ਬਖਸ਼ਣਹਾਰ

(ਸਮਾਜ ਵੀਕਲੀ)

ਸੱਚੇ ਪਾਤਸ਼ਾਹ ਜੀ ਬਖਸ਼ਣਹਾਰ
ਨਿਮਾਣਿਆਂ ਨੂੰ ਬਖਸ਼ਦਾ ਰਹੀਂ
ਅਸੀਂ ਕੌਡੀਆਂ ਦੇ ਤੁੱਲ ਪਾਣੀ ਹਾਰ
ਨਿਮਾਣਿਆਂ ਨੂੰ ਬਖਸ਼ਦਾ ਰਹੀਂ।

ਚੁਗਲੀ ਤੇ ਨਿੰਦਾ ਮੈਥੋਂ ਕਿਸੇ ਦੀ ਨਾਂ ਹੋਵੇ
ਮੇਰੀ ਵਜ੍ਹਾ ਨਾਲ ਅੱਖ ਕਿਸੇ ਦੀ ਨਾਂ ਚੋਵੇ
ਸਾਡੀ ਬਣੀ ਰਹੇ ਸਦਾ ਹੀ ਵਕਾਰ
ਨਿਮਾਣਿਆਂ ਨੂੰ ਬਖਸ਼ਦਾ ਰਹੀਂ
ਸੱਚੇ ਪਾਤਸ਼ਾਹ ਤੂੰ ਬਖਸ਼ਣਹਾਰ
ਨਿਮਾਣਿਆਂ ਨੂੰ ਬਖਸ਼ਦਾ ਰਹੀਂ

ਦਿਨ ਭਾਂਵੇਂ ਚੰਗੇ ਮਾੜੇ ਮੈਂ ਔਕਾਤ ਚ ਰਹਾਂ
ਕਿਸੇ ਮਾੜੇ ਦੀ ਸੰਗਤ ਵਿੱਚ ਜਾਕੇ ਨਾ ਬਹਾਂ
ਡੋਲ ਜਾਵਾਂ ਨਾ ਮੈਂ ਅੱਧ ਵਿਚਕਾਰ
ਨਿਮਾਣਿਆਂ ਨੂੰ ਬਖਸ਼ਦਾ ਰਹੀਂ
ਸੱਚੇ ਪਾਤਸ਼ਾਹ ਜੀ ਬਖਸ਼ਣਹਾਰ
ਨਿਮਾਣਿਆਂ ਨੂੰ ਬਖਸ਼ਦਾ ਰਹੀਂ।

ਜਿੰਹਨਾ ਉਚੀਆਂ ਬੁਲੰਦੀਆਂ ਨੂੰ ਛੂਹਣਾ ਗਰਗ ਚਾਹੇ
ਤੇਰੀ ਕਿਰਪਾ ਦੇ ਨਾਲ ਉਹ ਮੁਕਾਮ ਮਿਲ ਜਾਵੇ
ਨਿਰਮਲ ਕਰੂ ਸ਼ੁਕਰਾਨਾ ਲੱਖ ਵਾਰ
ਨਿਮਾਣਿਆਂ ਨੂੰ ਬਖਸ਼ਦਾ ਰਹੀਂ
ਸੱਚੇ ਪਾਤਸ਼ਾਹ ਜੀ ਬਖਸ਼ਣਹਾਰ
ਨਿਮਾਣਿਆਂ ਨੂੰ ਬਖਸ਼ਦਾ ਰਹੀਂ।

ਨਿਰਮਲਾ ਗਰਗ ਪਟਿਆਲਾ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleएनआरआई सुजाता सल्लन ने किया अंबेडकर पुस्तकालय का उद्घाटन
Next articleਭਾਕਿਯੂ (ਏਕਤਾ-ਉਗਰਾਹਾਂ) ਵੱਲੋਂ ਗ਼ਦਰੀ ਸ਼ਹੀਦ ਕਰਤਾਰ ਸਿੰਘ ਸਰਾਭਾ ਸਮੇਤ 7 ਗ਼ਦਰੀਆਂ ਦਾ 107ਵਾਂ ਸ਼ਹੀਦੀ ਦਿਹਾੜਾ 17 ਨਵੰਬਰ ਨੂੰ ਸਰਾਭਾ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਉਣ ਦਾ ਫੈਸਲਾ