ਬਠਿੰਡਾ (ਸਮਾਜ ਵੀਕਲੀ): ਅੱਜ ਸਵੇਰ ਇਥੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਫ਼ਤਰ ਉੱਪਰ ਯੂਨੀਅਨ ਬੈਂਕ ਆਫ਼ ਇੰਡੀਆ ਦੀ ਬਣ ਰਹੀ ਨਵੀਂ ਬਿਲਡਿੰਗ ਨੂੰ ਅੱਗ ਲੱਗ ਗਈ। ਇਸ ਕਾਰਨ ਬੈਂਕ ਦੇ ਫ਼ਰਨੀਚਰ ਦਾ ਨੁਕਸਾਨ ਹੋ ਗਿਆ। 3 ਮੰਜ਼ਿਲਾਂ ਇਸ ਬਿਲਡਿੰਗ ਦੇ ਬਿਲਕੁਲ ਥੱਲੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਦਫ਼ਤਰ ਹੈ, ਜਿਸ ਦਾ ਕੋਈ ਨੁਕਸਾਨ ਨਹੀਂ ਹੋਇਆ। ਸਬ ਫਾਇਰ ਅਫ਼ਸਰ ਗੁਰਮੇਲ ਸਿੰਘ ਨੇ ਦੱਸਿਆ ਕਿ ਹੈ ਕਿ ਸਵੇਰ 9 ਵਜੇ ਦੇ ਕਰੀਬ ਉਨ੍ਹਾਂ ਨੂੰ ਅੱਗ ਬਾਰੇ ਜਾਣਕਾਰੀ ਮਿਲੀ ਤੇ 4 ਵੱਡੀਆਂ ਤੇ 6 ਛੋਟੀਆਂ ਗੱਡੀਆਂ ਨਾਲ ਬੜੀ ਅੱਗ ’ਤੇ ਕਾਬੂ ਪਾਇਆ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly