ਦੁਬਈ/ਅੱਪਰਾ (ਸਮਾਜ ਵੀਕਲੀ) (ਜੱਸੀ)- ਸਥਾਨਕ ਮੰਡੀ ਰੋਡ ’ਤੇ ਸਥਿਤ ਮੁਹੱਲਾ ਟਿੱਬੇ ਵਾਲਾ ਅੱਪਰਾ ਵਿਖੇ ਸਥਿਤ ਗੁਰੂਦੁਆਰਾ ਸਾਹਿਬ ਵਿਖੇ ਧੰਨ-ਧੰਨ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ 646ਵਾਂ ਪ੍ਰਕਾਸ਼ ਦਿਹਾੜਾ ਪੂਰਨ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਪ੍ਰਕਾਸ਼ ਪੁਰਬ ਦੀ ਖੁਸ਼ੀ ’ਚ ਸ਼ੁਰੂ ਕੀਤੇ ਗਏ ਸ੍ਰੀ ਆਖੰਡ ਸਾਹਿਬ ਦੇ ਪਾਠਾਂ ਦੇ ਭੋਗ ਪਾਏ ਗਏ ਤੇ ਕੀਰਤਨ ਦਰਬਾਰ ਕਰਵਾਇਆ ਗਿਆ। ਇਸ ਮੌਕੇ ਪ੍ਰਸਿੱਧ ਰਾਗੀ ਜੱਥਿਆਂ ਨੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਜੀਵਨ, ਸੋਚ ਤੇ ਫਲਸਫੇ ਬਾਰੇ ਜਾਣਕਾਰੀ ਦਿੱਤੀ। ਸਮਾਗਮ ਦੌਰਾਨ ਗੁਰੂਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਕਸ਼ਮੀਰ ਸਿੰਘ ਨੇ ਸੰਗਤਾਂ ਨੂੰ ਗੁਰੂ ਜੀ ਦੇ ਜੀਵਨ ਤੋਂ ਸੇਧ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦੇ ਸਕਤੱਰ ਮਾਸਟਰ ਵਿਨੋਦ ਕੁਮਾਰ, ਖਜਾਨਚੀ ਬਿਹਾਰੀ ਲਾਲ, ਸੋਹਣ ਲਾਲ, ਪ੍ਰਸ਼ੋਤਮ ਲਾਲ, ਸੋਮ ਨਾਥ, ਕੁਲਵਿੰਦਰ ਕੁਮਾਰ ਪੰਚ, ਚਮਨ ਲਾਲ, ਲੁਭਾਇਆ ਰਾਮ, ਬਲਵੀਰ ਕੁਮਾਰ, ਬਲਜਿੰਦਰ ਕੁਮਾਰ ਸੌਨੂੰ (ਇਟਲੀ), ਰਾਮ ਪਾਲ ਕੈਂਥ, ਸੱਤਪਾਲ ਪੇਟੀਆਂ ਵਾਲਾ, ਗਿੰਦਾ ਜੌਹਲ, ਰਮਨ ਕੁਮਾਰ ਗੋਲਡੀ ਦਾਦਰਾ, ਸਰਪੰਚ ਗਿਆਨ ਸਿੰਘ, ਧਰਮਿੰਦਰ ਕੁਮਾਰ ਕੈਨੇਡਾ, ਰੂਪ ਲਾਲ ਗਰੀਸ ਕ੍ਰਿਸ਼ਨ ਕੁਮਾਰ ਰਾਮੂ, ਅਸ਼ੋਕ ਕੁਮਾਰ, ਭੁਪਿੰਦਰ ਕੁਮਾਰ, ਦੀਪਾ, ਵਿੱਕੀ, ਸੰਜੀਵ ਕੁਮਾਰ, ਬੌਬੀ, ਜਗਦੀਪ ਕੁਮਾਰ, ਐਡਵੋਕੇਟ ਬਲਦੀਪ ਕੁਮਾਰ, ਮੁਖਤਿਆਰ ਸਿੰਘ, ਮਾਸਟਰ ਜੋਗ ਰਾਜ, ਨਿਰਮਲ ਚੰਦੜ ਜਰਮਨ, ਜੋਗਿੰਦਰ ਪਾਲ, ਲਛਮਣ ਦਾਸ, ਸਨੀ ਕੁਮਾਰ, ਵਿਜੈ ਕੁਮਾਰ ਨੇ ਸ਼ਾਮਲ ਹੋ ਕੇ ਗੁਰੂ ਘਰ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਅਤੁੱਟ ਲੰਗਰ ਵੀ ਵਰਤਾਏ ਗਏ।