(ਸਮਾਜ ਵੀਕਲੀ)
ਪੰਜਾਬੀ ਗੀਤਕਾਰ ਮੰਚ ਕੈਲੇਫੋਰਨੀਆਂ ( ਯੂ ਐਸ ਏ ) ਵੱਲੋਂ ਗੋਲਡਨ ਸਟੇਟ ਟਰੱਕ ਸੇਲਜ ਇਨਕਾਰਪੋਰੇਸ਼ਨ , 532 ਹਿਊਸਟਨ ਸਟ੍ਰੀਟ , ਪੱਛਮੀਂ ਸੈਕਰਾਮੈਂਟੋ ਵਿਖੇ ਨਵੀਂ ਚੇਤਨਾ ਪੰਜਾਬੀ ਲੇਖਕ ਮੰਚ , ਗੁਰਾਇਆਂ ( ਜਲੰਧਰ ) ਰਾਹੀਂ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ 69 ਸ਼ਾਇਰਾਂ / ਗੀਤਕਾਰਾਂ ਦਾ ਸਾਾਂਝਾ ਕਾਵਿ ਸੰਗ੍ਰਹਿ , ‘ ਹਰਫ਼ਾਂ ਦਾ ਚਾਨਣ ‘ ਤੇ ਭਰਵੀਂ ਗੋਸ਼ਟੀ ਕੀਤੀ ਗਈ ।ਧਰਮਿੰਦਰ ਸਿੰਘ ਨੇ ਮੀਟਿੰਗ ਦਾ ਪ੍ਰਬੰਧ ਅਤੇ ਸਾਰਾ ਖਾਣ ਪੀਣ ਦਾ ਪ੍ਰਬੰਧ ਕੀਤਾ । ਗੀਤਕਾਰ ਸੁਰਿੰਦਰ ਝੰਡੇਰ ਦਾ ਵੀ ਵਿਸ਼ੇਸ਼ ਯੋਗਦਾਨ ਰਿਹਾ । ਗੁਰਬਚਨ ਚੋਪੜਾ ਨੇ ਮੰਚ ਦੀ ਜ਼ੁੰਮੇਵਾਰੀ ਬਾਖ਼ੂਬੀ ਨਿਭਾਈ ।
ਬਿੱਕਰ ਸਿੰਘ ਕੰਮੇਆਣਾ ( ਐਸ਼ੀ ਰੋਮਾਣਾ ਕੰਮੇਆਣਾ ) ਨੇ ਪੁਸਤਕ ਹਰਫ਼ਾਂ ਦਾ ਚਾਨਣ ‘ ਦੇ ਸੰਪਾਦਕਾਂ , ਉੱਘੇ ਗੀਤਕਾਰ ਮੱਖਣ ਲੁਹਾਰ ਤੇ ਉੱਘੇ ਨਾਮਵਰ ਸ਼ਾਇਰ ਜਗਦੀਸ਼ ਰਾਣਾ ਦੀ ਇਸ ਕਾਰਜ ਲਈ ਤਾਰੀਫ਼ ਕਰਦਿਆਂ ਕਿਤਾਬ ਵਿੱਚ ਦਰਜ਼ ਰਚਨਾਵਾਂ ਨੂੰ ਸਲ੍ਹਾਉਂਦਿਆਂ ਇਸ ਨੂੰ ਜੀ ਆਇਆਂ ਕਿਹਾ । ਉੱਘੀ ਕਵਿੱਤਰੀ ਮਨਜੀਤ ਕੌਰ ਸੇਖੋਂ ਨੇ ਕਿਤਾਬ ਦੀਆਂ ਕਈ ਰਚਨਾਵਾਂ ਦਾ ਪਾਠ ਕਰਦਿਆਂ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਹਰਫ਼ਾਂ ਦਾ ਚਾਨਣ ਪੜ੍ਹਨਯੋਗ ਤੇ ਸਾਂਭਣਯੋਗ ਪੁਸਤਕ ਬਣ ਗਈ ਹੈ। ਗਾਇਕਾ ਸੁਖਵੰਤ ਕੌਰ ਸੁੱਖੀ ਨੇ ਕੁੱਝ ਗੀਤ ਗਾ ਕੇ ਪੰਡਾਲ ਨੂੰ ਝੂਮਣ ਲਾ ਦਿੱਤਾ ।
ਨਵੀਂ ਉੱਭਰੀ ਨੌਜਵਾਨ ਗਾਇਕਾ ਮਨਪ੍ਰੀਤ ਗਿੱਲ ਨੇ ਬਹੁਤ ਹੀ ਮਿੱਠੀ ਅਵਾਜ਼ ‘ ਚ ਗੀਤ ਗਾਏ ।ਮਨਜੀਤ ਰੱਲ ,ਚਰਨ ਲੁਹਾਰਾਂ ਵਾਲਾ , ਤਰਲੋਕ ਸਿੰਘ , ਜਸਵਿੰਦਰ ਮਦਾੜਾ ਨੇ ਵੀ ਆਪਣੀ ਗਾਇਕੀ ਦਾ ਰੰਗ ਬੰਨਿਆਂ । ਉੱਘੀ ਸ਼ਾਇਰਾ ਜੋਤੀ ਕੌਰ ਨੇ ਆਪਣੀ ਸੁਰੀਲੀ ਅਵਾਜ਼ ਰਾਹੀਂ ਆਪਣੀਆਂ ਕੁੱਝ ਚੋਣਵੀਆਂ ਰਚਨਾਵਾਂ ਤਰੰਨੁਮ ਚ ਗਾ ਕੇ ਖ਼ੂਬ ਵਾਹਵਾ ਖੱਟੀ । ਉੱਘੇ ਗਾਇਕ ਤਰਲੋਕ ਸਿਂਘ ਨੇ ਸੁਰੀਲਿਆਂ ਸਾਜ਼ਾਂ ਨਾਲ ਆਪਣੀ ਸੁਰੀਲੀ ਅਵਾਜ਼ ਦਾ ਜਾਦੂ ਬਿਖੇਰਿਆ । ਲਹਿੰਦੇ ਪੰਜਾਬ ਦੇ ਉੱਘੇ ਗਾਇਕ ਮਲਿਕ ਇਮਤਿਆਜ਼ ਤੇ ਮਲਿਕ ਜੁਲਫ਼ਕਾਰ ਏ ਅਵਾਨ ਨੇ ਵੀ ਆਪਣੀ ਗਾਇਕੀ ਦੇ ਜ਼ੌਰ੍ਹ ਦਿਖਾਏ ।
ਪ੍ਰਸਿੱਧ ਲੇਖਕਾ ਤਤਿੰਦਰ ਕੌਰ , ਉੱਘੀ ਸ਼ਾਇਰਾ ਮਨੋਰੀਤ ਗਰੇਵਾਲ਼ ( ਪ੍ਰਧਾਨ ਪੰਜਾਬੀ ਸਾਹਿਤ ਸਭਾ ਕੈਲੇਫੋਰਨੀਆਂ ) ਉੱਘੇ ਗੀਤਕਾਰ ਜਸਵੰਤ ਜੱਸੀ ਸ਼ੀਂਮਾਰ , ਉੱਘੇ ਸ਼ਾਇਰ ਹਰਜਿੰਦਰ ਪੰਧੇਰ ( ਪ੍ਰਧਾਨ ਪੰਜਾਬੀ ਸਾਹਿਤ ਸਭਾ ਸਟਾਕਟਨ ) ਵਿਸ਼ੇਸ਼ ਤੌਰ ਤੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ । ਹੋਰਨਾ ਤੋਂ ਇਲਾਵਾ ਸਮਾਗਮ ਵਿੱਚ ਪਵਨ ਮਾਹੀ , ਕੇਵਲ ਕ੍ਰਿਸ਼ਨ ਬੋਲੀਨਾ , ਚਰਨ ਸਿੰਘ ਲੋਹਾਰਾਂ ਵਾਲਾ , ਜਸਵਿੰਦਰ ਲਾਲ ਮਢੇਰਾ ,ਟੀ ਸਿੰਘ , ਸੁਰਿੰਦਰ ਸਿਂਘ ਸ਼ੇਰਗਿੱਲ , ਡੌਲੀ ਫੋਟੋਗ੍ਰਾਫਰ ,ਬਲਜੀਤ ਸਿੰਘ ,ਸੁਰਿੰਦਰ ਬਰਾੜ , ਪਰੀ ਕੌਰ , ਕਮਲਜੀਤ ਕੌਰ ਰੱਲ , ਦੀਪੂ ਚੋਪੜਾ , ਜੇ ਪੀ ਸਿੰਘ , ਆਈ ਹਰਮਿੰਦਰ ਸਿੰਘ ਤੇ ਮਨਜੀਤ ਸਿੰਘ ਰੱਲ ਆਦਿ ਵਿਸ਼ੇਸ਼ ਤੌਰ ਤੇ ਹਾਜ਼ਿਰ ਰਹੇ ।
ਪੰਜਾਬੀ ਗੀਤਕਾਰ ਮੰਚ ਦੇ ਪ੍ਰਧਾਨ ਮੱਖਣ ਲੁਹਾਰ ਨੇ ਸਮਾਗਮ ਵਿੱਚ ਪਹੁੰਚੀਆਂ ਸਭ ਸਖਸ਼ੀਅਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਨਵੀਂ ਚੇਤਨਾ ਪੰਜਾਬੀ ਲੇਖਕ ਮੰਚ ਅਗਾਂਹ ਵੀ ਨਵੀਆਂ ਤੇ ਸਥਾਪਿਤ ਕਲਮਾਂ ਦੀਆਂ ਰਚਨਾਵਾਂ ਦੇ ਸੰਗ੍ਰਹਿ ਛਾਪਦਾ ਰਹੇਗਾ । ਸਾਹਿਤਕ ਖੁਸ਼ਬੂਆਂ ਬਿਖੇਰਦਾ , ਗੀਤਕਾਰ ਮੰਚ ਦਾ ਇਹ ਵੀ ਵਿਲੱਖਣ ਸਮਾਗਮ ਸ਼ਾਇਰਾਨਾ ਮੀਲ ਪੱਥਰ ਗੱਡਦਾ ਹੋਇਆ ਸੰਪੂਰਨ ਹੋਇਆ ।
ਰਮੇਸ਼ਵਰ ਸਿੰਘ
ਸੰਪਰਕ ਨੰਬਰ-9914880392
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly