ਮੇਲੇ ਦੀਆਂ ਤਿਆਰੀਆਂ ਸਬੰਧੀ ਮੇਲਾ ਪ੍ਰਬੰਧਕ ਕਮੇਟੀ ਦੇ ਆਹੁਦੇਦਾਰਾਂ ਦੀ ਹੋਈ ਵਿਚਾਰ ਵਟਾਂਦਰਾ ਮੀਟਿੰਗ
ਕਪੂਰਥਲਾ (ਸਮਾਜ ਵੀਕਲੀ) ( ਕੌੜਾ)- ਹਜ਼ਰਤ ਪੀਰ ਬਾਬਾ ਮੀਆਂ ਲਹਿਣਾ ਸ਼ਾਹ ਜੀ ਦੇ ਦਰਬਾਰ ਉੱਤੇ ਖੈੜਾ ਦੋਨਾ (ਕਪੂਰਥਲਾ) ਵਿੱਖੇ ਸਲਾਨਾ ਮੇਲਾ 29 ਜੂਨ, ਦਿਨ ਵੀਰਵਾਰ ਨੂੰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਹੋਇਆਂ ਮੇਲਾ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਅਮਰਜੀਤ ਖੈੜਾ ਅਤੇ ਪ੍ਰਧਾਨ ਤੇਜਵਿੰਦਰ ਸਿੰਘ ਸਾਬੀ ਨੇ ਸਾਂਝੇ ਤੌਰ ਉੱਤੇ ਮੀਟਿੰਗ ਦੌਰਾਨ ਦੱਸਿਆ ਕਿ ਐਨ ਆਰ ਆਈਜ਼ ਵੀਰਾਂ, ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਸਾਂਝੇ ਤੌਰ ਉੱਤੇ ਆਯੋਜਿਤ ਕਰਵਾਏ ਸਾਲਾਨਾ ਜੋੜ ਮੇਲਾ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਰਿਹਾ ਹੈ । ਓਹਨਾਂ ਦੱਸਿਆ ਕਿ ਪਿੰਡ ਦੇ ਵਿਦੇਸ਼ਾਂ ਵਿੱਚ ਵਸਦੇ ਐਨ ਆਰ ਆਈਜ਼ ਵੀਰਾਂ ਵਿੱਚ ਮੇਲੇ ਨੂੰ ਲੈ ਕੇ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।
ਮੇਲਾ ਪ੍ਰਬੰਧਕ ਰਾਮੇਸ਼ ਖੈੜਾ ਅਤੇ ਤੇਜਵਿੰਦਰ ਖੈੜਾ ਨੇ ਦੱਸਿਆ ਕਿ ਮੇਲੇ ਵਿੱਚ ਸਾਂਈ ਜੀ ਦੀ ਦਰਗਾਹ ਉਤੇ ਨਤਮਸਤਕ ਹੋਣ ਆਈਆਂ ਸੰਗਤਾਂ ਦੇ ਮਨੋਰੰਜਨ ਲਈ 28 ਜੂਨ ਦੀ ਰਾਤ ਨੂੰ 8 ਵਜੇ ਕਵਾਲੀਆਂ ਅਤੇ ਮਹਿੰਦੀ ਦੀ ਰਸਮ ਹੋਵੇਗੀ ਉੱਥੇ ਹੀ 29 ਜੂਨ ਦਿਨ ਵੀਰਵਾਰ ਨੂੰ ਬਾਅਦ ਦੁਪਹਿਰ 12 ਵਜੇ ਤੋਂ ਸ਼ਾਮੀ 5 ਵਜੇ ਤੱਕ ਡਿਊਟ ਲ਼ੋਕ ਗਾਇਕ ਜੋੜੀ ਹਰਿੰਦਰ ਸੰਧੂ – ਅਮਨ ਧਾਲੀਵਾਲ ਅਤੇ ਲ਼ੋਕ ਗਾਇਕਾ ਮਿਸ ਅਮਨ ਰੋਜ਼ੀ ਵੱਲੋਂ ਸੱਭਿਆਚਾਰਕ ਰੰਗਾਰੰਗ ਪ੍ਰੋਗਰਾਮ ਪੇਸ਼ ਕਰਕੇ ਰੌਣਕਾਂ ਲਾਉਣਗੇ ਅਤੇ ਸ਼ਾਮੀ 6 ਵਜੇ ਛਿੰਝ ਮੇਲੇ ਦੌਰਾਨ ਸਿਰਫ਼ ਸੱਦੇ ਹੋਏ ਪਹਿਲਵਾਨਾਂ ਦੀਆਂ ਕੁਸ਼ਤੀਆਂ ਦੇ ਮੁਕਾਬਲੇ ਕਰਵਾਏ ਜਾਣਗੇ ਅਤੇ ਪਟਕੇ ਦੀ ਕੁਸ਼ਤੀ ਦਾ ਮੁਕਾਬਲਾ ਨਾਮਵਰ ਪੰਜਾਬ ਕੇਸਰੀ ਪਹਿਲਵਾਨ ਧਰਮਿੰਦਰ ਕੁਹਾਲੀ ਅਤੇ ਪੰਜਾਬ ਕੇਸਰੀ ਪਹਿਲਵਾਨ ਅਜੈ ਬਾਰਨ ਵਿਚਕਾਰ ਹੋਵੇਗਾ। ਓਹਨਾਂ ਨੇ ਦੱਸਿਆ ਕਿ ਮੇਲੇ ਨੂੰ ਸਫਲ ਬਣਾਉਣ ਲਈ ਸੁੱਖਾ ਤਨੇਜਾ, ਸਤਨਾਮ ਸੋਢੀ ਖੈੜਾ, ਅਵਤਾਰ ਖੈੜਾ, ਜੱਸੂ ਲਾਹੌਰੀਆ, ਸੁਨੀਲ ਕਾਲੀਆ, ਦਿਨੇਸ਼ ਸ਼ਰਮਾ, ਜਰਨੈਲ ਭੂਈ, ਸਵਰਨ ਸੋਹਲ,ਕੁੱਕੂ ਨਾਹਰ, ਮਿੰਦਰਜੀਤ ਖੈੜਾ, ਆਦਿ ਵੱਲੋਂ ਆਪਣਾ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly