(ਸਮਾਜ ਵੀਕਲੀ)
ਅੱਗ ਵਰਸਦੀ ਤੋਪਾਂ ਦੇ ਮੂੰਹ ਵਿੱਚੋਂ,
ਮੱਚਿਆ ਜੰਗ ਦਾ ਉੱਥੇ ਘਸਮਾਨ ਯਾਰੋ।
ਚੱਲਦੇ ਟੈਂਕ ਬੰਦੂਕਾਂ ਤੇ ਬੰਬ ਸੁਣਦੇ,
ਧਰਤੀ ਡੋਲਦੀ ਕੰਬੇ ਅਸਮਾਨ ਯਾਰੋ।
ਉੱਚੀਆਂ ਮੰਜ਼ਿਲਾਂ ਵੇਖ ਸੀ ਪੱਗ ਡਿੱਗਦੀ,
ਹੋ ਗਈਆਂ ਢੇਰੀ ਵਿੱਚ ਮੈਦਾਨ ਯਾਰੋ।
ਬੰਬ ਸੁਟਦਾ ਰੂਸ ਯੁਕਰੇਨ ਉੱਤੇ,
ਕਿਸਮਤ ਕੋਸਦੇ ਬੁੱਢੇ, ਜਵਾਨ ਯਾਰੋ।
ਰੋਟੀ ਦੀ ਥਾਂ ਉੱਥੇ ਹੁਣ ਬੰਬ ਮਿਲਦੇ,
ਧਰਤੀ ਦਿਸ ਦੀ ਲਹੂ ਲੁਹਾਨ ਯਾਰੋ।
ਵੱਡੇ ਵੱਡੇ ਸੂਰਮੇ ਜੋ ਰਣ ਅੰਦਰ,
ਡਿੱਗਦੇ ਧਰਤ ਤੇ ਰੁੱਖ ਸਮਾਨ ਯਾਰੋ।
ਹੋਮੇ ਲੜਦੀ ਮਾਰੇ ਮਨੁੱਖ ਤਾਂਈ,
ਜਾਨੀ ਮਾਲੀ ਕਰਦੀ ਨੁਕਸਾਨ ਯਾਰੋ।
ਉੱਠੇ ਕੋਈ ਬਚਾਵੇ ਬੇਦੋਸ਼ਿਆਂ ਨੂੰ,
ਧਾਰ ਆਵੇ ਕੋਈ ਰੂਪ ਭਗਵਾਨ ਯਾਰੋ।
ਪੱਤੋ, ਹੱਥ ਜੋੜ ਆਪਾਂ ਅਰਦਾਸ ਕਰੀਏ,
ਸ਼ਾਂਤ ਹੋਣ ਲੜਦੇ ਵਿਮਾਨ ਯਾਰੋ।
ਹਰਪ੍ਰੀਤ ਪੱਤੋ
ਪਿੰਡ ਪੱਤੋ ਹੀਰਾ ਸਿੰਘ ਮੋਗਾ
ਫੋਨ ਨੰਬਰ: 94658-21417
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly