ਵਿਦਿਆਰਥੀਆਂ ਨੇ ਬੰਨ੍ਹੇ ਰੰਗ
ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) –ਅੱਜ ਏਕਮ ਪਬਲਿਕ ਸਕੂਲ ਮਹਿਤਪੁਰ ਵਿਖੇ ‘ਗੂੰਜ ਦਾ ਰੈਜ਼ੋਨੈਂਸ’ ਦੇ ਸਿਰਲੇਖ ਹੇਠ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਇਲਾਕੇ ਦੇ ਐਮ ਐੱਲ ਏ ਸਰਦਾਰ ਹਰਦੇਵ ਸਿੰਘ ਜੀ ਲਾਡੀ ਸ਼ੇਰੋਵਾਲੀਆ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ।
ਇਸ ਮੌਕੇ ਵਿਸ਼ੇਸ਼ ਮਹਿਮਾਨ ਰਾਣਾ ਹਰਦੀਪ ਸਿੰਘ ਜੀ ਸੀਨੀਅਰ ਲੀਡਰ ਆਪ ਅਤੇ ਪਿੰਦਰ ਪੰਡੋਰੀ ਇੰਟਰਨੈਸ਼ਨਲ ਕਬੱਡੀ ਪਲੇਅਰ ,ਸਰਦਾਰ ਸੁਰਿੰਦਰ ਸਿੰਘ ਜੀ, ਸਰਦਾਰ ਦਲਜੀਤ ਸਿੰਘ (ਪ੍ਰਧਾਨ), ਡਾਇਰੈਕਟਰ ਸਰਦਾਰ ਨਿਰਮਲ ਸਿੰਘ ,ਪ੍ਰਿੰਸੀਪਲ ਅਮਨਦੀਪ ਕੌਰ ਅਤੇ ਸ਼੍ਰੀਮਤੀ ਅਮਰਜੀਤ ਕੌਰ ਵਲੋਂ ਸਾਂਝੇ ਤੌਰ ਸ਼ਮਾ ਰੌਸ਼ਨ ਕਰਕੇ ਸਮਾਗਮ ਦੀ ਸ਼ੁਰੂਆਤ ਕੀਤੀ ਗਈ। ਇਸ ਉਪਰੰਤ ਵਿਦਿਆਰਥੀਆਂ ਵਲੋਂ ਸ਼ਬਦ ਗਾਇਨ ਕੀਤਾ ਗਿਆ। ਸਮਾਰੋਹ ਦੌਰਾਨ ਸਰਦਾਰ ਰਤਨ ਸਿੰਘ ਕਾਕੜ ਕਲਾਂ ਹਲਕਾ ਇੰਚਾਰਜ ਆਪ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਸਕੂਲ ਦੇ ਬੱਚਿਆਂ ਵਲੋਂ ‘ਗੂੰਜ ਦਾ ਰੈਜ਼ੋਨੈਂਸ’ ਦੇ ਸਿਰਲੇਖ ਹੇਠ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਸ ਨੇ ਆਏ ਹੋਏ ਸਭ ਮਹਿਮਾਨਾਂ ਅਤੇ ਮਾਪਿਆਂ ਨੂੰ ਕੀਲ ਕੇ ਰੱਖ ਲਿਆ। ਨੰਨੇ ਮੁੰਨੇ ਬੱਚਿਆਂ ਵਲੋਂ ਪੇਸ਼ ਕੀਤੇ ਗਏ ਜੰਗਲ ਅਤੇ ਅਮਰੇਲਾ ਡਾਂਸ ਨੇ ਸਭ ਦਾ ਮਨ ਮੋਹ ਲਿਆ। ਸਕੂਲ ਦੇ ਵਿਦਿਆਰਥੀਆਂ ਵਲੋਂ ਪੇਸ਼ ਕੀਤੇ ਗਏ ਪੰਜਾਬੀ ਨਾਟਕ ‘ਰਿਸ਼ਤਿਆ ਦੀ ਗੂੰਜ’ ਨੇ ਸਭ ਦੇ ਅੰਦਰ ਇੱਕ ਹਲਚਲ ਮਚਾ ਦਿੱਤੀ। ਇਸੇ ਪ੍ਰਕਾਰ ‘ਵਿਰਸੇ ਦੀ ਗੂੰਜ’ ਵਿੱਚੋਂ ਸਿੱਕਾ, ਜੱਗਾ ਅਤੇ ਝੂਮਰ ਨੇ ਇੱਕ ਵੱਖਰਾ ਹੀ ਰੰਗ ਬੰਨ੍ਹ ਦਿੱਤਾ। ਬੱਚਿਆਂ ਵਲੋਂ ਪੇਸ਼ ਕੀਤੀ ਗਈ ਕੋਰੀਓਗ੍ਰਾਫੀ ‘ਮੋਬਾਇਲ ਦਾ ਟੌਕਸਿਕ ਡਰੱਗ’ ਬਹੁਤ ਹੀ ਪ੍ਰਭਾਵਸ਼ਾਲੀ ਰਹੀ। ਇਸ ਮੌਕੇ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਅਮਨਦੀਪ ਕੌਰ ਵਲੋਂ ਆਏ ਹੋਏ ਮਹਿਮਾਨਾਂ ਜੀ ਆਇਆ ਆਖਿਆ ਗਿਆ। ਇਨਾਮ ਵੰਡ ਸਮਾਰੋਹ ਦੌਰਾਨ ਮੁੱਖ ਮਹਿਮਾਨ ਵਲੋਂ ਪਹਿਲੀ ਤੋਂ ਬਾਰਵੀਂ ਤੱਕ ਦੇ ਫਸਟ, ਸੈਕਿੰਡ ਅਤੇ ਥਰਡ ਪੁਜੀਸ਼ਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਤਸਦੀਕ ਕੀਤੇ ਗਏ। ਇਸਦੇ ਨਾਲ ਹੀ ਸਕੂਲ ਦੇ ਦੋ ਵਿਦਿਆਰਥੀਆਂ ਕਿਰਨਦੀਪ ਕੌਰ ਬਾਜਵਾ ਅਤੇ ਮਿਲਨ ਦੀਪ ਸਿੰਘ ਨੂੰ ‘ਸਟੂਡੈਂਟ ਆਫ਼ ਦੀ ਯੀਅਰ’ ਦੇ ਨਾਲ ਨਵਾਜ਼ਿਆ ਗਿਆ ਤੇ ਇਸਦੇ ਨਾਲ ਹੀ ਸਕੂਲ ਦੇ ਛੇ ਵਿਦਿਆਰਥੀਆਂ ਨੂੰ ‘ਬੈਸਟ ਅਟੈਂਨਡੈਂਸ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਹਿੰਦਰਪਾਲ ਸਿੰਘ ਟੁਰਨਾ, ਸੁਖਵਿੰਦਰ ਸਿੰਘ, ਡਾਕਟਰ ਅਮਰਜੀਤ ਸਿੰਘ ਥਿੰਦ, ਨਰਿੰਦਰਪਾਲ ਸਿੰਘ ਚੰਦੀ , ਸੁਖਦੇਵ ਸਿੰਘ ਜੱਜ, ਨਰਿੰਦਰ ਅਰੋੜਾ, ਪਰਵੀਨ ਗਰੋਵਰ, ਹਰਵਿੰਦਰ ਸਿੰਘ ਮਠਾੜੂ, ਤਜਿੰਦਰ ਸਿੰਘ ਰਾਮਪੁਰ,ਬਲਕਾਰ ਸਿੰਘ ਚੱਠਾ ਚੇਅਰਮੈਨ, ਬਲਕਾਰ ਸਿੰਘ ਨੰਬਰਦਾਰ, ਅਤੇ ਹਰਪਾਲ ਸਿੰਘ ਚੰਦੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਸਕੂਲ ਮੈਨੇਜਮੈਂਟ ਵਲੌਂ ਆਏ ਹੋਏ ਮਹਿਮਾਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਸਟੇਟ ਸੰਚਾਲਨ ਮੈਡਮ ਸਵਪਨਦੀਪ ਕੌਰ ਅਤੇ ਸਰਦਾਰ ਰਣਜੋਧ ਸਿੰਘ ਵਲੋਂ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਕੀਤਾ ਗਿਆ। ਇਸ ਮੌਕੇ ਪਰੈੱਸ ਕਲੱਬ ਮੈਂਬਰ ਅਤੇ ਬੱਚਿਆਂ ਦੇ ਮਾਤਾ ਪਿਤਾ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਅਖੀਰ ਵਿੱਚ ਸਕੂਲ ਡਾਇਰੈਕਟਰ ਸਰਦਾਰ ਨਿਰਮਲ ਸਿੰਘ ਵਲੋਂ ਆਪਣੇ ਸਾਰੇ ਹੀ ਅਧਿਆਪਕਾਂ ਦਾ ਧੰਨਵਾਦ ਕੀਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly