(ਸਮਾਜ ਵੀਕਲੀ)-ਤਲਵੰਡੀ ਚੌਧਰੀਆਂ,(ਬਿੱਕਰ) ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਤੋਂ ਕਾਂਗਰਸ ਦੇ ਉਮੀਦਵਾਰ ਨਵਤੇਜ ਸਿੰਘ ਚੀਮਾ ਨੇ ਪਿੰਡਾਂ ਦਾ ਤੂਫਨੀ ਦੌਰਾ ਕਰਕੇ ਤਲਵੰਡੀ ਚੌਧਰੀਆਂ ਵਿਖੇ ਨੰਬਰਦਾਰ ਓਮ ਪ੍ਰਕਾਸ਼, ਬਰਿੰਦਰ ਪਾਲ ਮਿੱਠੂ ਅਤੇ ਰਵਿੰਦਰ ਸਿੰਘ ਮੱਲ੍ਹੀ ਪੰਚਾਇਤ ਮੈਂਬਰ ਦੇ ਗ੍ਰਹਿ ਵਿਖੇ ਵੱਡੀਆਂ ਮੀਟਿੰਗਾਂ ਨੂੰ ਸੰਬੋਧਨ ਕੀਤਾ।ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਐੱਸ.ਸੀ ਸੈੱਲ ਦੇ ਚੇਅਰਮੈਨ ਰਮੇਸ਼ ਡਡਵਿੰਡੀ ਨੇ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਹੀ ਸੰਵਿਧਾਨ ਨੂੰ ਪੂਰਨ ਰੂਪ ਵਿਚ ਮੰਨਿਆ ਹੈ।ਜਿਸ ਦੀ ਬਦੌਲਤ ਅੱਜ ਅਸੀਂ ਭਾਰਤ ਵਿਚ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ ਤੇ ਅਨੂਸਚਿਤ ਜਾਤੀ ਦੇ ਲੋਕ ਉਚੇਰੀ ਸਿੱਖਿਆ ਹਾਸਲ ਕਰਕੇ ਚੰਗੇ ਸਰਕਾਰੀ ਅਹੁਦਿਆਂ ਤੇ ਬਿਰਾਜਮਾਨ ਹਨ।
ਕਾਂਗਰਸ ਉਮੀਦਵਾਰ ਨਵਤੇਜ ਸਿੰਘ ਚੀਮਾ ਨੇ ਇਕੱਤਰ ਹੋਏ ਸੂਝਵਾਨ ਵੋਟਰਾਂ ਨੂੰ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ 111 ਦਿਨਾਂ ਵਿਚ ਉਹ ਕੰਮ ਕਰ ਦਿੱਤੇ ਹਨ।ਜੋ ਪਿਛਲੇ 20 ਸਾਲਾਂ ਵਿਚ ਨਹੀਂ ਹੋਏ।ਕੇਂਦਰ ਵਿਚ ਭਾਜਪਾ ਸਰਕਾਰ ਨੇ ਦੇਸ਼ ਵਿਚ ਗਰੀਬ, ਬੇਰੁਜ਼ਗਾਰੀ ਅਤੇ ਭ੍ਰਿਸ਼ਟਾਚਾਰ ਨੂੰ ਬੜ੍ਹਾਵਾ ਦਿੱਤਾ ਹੈ।ਪਰ ਜਦੋਂ ਕਾਂਗਰਸ ਸਰਕਾਰ ਸਤਾ ਵਿਚ ਆਈ ਤਾਂ ਨੋਜਵਾਨਾਂ ਨੂੰ ਰੁਜ਼ਗਾਰ ਦਿੱਤਾ ਅਤੇ ਮਹਿਗਾਈ ਨੂੰ ਮਾਤ ਪਾਈ ਹੈ।ਦੇਸ਼ ਭਰ ਵਿਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ 100 ਨੂੰ ਪਾਰ ਕਰ ਗਈ ਹੈ ਪਰ ਚੰਨੀ ਸਰਕਾਰ ਨੇ ਪੰਜਾਬ ਅੰਦਰ 111 ਦਿਨਾਂ ਵਿਚ ਪੈਟਰੋਲ ਅਤੇ ਡੀਜ਼ਲ ਦੀ ਕੀਮਤਾਂ ਘਟਾਈਆਂ ਹਨ।
ਉਹਨਾਂ ਦੱਸਿਆ ਕਿ ਹਲਕਾ ਸੁਲਤਾਨਪੁਰ ਲੋਧੀ ਵਿਚ 5 ਨਵੇਂ ਪੁੱਲ ਬਣਾਏ ਗਏ। ਲੰਿਕ ਸੜਕਾਂ ਨਵੀਆਂ ਅਤੇ 18 ਫੁੱਟੀਆਂ ਚੌੜੀਆਂ ਕੀਤੀਆਂ ਗਈਆਂ ਹਨ।ਬਲਾਕ ਦੇ ਸਾਰੇ ਪਿੰਡਾਂ ਵਿਚ ਸੀਵਰੇਜ ਪਾ ਕੇ ਕੰਕਰੀਟ ਅਤੇ ਇੰਟਰਲੌਕ ਟਾਈਲਾਂ ਵਾਲੀਆਂ ਸੜਕਾਂ ਬਣਾਈਆਂ ਗਈਆਂ ਹਨ।ਉਹਨਾਂ ਆਖਿਆ ਕਿ ਕਾਂਗਰਸ ਹਾਈ ਕਮਾਂਡ ਨੇ ਪੰਜਾਬ ਨੂੰ ਬਹੁਤ ਹੀ ਵਧੀਆ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਿੱਤਾ ਹੈ।ਇਸ ਕਰਕੇ ਸੂਝਵਾਨ ਵੋਟਰਾਂ ਦਾ ਫਰਜ਼ ਬਣਦਾ ਹੈ ਕਿ ਚੋਣ ਨਿਸ਼ਾਨ ਪੰਜੇ ਦਾ ਬਟਨ ਦਬਾ ਕੇ ਮੈਨੂੰ ਕਾਮਯਾਬ ਕਰਨ।ਆਉਣ ਵਾਲੇ 5 ਸਾਲਾਂ ਵਿਚ ਰਿਕਾਡਰ ਤੌੜ ਵਿਕਾਸ ਕਾਰਜ਼ ਅਤੇ ਨੋਜਵਾਨਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਮਿਲਣ ਗੇ।
ਇਸ ਮੌਕੇ ਬਲਾਕ ਸੰਮਤੀ ਮੈਂਬਰ ਰਾਕੇਸ਼ ਕੁਮਾਰ ਰੌਕੀ, ਸਰਪੰਚ ਗੁਰਦੀਪ ਸਿੰਘ ਨੰਬਰਦਾਰ ਭੈਣੀ, ਸਮਾਜ ਸੇਵਕ ਰਾਜ ਕੁਮਾਰ ਵਰਮਾ, ਬਲਜਿੰਦਰ ਸਿੰਘ ਬਾਠ, ਯੁਗੇਸ਼ ਕੁਮਾਰ ਮੜ੍ਹੀਆ, ਸੁਖਵਿੰਦਰ ਸਿੰਘ ਸਹੋਤਾ, ਸ਼ਨੀ ਸਹੋਤਾ, ਦਵਿੰਦਰ ਸਿੰਘ ਸਹੋਤਾ, ਬਲਦੇਵ ਸਿੰਘ ਸੰਧੂ, ਰਣਜੀਤ ਸਿੰਘ ਸੋਢੀ, ਅਮਰ ਸਿੰਘ ਮਹੀਂਵਾਲ, ਅਮਰੀਕ ਸਿੰਘ ਭਾਰਜ ਪੰਚਾਇਤ ਮੈਂਬਰ, ਰਣਜੀਤ ਸਿੰਘ ਭਾਰਜ, ਰਾਜਿੰਦਰ ਸਿੰਘ ਭਾਰਜ, ਰੁਪਿੰਦਰਜੀਤ ਸੇਠੀ, ਭਗਵਾਨ ਸਿੰਘ ਵਿਰਕ, ਬਗੀਚਾ ਸਿੰਘ, ਕੁਲਦੀਪ ਸਿੰਘ ਢੋਲੀ, ਬੂਟਾ ਸਿੰਘ ਅਤੇ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly