ਜਿਲ੍ਹਾ (ਸਮਾਜ ਵੀਕਲੀ) ( ਸ਼ਹੀਦ ਭਗਤ ਸਿੰਘ ਨਗਰ ) ਦੇ ਪਿੰਡ ਮੰਗੂਵਾਲ ਨਜ਼ਦੀਕ ਕਾਹਮਾ ਵਿੱਖੇ ਨਰ ਜਠੇਰਿਆਂ ਦਾ ਸਲਾਨਾ ਜੋੜ ਮੇਲਾ ਨਗਰ ਨਿਵਾਸੀਆਂ ਅਤੇ ਐਨ ਆਰ ਆਈ ਵੀਰਾਂ ਅਤੇ ਵੱਖ ਵੱਖ ਪਿੰਡਾਂ ਦੀਆਂ ਸੰਗਤਾਂ ਵਲੋਂ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ, ਮਿਤੀ 14 ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ, ਮਿਤੀ 16 ਤਰੀਕ ਦਿਨ ਐਤਵਾਰ ਨੂੰ ਸਵੇਰੇ 10 ਵਜੇ ਨਿਸ਼ਾਨ ਸਾਹਿਬ ਦੀ ਰਸਮ ਕੀਤੀ ਗਈ ਅਤੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਉਪਰੰਤ ਧਾਰਮਿਕ ਦੀਵਾਨ ਸਜਾਏ ਗਏ ਜਿਸ ‘ਚ ਪ੍ਰਸਿੱਧ ਗਾਇਕ ਭੈਣਾਂ ਕੌਰ ਸਿਸਟਰਜ਼ ਪ੍ਰਮੀਤ ਕੌਰ ਹਰਮੀਤ ਕੌਰ,ਬੇਬੀ ਏ ਕੌਰ, ਮੁਖਤਿਆਰ ਝੱਮਟ, ਜੱਥੇਦਾਰ ਪਰਮਜੀਤ ਸਿੰਘ ਖਾਲਸਾ ਰਾਹੋਂ ਵਾਲੇ, ਅਤੇ ਅਮਰੀਤ ਕੌਰ ਮਨਮੀਤ ਕੌਰ, ਕੇ ਐਸ ਮਹਿੰਮੀ ਬੀਬਾ ਸੋਨੀਆਂ ਮਹਿੰਮੀ ਵਲੋਂ ਬਾਬਾ ਜੀ ਦੀ ਮਹਿਮਾਂ ਦਾ ਗੁਣਗਾਣ ਕੀਤਾ , ਇਸ ਮੌਕੇ ਚਾਹ ਪਕੌੜਿਆ ਦੇ ਲੰਗਰ ਅਤੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਜਾਣਗੇ, ਇਸ ਮੌਕੇ ਸਟੇਜ ਦੀ ਭੂਮਿਕਾ ਮਾਸਟਰ ਸੰਤੋਖ ਦਾਸ ਕਾਹਮਾ ਵਲੋਂ ਨਿਭਾਈ ਗਈ, ਇਸ ਮੌਕੇ ਵਿਜੈ ਕੁਮਾਰ ਨਰ, ਰਾਹੁਲ ਨਰ, ਕਰਨ ਨਰ, ਗੁਰਨੇਕ ਨੇਕਾਂ, ਅਮਰੀਕ ਨਰ, ਬਲਵੀਰ ਰਸੂਲਪੁਰ, ਰਣਵੀਰ ਬੇਰਾਜ ਚੱਕ ਰਾਮੂੰ ਆਦਿ ਸੰਗਤਾਂ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj