ਗੰਨਾ ਖਰੀਦ ਦੀ ਕੀਮਤ ਚ ਇਤਿਹਾਸਕ ਵਾਧੇ ਦੀ ਮਨਜ਼ੂਰੀ ਦਾ ਸਵਾਗਤ ਯੋਗ-ਖੋਜੇਵਾਲ 

ਕਪੂਰਥਲਾ ( ਕੌੜਾ )- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਕੇਂਦਰੀ ਮੰਤਰੀ ਮੰਡਲ ਵਲੋਂ ਗੰਨਾ ਖਰੀਦ ਦੀ ਕੀਮਤ ਚ ਕੀਤੇ ਇਤਿਹਾਸਕ ਵਾਧੇ ਦੀ ਮਨਜ਼ੂਰੀ ਦਾ ਸਵਾਗਤ ਕਰਦੇ ਹੋਏ ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ  ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਕਲਿਆਣ ਨਾਲ ਜੁੜੇ ਹਰ ਸੰਕਲਪ ਨੂੰ ਪੂਰਾ ਕਰਨ ਲਈ ਵਚਨਬੱਧ ਹੈ।ਉਨ੍ਹਾਂ ਨੇ ਕਿਹਾ ਕਿ ਕਿਸਾਨ ਭਰਾ-ਭੈਣਾਂ ਦੇ ਕਲਿਆਣ ਨਾਲ ਜੁੜੇ ਹਰ ਸੰਕਲਪ ਨੂੰ ਪੂਰਾ ਕਰਨ ਲਈ ਮੋਦੀ ਸਰਕਾਰ ਵਚਨਬੱਧ ਹੈ।ਉਨ੍ਹਾਂ ਨੇ ਕਿਹਾ ਕਿ ਇਸ ਕਦਮ ਨਾਲ ਕਰੋੜਾਂ ਗੰਨਾ ਉਤਪਾਦਕ ਕਿਸਾਨਾਂ ਨੂੰ ਲਾਭ ਹੋਵੇਗਾ।ਖੋਜੇਵਾਲ ਨੇ ਦੱਸਿਆ ਕਿ ਕੈਬਨਿਟ ਕਮੇਟੀ ਨੇ ਚੀਨੀ ਮੌਸਮ 2024-25 ਲਈ ਚੀਨੀ ਦੀ 10.25 ਫੀਸਦੀ ਵਸੂਲੀ ਦਰ ਤੇ ਗੰਨੇ ਦਾ ਉੱਚਿਤ ਅਤੇ ਲਾਭਕਾਰੀ ਮੁੱਲ (ਐੱਫਆਰਪੀ)340 ਰੁਪਏ ਪ੍ਰਤੀ ਕੁਇੰਟਲ ਕਰਨ ਦੀ ਮਨਜ਼ੂਰੀ ਦੇ ਦਿੱਤੀ।ਜੋ ਗੰਨੇ ਦੀ ਇਤਿਹਾਸਕ ਕੀਮਤ ਹੈ ਜੋ ਚਾਲੂ ਮੌਸਮ 2023-24 ਲਈ ਗੰਨੇ ਦੇ ਐੱਫਆਰਪੀ ਤੋਂ ਲਗਭਗ 8 ਫੀਸਦੀ ਵੱਧ ਹੈ।ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਅੰਨਦਾਤਾ ਦੀ ਜ਼ਿੰਦਗੀ ਨੂੰ ਆਸਾਨ ਬਣਾਉਣ ਅਤੇ ਉਨ੍ਹਾਂ ਦੀ ਆਮਦਨ ਦੁੱਗਣੀ ਕਰਨ ਦਾ ਜੋ ਸੰਕਲਪ ਦੇਸ਼ ਨੇ ਲਿਆ ਹੈ,ਉਸ ਚ ਪੀਐੱਮ ਕਿਸਾਨ ਨਿਧੀ ਦੀ ਮਹੱਤਵਪੂਰਨ ਭੂਮਿਕਾ ਹੈ।ਅੱਜ ਸਾਡੇ ਕਿਸਾਨ ਆਤਮ ਨਿਰਭਰ ਭਾਰਤ ਮੁਹਿੰਮ ਦੇ ਵੀ ਅਟੁੱਟ ਅੰਗ ਬਣ ਰਹੇ ਹਨ।ਇਸ ਯੋਜਨਾ ਦੀ ਸ਼ੁਰੂਆਤ ੨੦੧੯ ਚ ਹੋਈ ਸੀ।ਇਸ ਦੇ ਤਹਿਤ ਸਰਕਾਰ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ ਹਰ ਸਾਲ 6,000 ਰੁਪਏ ਜਮ੍ਹਾਂ ਕਰਦੀ ਹੈ।ਸਰਕਾਰ ਇਹ ਰਾਸ਼ੀ ਤਿੰਨ ਬਰਾਬਰ ਕਿਸ਼ਤਾਂ ਵਿਚ ਸਿੱਧੇ ਕਿਸਾਨਾਂ ਦੇ ਖਾਤੇ ਵਿਚ ਪਾਉਂਦੀ ਹੈ।ਉਨ੍ਹਾਂ ਨੇ ਕਿਹਾ ਕਿ ਪਿਛਲੇ ਦੱਸ ਸਾਲਾਂ ਵਿਚ ਕੇਂਦਰ ਸਰਕਾਰ ਨੇ ਖੇਤੀਬਾੜੀ ਸੈਕਟਰ ਨੂੰ ਬਦਲਣ ਲਈ ਕਈ ਕਦਮ ਚੁਕੇ ਹਨ,ਜਿਸ ਵਿਚ ਸੰਚਾਈ ਲਈ ਚੰਗੀ ਟੈਕਨਾਲੋਜੀ ਦੀ ਵਰਤੋਂ, ਜ਼ਿਆਦਾ ਕਰਜ਼ ਅਤੇ ਬਾਜ਼ਾਰ ਉਪਲਬਧ ਕਰਵਾਉਣ ਤੋਂ ਲੈ ਕੇ ਫ਼ਸਲਾਂ ਦੇ ਸਹੀ ਬੀਮੇ ਅਤੇ ਮਿੱਟੀ ਦੀ ਸਿਹਤ ਦੀ ਜਾਂਚ ਉੱਤੇ ਧਿਆਨ ਕੇਂਦਰਿਤ ਕਰਨਾ ਸ਼ਾਮਲ ਹੈ।ਉਨ੍ਹਾਂ ਕਿਹਾ ਕਿ ਇਹ ਯੋਜਨਾਵਾਂ ਨਾਲ ਵਿਚੋਲੇ ਦੀ ਭੂਮਿਕਾ ਖ਼ਤਮ ਹੋਵੇਗੀ।ਖੋਜੇਵਾਲ ਨੇ ਕਿਹਾ ਕਿ ਪਿਛਲੇ 10 ਸਾਲਾਂ ਚ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਉਨ੍ਹਾਂ ਦੀਆਂ ਫਸਲਾਂ ਦਾ ਸਹੀ ਮੁੱਲ ਸਹੀ ਸਮੇਂ ਤੇ ਦਿਵਾਉਣ ਦੀ ਕੋਸ਼ਿਸ਼ ਕੀਤੀ ਹੈ।ਪਿਛਲੇ ਸੀਜ਼ਨ ਯਾਨੀ 2022-23 ਦੇ ਗੰਨੇ ਦੇ ਬਕਾਏ ਦਾ 99.5 ਫੀਸਦੀ ਭੁਗਤਾਨ ਕਰ ਦਿੱਤਾ ਗਿਆ ਹੈ।ਸਰਕਾਰ ਦੀ ਨੀਤੀਗਤ ਦਖਲਅੰਦਾਜ਼ੀ ਕਾਰਨ ਖੰਡ ਮਿੱਲਾਂ ਵੀ ਸਵੈ-ਨਿਰਭਰ ਹੋ ਗਈਆਂ ਹਨ ਅਤੇ ਹੁਣ ਉਨ੍ਹਾਂ ਨੂੰ ਕੋਈ ਵਿੱਤੀ ਸਹਾਇਤਾ ਨਹੀਂ ਦਿੱਤੀ ਜਾ ਰਹੀ ਹੈ।ਇਸ ਮੌਕੇ ਤੇ ਭਾਜਪਾ ਜਿਲਾ ਮੀਤ ਪ੍ਰਧਾਨ ਅਸ਼ਵਨੀ ਤੁਲੀ,ਜਿਲਾ ਸਕੱਤਰ ਯਾਦਵਿੰਦਰ ਪਾਸੀ,ਜ਼ਿਲ੍ਹਾ ਮੀਤ ਪ੍ਰਧਾਨ ਅਸ਼ੋਕ ਮਾਹਲਾ,ਐਸਸੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਰੋਸ਼ਨ ਲਾਲ ਸੱਭਰਵਾਲ, ਯੂਥ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਨੀ ਬੈਂਸ,ਮੰਡਲ ਇੱਕ ਦੇ ਪ੍ਰਧਾਨ ਕਮਲ ਪ੍ਰਭਾਕਰ,ਮੰਡਲ ਦੋ ਦੇ ਪ੍ਰਧਾਨ ਰਾਕੇਸ਼ ਗੁਪਤਾ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਕਪੂਰਥਲਾ ਵੱਲੋਂ ਪੁਰਾਣੀ ਪੈਨਸ਼ਨ  ਦੀ ਬਹਾਲੀ  ਲਈ ਸੰਗਰੂਰ ਰੈਲੀ  ਵਿੱਚ  ਵੱਡੀ ਗਿਣਤੀ ਵਿੱਚ ਕੀਤੀ ਸ਼ਮੂਲੀਅਤ 
Next articleਏਹੁ ਹਮਾਰਾ ਜੀਵਣਾ ਹੈ -521