ਕਾਬੁਲ ਤੋਂ ਉੱਡੇ ਅਮਰੀਕੀ ਹਵਾਈ ਜਹਾਜ਼ ਨੇ ਰਿਕਾਰਡ ਸਿਰਜਿਆ

ਵਸ਼ਿੰਗਟਨ (ਸਮਾਜ ਵੀਕਲੀ):  ਅਮਰੀਕਾ ਦੀ ਹਵਾਈ ਸੈਨਾ ਨੇ ਖੁਲਾਸਾ ਕੀਤਾ ਹੈ ਕਿ ਅਫ਼ਗਾਨ ਸ਼ਰਨਾਰਥੀਆਂ ਨਾਲ ਭਰੇ ਜਿਸ ਮਾਲਵਾਹਕ ਹਵਾਈ ਜਹਾਜ਼ (ਸੀ-17) ਦੀ ਤਸਵੀਰ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਉਸ ਵਿੱਚ ਸਵਾਰ ਵਿਅਕਤੀਆਂ ਦੀ ਗਿਣਤੀ ਜੋ ਕਿ ਪਹਿਲਾਂ 640 ਦੱਸੀ ਗਈ ਸੀ, ਉਹ ਗਿਣਤੀ ਅਸਲ ਵਿੱਚ 823 ਹੈ। ਕਿਸੇ ਵੀ ਮਾਲਵਾਹਕ ਜਹਾਜ਼ ਵਿੱਚ 823 ਵਿਅਕਤੀਆਂ ਦਾ ਬੈਠਣਾ ਆਪਣੇ ਆਪ ਵਿੱਚ ਇਕ ਰਿਕਾਰਡ ਹੈ। ਏਅਰ ਮੋਬਿਲਟੀ ਕਮਾਂਡ ਨੇ ਅੱਜ ਬਿਆਨ ਜਾਰੀ ਕੀਤਾ ਕਿ ਸੀ-17 ਕਾਰਗੋ ਜਹਾਜ਼ ਬੀਤੇ ਸੋਮਵਾਰ ਨੂੰ ਜਦੋਂ ਕਾਬੁਲ ਤੋਂ ਰਵਾਨਾ ਹੋਇਆ ਸੀ ਤਾਂ ਉਸ ਵਿੱਚ ਸਵਾਰ ਵਿਅਕਤੀਆਂ ਦੀ ਗਿਣਤੀ 640 ਜੋੜੀ ਗਈ ਸੀ। ਇਸੇ ਦੌਰਾਨ ਲੋਕਾਂ ਦੀਆਂ ਝੋਲੀਆਂ ਵਿੱਚ ਬੈਠੇ ਬੱਚਿਆਂ ਨੂੰ ਨਹੀਂ ਗਿਣਿਆ ਗਿਆ ਸੀ। ਜ਼ਿਕਰਯੋਗ ਹੈ ਕਿ ਅਫਗਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ਮਗਰੋਂ ਹਜ਼ਾਰਾਂ ਲੋਕ ਦੇਸ਼ ਛੱਡਣ ਲਈ ਕਾਬੁਲ ਹਵਾਈ ਅੱਡੇ ’ਤੇ ਪਹੁੰਚ ਗਏ ਸਨ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਿਆਸੀ ਆਗੂਆਂ ਦੇ ਵਿਰੋਧ ਕਾਰਨ ਪੁਲੀਸ ਦੀ ਸਿਰਦਰਦੀ ਵਧੀ
Next articleਕਾਬੁਲ ਹਵਾਈ ਅੱਡੇ ’ਤੇ ਹਜੂਮ ਨੂੰ ਕਾਬੂ ਕਰਨ ਲਈ ਅੱਥਰੂ ਗੈਸ ਦੇ ਗੋਲੇ ਦਾਗ਼ੇ