ਆਈਪੀਐੱਲ ’ਚ ਦੋ ਹੋਰ ਨਵੀਆਂ ਟੀਮਾਂ ਆਉਣ ਨੋਟਾਂ ’ਚ ਖੇਡੇਗਾ ਬੀਸੀਸੀਆਈ

BCCI.

ਨਵੀਂ ਦਿੱਲੀ (ਸਮਾਜ ਵੀਕਲੀ): ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ 2022 ਸੀਜ਼ਨ ‘ਚ ਦੋ ਨਵੀਆਂ ਟੀਮਾਂ ਦੇ ਸ਼ਾਮਲ ਹੋਣ ਨਾਲ ਛੇਤੀ ਹੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਖਾਤੇ ’ਚ ਘੱਟੋ-ਘੱਟ 5,000 ਕਰੋੜ ਰੁਪਏ ਆ ਜਾਣਗੇ। ਆਈਪੀਐੱਲ ਫਿਲਹਾਲ ਅੱਠ ਟੀਮਾਂ ਦੇ ਵਿੱਚ ਖੇਡਿਆ ਜਾ ਰਿਹਾ ਹੈ ਪਰ ਅਗਲੇ ਸਾਲ ਤੋਂ 10 ਟੀਮਾਂ ਇਸ ਵਿੱਚ ਖੇਡਣਗੀਆਂ। ਆਈਪੀਐੱਲ ਗਵਰਨਿੰਗ ਕੌਂਸਲ ਦੀ ਹਾਲ ਦੀ ਮੀਟਿੰਗ ਦੌਰਾਨ ਇਸ ਦੀ ਬੋਲੀ ਪ੍ਰਕਿਰਿਆ ਨੂੰ ਅੰਤਿਮ ਰੂਪ ਦਿੱਤਾ ਗਿਆ।

ਬੀਸੀਸੀਆਈ ਦੇ ਸੂਤਰ ਨੇ ਦੱਸਿਆ, “ਕੋਈ ਵੀ ਕੰਪਨੀ 75 ਕਰੋੜ ਰੁਪਏ ਦੇ ਕੇ ਬੋਲੀ ਦਸਤਾਵੇਜ਼ ਖਰੀਦ ਸਕਦੀ ਹੈ। ਪਹਿਲਾਂ ਦੋਵਾਂ ਨਵੀਆਂ ਟੀਮਾਂ ਦੀ ਮੁੱਢਲੀ ਕੀਮਤ 1700 ਕਰੋੜ ਰੁਪਏ ਰੱਖੀ ਗਈ ਸੀ ਪਰ ਹੁਣ ਇਸ ਨੂੰ ਵਧਾ ਕੇ 2000 ਕਰੋੜ ਰੁਪਏ ਕਰਨ ਦਾ ਫੈਸਲਾ ਕੀਤਾ ਗਿਆ ਹੈ। ਆਈਪੀਐੱਲ ਦੇ ਵਿੱਤੀ ਪੱਖ ‘ਤੇ ਨਜ਼ਰ ਰੱਖਣ ਵਾਲੇ ਸੂਤਰ ਨੇ ਕਿਹਾ ਕਿ ਜੇ ਬੋਲੀ ਪ੍ਰਕਿਰਿਆ ਯੋਜਨਾ ਅਨੁਸਾਰ ਚੱਲੀ ਤਾਂ ਬੀਸੀਸੀਆਈ ਨੂੰ ਘੱਟੋ ਘੱਟ 5000 ਕਰੋੜ ਰੁਪਏ ਦਾ ਮੁਨਾਫਾ ਹੋਵੇਗਾ ਕਿਉਂਕਿ ਕਈ ਕੰਪਨੀਆਂ ਬੋਲੀ ਪ੍ਰਕਿਰਿਆ ਵਿੱਚ ਦਿਲਚਸਪੀ ਦਿਖਾ ਰਹੀਆਂ ਹਨ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਾਇਡਨ ਵੱਲੋਂ ਕਾਬੁਲ ’ਚ ਸ਼ਹੀਦ ਹੋਏ ਅਮਰੀਕੀ ਫ਼ੌਜੀਆਂ ਨੂੰ ਸ਼ਰਧਾਂਜਲੀ
Next articleਇਜ਼ਰਾਈਲ ਤੇ ਫਲਸਤੀਨ ਵਿਚਾਲੇ ਸਾਲਾਂ ਬਾਅਦ ਉੱਚ ਪੱਧਰੀ ਵਾਰਤਾ