ਅੱਪਰਾ, ਸਮਾਜ ਵੀਕਲੀ- ਸਥਾਨਕ ਭਾਈ ਮੇਹਰ ਚੰਦ (ਬੀ. ਐੱਮ. ਸੀ) ਚੌਂਕ ਅੱਪਰਾ ਦੇ ਨਜ਼ਦੀਕ ਸਥਿਤ ਦਰਬਾਰ ਹਜ਼ਰਤ ਪੀਰ ਬਾਬਾ ਆਸਾ ਰੂੜਾ ਜੀ ਦੇ ਅਸਥਾਨ ’ਤੇ ਮੁੱਖ ਸੇਵਾਦਾਰ ਸਾਂਈ ਅਤਾਉੱਲਾ ਕਾਦਰੀ ਉਰਫ ਮੋਤੀ ਸਾਂਈ ਦੀ ਅਗਵਾਈ ਹੇਠ ਸਲਾਨਾ ਜੋੜ ਮੇਲਾ ਗ੍ਰਾਮ ਪੰਚਾਇਤ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪੂਰਨ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਾਂਈ ਅਤਾਉੱਲਾ ਕਾਦਰੀ ਨੇ ਦੱਸਿਆ ਕਿ ਕੋਵਿਡ-19 ਮਹਾਂਮਾਰੀ ਦੇ ਕਾਰਣ ਇਸ ਵਾਰ ਜੋੜ ਮੇਲਾ ਸਾਦੇ ਢੰਗ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਾਂਈ ਅਤਾਉੱਲਾ ਕਾਦਰੀ ਨੇ ਦਰਬਾਰ ’ਤੇ ਚਾਦਰ ਤੇ ਝੰਡਾ ਚੜਾਉਣ ਦੀ ਰਸਮ ਅਦਾ ਕੀਤੀ। ਉਪਰੰਤ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ।
ਇਸ ਮੌਕੇ ਸਾਂਈ ਰਮਜ਼ਾਨ ਲੁਧਿਆਣਾ, ਸਾਂਈ ਆਲਮ ਤਲਵਣ, ਮਾਤਾ ਹਰਜਿੰਦਰ ਕੌਰ ਮੋਂਰੋਂ, ਚੌਧਰੀ ਮੁਹੰਮਦ ਅਲੀ ਪੋਸਵਾਲ ਰਾਏਪੁਰ ਅਰਾਈਆਂ, ਬਾਬਾ ਪਿਆਰਦੀਨ ਅੱਪਰਾ, ਬਾਬਾ ਸਤਿਨਾਮ ਖਾਨਪੁਰ, ਮਹੰਤ ਮਨਦੀਪ ਔਜਲਾ, ਭਲਵਾਨ ਗੋਰਾ, ਪੰਮਾ ਅੱਪਰਾ, ਸੌਨੂੰ ਕਲੇਰ, ਰਵੀ, ਗਗਨ, ਰਘੁਵੀਰ ਸਿੰਘ ਪੱਪਾ ਬੇਦੀ ਅੱਪਰਾ, ਬੂਟਾ, ਭਿੰਦਾ, ਰਾਜਾ ਪ੍ਰਧਾਨ, ਕਰਨ ਆਦਿ ਵੀ ਹਾਜ਼ਰ ਸਨ। ਇਸ ਮੌਕੇ ਰਾਤ ਦੇ ਸਮੇਂ ਕੱਵਾਲਾਂ ਨੇ ਆਪਣਾ ਪ੍ਰੋਗਰਾਮ ਪੇਸ਼ ਕੀਤਾ। ਮੇਲੇ ਦੌਰਾਨ ਅਤੁੱਟ ਲੰਗਰ ਵੀ ਵਰਤਾਏ ਗਏ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly