(ਸਮਾਜ ਵੀਕਲੀ)
ਪੜੵੇ ਲਿਖੇ ਅਨਪੜਾਂ ਨੂਂੰ
ਕਦੀ ਨਾ ਪੈਣਾ ਫਰਕ
ਤਰਕੀਓ ਕਰਕੇ ਵੇਖਲੋ
ਜਿਨੵਾ ਮਰਜ਼ੀ ਤਰਕ
ਕੱਟਡ਼ ਸੋਚ ਨੇ ਕਰ ਦਿਤਾ
ਜੱਗ ਦਾ ਬੇੜਾ ਗਰਕ
ਧਰਮ ਜਾਤ ਦਾ ਮਨਾ ਚ
ਫੈਲਿਆ ਅੱਜ ਵੀ ਫਰਕ
ਜੱਨਤ ਪਾਉਣ ਦੇ ਚੱਕਰਾਂ
ਧਰਤੀ ਕਿਤੀ ਨਰਕ
ਸ਼ਬਦ ਇੱਕ ਨਾ ਜਾਣਿਆ
ਥੱਲ ਥੱਲ ਕੇ ਸੁਟੇ ਵਰਕ
ਬੰਦਿਆ ਨੂਂੰ ਕਿ ਸਮਝਣਾ
ਰੱਬ ਨਾਲ ਕਰੋ ਸੰਪਰਕ
ਮੱਝ ਦੇ ਅੱਗੇ ਬੀਨ ਹੈ
ਬਿੰਦਰਾ ਤਰਕ ਵਿਤਰਕ
ਦੌਰ ਅੱਜ ਦਾ ਵੇਖ ਕੇ
ਇਹੀ ਨਿਕਲਿਆ ਅਰਕ
ਬਿੰਦਰ ਸਾਹਿਤ ਇਟਲੀ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly