HOME ਅਣਕਹੀ ਅੰਤਰ ਪੀੜਾ ਦਾ ਖੂਬਸੂਰਤ ਵਿਰਤਾਂਤ : ਹਰੇ ਪੱਤਿਆਂ ਦੀ ਪੀੜ

ਅਣਕਹੀ ਅੰਤਰ ਪੀੜਾ ਦਾ ਖੂਬਸੂਰਤ ਵਿਰਤਾਂਤ : ਹਰੇ ਪੱਤਿਆਂ ਦੀ ਪੀੜ

  ਪੁਸਤਕ ਸਮੀਖਿਆ 

ਸ਼ਿਵਾਨੀ

   (ਸਮਾਜ ਵੀਕਲੀ)  ਸਤਿਕਾਰਯੋਗ ਲੇਖਿਕਾ ਨਾਵਲਕਾਰ ਅਮਨ ਗੁਰਲਾਲ ਜੀ ਦਾ ਕਹਾਣੀ ਸੰਗ੍ਰਹਿ ” ਹਰੇ ਪੱਤਿਆਂ ਦੀ ਪੀੜ ” ਪੜ੍ਹਨ ਵਾਲਿਆਂ ਲਈ ਸਮਰਪਣ ਹੈ ਅਤੇ ਇਹ ਕਥਨ ਇਕ ਖੂਬਸੂਰਤ ਮਿਸਾਲ ਹੈ। ਇਸ ਸੰਗ੍ਰਹਿ ਦੀ ਕਹਾਣੀ ” ਹਰੇ ਪੱਤਿਆਂ ਦੀ ਪੀੜ ” ਦੀ ਮੁੱਖ  ਪਾਤਰ ਸੁਮਨ  ਅਣਕਹੀ ਅੰਤਰ ਪੀੜਾ ਦਾ ਖੂਬਸੂਰਤ ਵਿਰਤਾਂਤ ਸਿਰਜਦੀ ਹੈ। ਇਸ ਕਹਾਣੀ ਸੰਗ੍ਰਹਿ ਨੇ ਇਨਸਾਨ ਅੰਦਰ ਲੁਕੀ ਉਦਾਸੀ ਨੂੰ ਸਬਦਾਂ ਦਾ ਲਿਬਾਸ ਪਹਿਨਾਈਆਂ ਹੈ। ਕਹਾਣੀ ਸੰਗ੍ਰਹਿ ਵਿੱਚ ਸੱਤ ਕਹਾਣੀਆਂ ਹਨ। ਸੱਤਾਂ ਕਹਾਣੀਆਂ ਦੇ ਕਿਰਦਾਰ ਕਿਸੇ ਨਾ ਕਿਸੇ ਪਰਛਾਵੇਂ ਨਾਲ ਮਿਲਦੇ ਜੁਲਦੇ ਹਨ।

” ਹਰੇ ਪੱਤਿਆਂ ਦੀ ਪੀੜ ” ਕਹਾਣੀ ਸੰਗ੍ਰਹਿ ਵਿਚ ਪਾਤਰ ਸੁਮਨ ਦਾ ਪੜ੍ਹ ਲਿਖ ਕਰ ਚੰਗੀ ਨੌਕਰੀ ਕਰਨਾ ਦਰਸਾਇਆ ਹੈ। ਦਾਦੀ ਦਾ ਪੋਤਿਆਂ ਦੀ ਥਾਂ ਪੋਤਾ ਚਾਹੁੰਦੀ ਤੇ ਪੋਤਿਆਂ ਦੇ ਹੋਣ ਨਾਲ ਮਾਤਮ ਪੇਸ਼ ਕਰਨਾ ਦਰਸਾਇਆ ਹੈ। ਆਖਰਲੀ ਪੋਤੀ ਜਦ ਪੜ੍ਹ – ਲਿਖ ਕਰ ਨੌਕਰੀ ਲੱਗ ਜਾਂਦੀ ਤਾਂ ਸਾਰਾ ਪਰਿਵਾਰ ਈਰਖਾ ਕਰਦਾ ਹੈ, ਲੇਕਿਨ ਸੁਮਨ ਦੀ ਮਾਂ ਕਾਫ਼ੀ ਖ਼ੁਸ਼ ਹੁੰਦੀ ਹੈ। ਉਹ ਉਸ ਦੀਆਂ ਤਿੰਨ ਭੈਣਾਂ ਨੂੰ ਉਨ੍ਹਾਂ ਦੇ ਬੱਚਿਆਂ ਨਾਲ ਉਨ੍ਹਾਂ ਨੂੰ ਸਹੁਰਿਆਂ ਤੋਂ ਸੱਦੀ ਬੈਠਦੀ ਐ। ਪੜੀ – ਲਿਖੀ ਔਰਤ ਤੇ ਮਰਦ ਦੇ ਪਿਆਰ ਨੂੰ ਅਰੇਂਜ ਮੈਰਿਜ ਵਿਚ ਬਦਲਦਿਆਂ  ਕਦੇ ਰਿਸ਼ਤਾ ਭੇਜਣ ਦਾ ਡਰਾਮਾ,ਕਦੇ ਹਾਇਟ ਘੱਟ ਕਹਿ ਕੇ ਇਨਸਲਟ ਕਰਨੀ ਕਦੇ ਰਿਚ ਸਟੈਂਡਰਡ ਵਿਚ ਲਿਆਉਣਾ ਦੇ ਵਿਚਾਰ ਉੱਗਦੇ ਹਨ । ਵਿਆਹ ਕਰਵਾਉਣ ਵੇਲੇ ਅਮੀਰੀ ਗ਼ਰੀਬੀ ਦਿਸਣ ਲੱਗ ਜਾਂਦੀ, ਸਰੀਰ ਨੂੰ ਹੱਥ ਲਾਉਣ ਵੇਲੇ ਕੋਈ ਫ਼ਰਕ ਨਹੀਂ ਵਿਚਾਰ ਉਭਾਰਦੀ । ਤਿੰਨ ਸਾਲ ਹੋ ਗਏ ਮੇਰਾ ਤਮਾਸ਼ਾ ਬਣਾਇਆ । ਸੁਮਨ ਨੇ  ਸੁਮੇਰ ਨੂੰ ਆਪਣੀ ਚੀਕਦੀ ਅਵਾਜ ਤੇ ਕਿਹਾ……; ਜਦੋਂ ਸੁਮੇਰ ਨੇ ਸੁਮਨ ਦੇ ਪੱਤ ਛੁਹਣ ਦੀ ਕੋਸ਼ਿਸ਼ ਕੀਤੀ ।
 ਸੁਮਨ ਦਾ ਰਿਸ਼ਤਾ ਮਾਪਿਆਂ ਵੱਲ ਹੋਰ ਥਾਂ ਕਰਤਾ । ਸੁਮਨ ਤੇ ਵਰਿੰਦਰ ਉਸ ਦੀ ਉਂਗਲ ਤੇ ਇਨਗੇਜਮੈਂਟ ਰਿੰਗ ਪਾਈ ਉਸ ਵੱਲ ਵੇਖ ਕਰ ਮੁਸਕਾ ਰਹੀ।ਮਨ ਵਿਚ ਆ ਰਿਹਾ ਜਿੰਦਗੀ ਬਦਲ ਗਈ , ਇੱਕ ਪਲ ਆਪਣਾ ਕੋਈ ਹੋ ਗਿਆ ਤੇ ਆਪਾਂ ਕਿਸੇ ਦੇ ਹੋ ਗਏ ।
ਅਮਾਨਤ ਦਾ ਕਹਿਣਾ , ……….ਕੁੜੀ ਦਾ ਦੀਨ ਇਮਾਨ ਇਹੋ ਜਿਹਾ ਹੋਵੇ ਕਿ ਸਾਰੀ ਜਿੰਦਗੀ ਇੱਕ ਦੀ ਹੋ ਕੇ ਰਹੇ। ਸੁਮੇਰ ਦੇ ਧੋਖੇ ਤੋਂ ਬਾਅਦ ਸੁਮਨ ਨੂੰ ਸਹਾਰੇ ਦੀ  ਵੱਧ ਲੋੜ ਲੱਗੀ। ਉਸ ਤੋਂ ਪਹਿਲਾਂ ਉਸ ਦੀ ਜ਼ਿੰਦਗੀ ਮਸਤ ਸੀ।  ਜਿਵੇਂ ਉਸ ਦਾ ਰੋਮ – ਰੋਮ ਕਹਿ ਰਿਹਾ – ਸਿਰਫ ਮਨ ਦਾ ਸਹਾਰਾ ਨਹੀਂ ਸਰੀਰ ਨੂੰ ਵੀ ਉਮਰ ਦੇ ਹਿਸਾਬ ਨਾਲ ਪਾਰਟਨਰ ਦੀ ਲੋੜ ਸੀ ।
ਉਪਰੋਕਤ ਕਹਾਣੀ ਦੇ ਕਈ ਕਾਂਡ ਦੇ ਅੰਤ ਵਿਚ ਤਿੰਨ ਸਾਲ ਪਹਿਲਾਂ ਉਸ ਦਿਨ ਵੀ ਰੁਖਾਲੇ ਪਿੰਡ ਦੀ ਸਹਿਕਦੀ ਸਹਿਕਦੀ ਹਵਾ ਵਗਦੀ ਸੀ । ਕਹਾਣੀ ਦੇ ਆਖਰ ਵਿਚ ਉਸ ਕੋਲ ਸੱਚ ਵੀ ਐ ,ਤੇ ਨਾ ਦਿੱਸਣ ਵਾਲੀ ਪੀੜ ਵੀ ਐ  ਦਿੱਸਣ ਵਾਲੀ ਪੀੜ ਵੀ ਐ।
” ਹਰੇ ਪੱਤਿਆਂ ਦੀ ਪੀੜ ” ਕਹਾਣੀ ਸੰਗ੍ਰਹਿ ਪ੍ਰਤੀਕ  ਆਤਮਿਕ ਰੂਪਕ ਹੈ। ਇਨ੍ਹਾਂ ਸ਼ਬਦਾਂ ਤੇ ਕਹਾਣੀ ਦੇ ਕਾਂਡਾਂ ਦੇ ਅੰਤ ਵਿੱਚ ਦੁਹਰਾਉ ਪੇਸ਼ ਦੀ ਕਾਵਿਕ ਸ਼ੈਲੀ ਹੈ । ਨੌਜਵਾਨ ਔਰਤ ਨਾਲ ਸੰਬਧਿਤ ਪੀੜ ਹੈ। ਔਰਤ ਮਰਦ ਦੀ ਤਣਾਅ ਦੀ ਵੀ ਪੀੜ ਹੈ। ਪ੍ਰਸ਼ਨਮੁਲਕ ਪੀੜ ਹੈ।
 ਸ਼ਿਵਾਨੀ 
ਕਾਂਗੜਾ, ਹਿਮਾਚਲ ਪ੍ਰਦੇਸ਼
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਲੋਕ-ਗੀਤਾਂ ‘ਚ ਨਹੀਓਂ ਭੁੱਲ ਸਕਦੀ ਸੁਰਿੰਦਰ ਕੌਰ ਦੀ ਮਿੱਠੀ ਆਵਾਜ਼
Next articleਪਿੰਡ ਮੂੰਮ ਵਿਖੇ ਘਰ ‘ਚ ਅੱਗ ਲੱਗਣ ਕਾਰਨ ਪਤੀ ਪਤਨੀ ਦੀ ਮੌਤ