ਮੋਂਰੋਂ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਨਿਸ਼ਾਨ ਸਾਹਿਬ ਚੜਾਉਣ ਮੌਕੇ ਹਾਜ਼ਰ ਮੋਹਤਬਰ

ਜਲੰਧਰ, ਫਗਵਾੜਾ (ਜੱਸੀ)-ਨਜ਼ਦੀਕੀ ਪਿੰਡ ਮੋਂਰੋਂ ਵਿਖੇ ਸਰਬੰਸਦਾਨੀ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਗੁਰੂਦੁਆਰਾ ਕਲਗੀਧਰ ਸਾਹਿਬ ਵਿਖੇ ਪੂਰਨ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਨਿਸ਼ਾਨ ਸਹਿਬ ਚੜਾਉਣ ਦੀ ਰਸਮ ਪੂਰਨ ਸ਼ਰਧਾ ਤੇ ਉਤਸ਼ਾਹ ਨਾਲ ਨਿਭਾਈ ਗਈ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਇਸ ਮੌਕੇ ਪ੍ਰਧਾਨ ਗੁਰਦਿਆਲ ਸਿੰਘ, ਖਜਾਨਚੀ ਰਣਜੀਤ ਸਿੰਘ, ਲਖਵੀਰ ਸਿੰਘ, ਵਿਨੋਦ ਭਾਰਦਵਾਜ, ਪਰਦੀਪ ਸਿੰਘ, ਰਣਵੀਰ ਸਿੰਘ ਕੰਦੋਲਾ, ਗੁਰਮੀਤ ਸਿੰਘ ਗਰੇਵਾਲ ਜਨਰਲ ਸਕੱਤਰ ਭਾਕਿਯੂ ਲੁਧਿਆਣਾ, ਪਰਮਜੀਤ ਕੌਰ ਢੀਣਸਾ ਤੇ ਹੋਰ ਸੰਗਤਾਂ ਹਾਜ਼ਰ ਸਨ। ਇਸ ਮੌਕੇ ਲੰਗਰ ਵੀ ਵਰਤਾਏ ਗਏ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਐੱਮ. ਜੀ ਆਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ‘ਚ ਗਣਤੰਤਰ ਦਿਵਸ ਮਨਾਇਆ
Next articleਨਹੀਂ ਰੀਸਾਂ ਵੀਰ ਰਮੇਸ਼ਵਰ ਦੀਆਂ