਕਿ ਨਵੇਂ ਲੇਖਕ ਇਸ ਲੜੀ ਨੂੰ ਅੱਗੇ ਵਧਾਉਂਣਗੇ। ਪਰਗਟ ਸਿੰਘ ਸਿੱਧੂ ਅਤੇ ਕਰਮ ਸਿੰਘ ਮਾਨ ਦਾ ਮੱਤ ਸੀ ਕਿ ਇਸ ਪੁਸਤਕ ਦਾ ਮਹੱਤਵ ਇਸ ਕਰਕੇ ਵੀ ਹੈ ਕਿ ਕਈ ਅਣਗੌਲੇ ਕਲਮਕਾਰਾਂ ਬਾਰੇ ਪਾਠਕਾਂ ਨੂੰ ਪਹਿਲੀ ਵਾਰ ਜਾਣਕਾਰੀ ਹਾਸਲ ਹੁੰਦੀ ਹੈ। ਓਮ ਪ੍ਰਕਾਸ਼ ਗਾਸੋ, ਸੀ. ਮਾਰਕੰਡਾ ਅਤੇ ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਇਹ ਪੁਸਤਕ ਦੱਸਦੀ ਹੈ ਕਿ ਸਾਹਿਤ ਦੀ ਦੁਨੀਆ ਵਿਚ ਉੱਚਾ ਮੁਕਾਮ ਹਾਸਲ ਕਰਨ ਲਈ ਇਹਨਾਂ ਲੇਖਕਾਂ ਨੂੰ ਕਿਵੇਂ ਲਗਾਤਾਰ ਮਿਹਨਤ ਕਰਨੀ ਪਈ। ਡਾ. ਹਰਿਭਗਵਾਨ, ਤਰਸੇਮ ਅਤੇ ਡਾ ਹਰੀਸ਼ ਨੇ ਕਿਹਾ ਕਿ ਭਵਿੱਖ ਵਿਚ ਇਹ ਪੁਸਤਕ ਰੈਫਰੈਂਸ ਕਿਤਾਬ ਦਾ ਰੁਤਬਾ ਹਾਸਲ ਕਰੇਗੀ। ਵਿਚਾਰ ਵਟਾਂਦਰੇ ਵਿਚ ਡਾ. ਭੁਪਿੰਦਰ ਸਿੰਘ ਬੇਦੀ, ਡਾ. ਰਾਮ ਪਾਲ ਸ਼ਾਹਪੁਰੀ, ਦਰਸ਼ਨ ਚੀਮਾ, ਪ੍ਰੋ.ਚਤਿੰਦਰ ਸਿੰਘ ਰੁਪਾਲ, ਤੇਜਿੰਦਰ ਚੰਡਿਹੋਕ, ਜਗਤਾਰ ਜਜ਼ੀਰਾ ਅਤੇ ਸੁਦਰਸ਼ਨ ਗੁੱਡੂ ਨੇ ਵੀ ਭਾਗ ਲਿਆ।  ਇਸ ਮੌਕੇ ਹੋਏ ਕਵੀ ਦਰਬਾਰ ਵਿਚ ਰਾਮ ਸਰੂਪ ਸ਼ਰਮਾ, ਹਾਕਮ ਰੂੜੇਕੇ, ਸੁਖਵਿੰਦਰ ਸਿੰਘ ਸਨੇਹ, ਲਛਮਣ ਦਾਸ ਮੁਸਾਫਿਰ ਅਤੇ ਪਾਲ ਸਿੰਘ ਲਹਿਰੀ ਆਦਿ ਨੇ ਆਪਣੀਆਂ ਕਵਿਤਾਵਾਂ ਦਾ ਪਾਠ ਵੀ ਕੀਤਾ। ਮੰਚ ਸੰਚਾਲਨ ਪ੍ਰੋ. ਚਤਿੰਦਰ ਸਿੰਘ ਰੁਪਾਲ ਨੇ ਬਾਖੂਬੀ ਨਿਭਾਇਆ। ਸਮਾਗਮ ਵਿਚ ਪਵਨ ਪਰਿੰਦਾ, ਹਰੀਪਾਲ, ਵਿਨੋਦ ਅਨੀਕੇਤ, ਡਾ.ਸੁਰਿੰਦਰ ਸਿੰਘ ਭੱਠਲ, ਡਾ. ਤਰਸਪਾਲ ਕੌਰ, ਸੁਰਜੀਤ ਦਿਹੜ, ਐਸ. ਐਸ. ਗਿੱਲ, ਉਜਾਗਰ ਸਿੰਘ ਮਾਨ, ਰਜਿੰਦਰ ਸ਼ੌਕੀ, ਮਾਲਵਿੰਦਰ ਸ਼ਾਇਰ ਆਦਿ ਨੇ ਵੀ ਸ਼ਿਰਕਤ ਕੀਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleTop Ugandan diplomat’s official book launch in Delhi
Next articleਸਫ਼ਲ ਹੋਣਾ ਹੈ ਤਾਂ ਜ਼ਿੰਦਗੀ ‘ਚ ਨਜ਼ਰਅੰਦਾਜ਼ ਕਰਨਾ ਸਿੱਖੋ