*ਭਾਰਤ ‘ਚ ਵੱਖਵਾਦ ਤੇ ਧਰਮ ‘ਤੇ ਆਧਾਰਿਤ ਰਾਸ਼ਟਰ ਬਣਾਉਣ ਦਾ ਏਜੰਡਾ ਕਦੇ ਕਾਮਯਾਬ ਨਹੀਂ ਹੋ ਸਕਦਾ: ਸੁਲਤਾਨੀ*

ਜਲੰਧਰ, ਫਿਲੌਰ, ਗੋਰਾਇਆ, ਅੱਪਰਾ (ਜੱਸੀ) (ਸਮਾਜ ਵੀਕਲੀ)- ਅੱਜ ਪੀਸ ਐਬੰਸਡਰ ਸਲੀਮ ਸੁਲਤਾਨੀ ਨੇ ਪ੍ਰੈੱਸ ਨੋਟ ਜਾਰੀ ਕਰਕੇ ਕਿਹਾ ਕਿ ਮੌਜੂਦਾ ਸਮੇ ਵਿਚ ਜੋ ਸ਼ਰਾਰਤੀ ਲੋਕਾ ਦੁਆਰਾ ਦੇਸ਼ ਵਿਚ ਧਰਮ ਆਧਾਰਿਤ ਰਾਸ਼ਟਰ, ਖਾਲਿਸਤਾਨ ਅਤੇ ਗਜਬਾ ਏ ਹਿੰਦ ਬਣਾਉਣ ਦਾ ਪਰੋਪੋਗੰਡਾ ਕਰਕੇ ਭਾਰਤ ਨੂੰ ਤੋੜਣ ਅਤੇ ਮਾਹੌਲ ਖਰਾਬ ਕਰਨ ਦੀਆਂ ਜੋ ਕੋਝੀਆਂ ਸ਼ਰਾਰਤਾ ਕੀਤੀਆ ਜਾ ਰਹੀਆ ਹਨ, ਮੈਸੰਜਰ ਆਫ ਪੀਸ ਮਿਸ਼ਨ ਆਫ ਇੰਡੀਆ ਆਪਣੇ ਮਿਸ਼ਨ ਦੀ ਵਿਚਾਰਧਾਰਾ ਅਨੁਸਾਰ ਉਨ੍ਹਾਂ ਦਾ ਖੰਡਨ ਕਰਦਾ ਹੈ, ਅਤੇ ਜੋ ਸਮਾਜ ਵਿਰੋਧੀ ਲੋਕ ਭਾਰਤ ਵਿੱਚ ਰਹਿ ਕੇ ਵੱਖਵਾਦ ਅਤੇ ਦੇਸ਼ ਨੂੰ ਧਰਮ ਅਧਾਰ ਤੇ ਰਾਸ਼ਟਰ ਬਣਾਉਣ ਦੀ ਸੋਚ ਰੱਖਦੇ ਹਨ ਉਸ ਸੋਚ ਦੀ ਵੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਾ ਹੈ ਅਤੇ ਸਰਕਾਰਾਂ ਤੋ ਮੰਗ ਕਰਦੇ ਹਾ ਕਿ ਇਹੋ ਜਿਹੀ ਮਾਨਸਿਕਤਾ ਵਾਲੇ ਲੋਕਾਂ ਤੇ ਕਾਨੂੰਨ ਅਨੁਸਾਰ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ!

ਇਸਦੇ ਨਾਲ ਸਲੀਮ ਸੁਲਤਾਨੀ ਨੇ ਕਿਹਾ ਕਿ ਭਾਰਤ ਇਕ ਧਰਮ ਨਿਰਪੱਖ ਰਾਸ਼ਟਰ, ਵਿਭਿੰਨਤਾ ਅਤੇ ਸੰਵਿਧਾਨ ਮੁਤਾਬਕ ਚੱਲਣ ਵਾਲਾ ਲੋਕਤੰਤਰਿਕ ਦੇਸ਼ ਹੈ ਜਿਸ ਕਰਕੇ ਪੂਰੀ ਦੁਨੀਆ ਵਿੱਚ ਭਾਰਤ ਦੀ ਵੱਖਰੀ ਪਹਿਚਾਣ ਹੈ ਜਿਸ ਤੇ ਸਾਨੂੰ ਦੇਸ਼ ਦੇ ਚੰਗੇ ਨਾਗਰਿਕ ਹੋਣ ਦੇ ਨਾਤੇ ਮਾਣ ਹੈ ਅਤੇ ਹੋਣਾ ਚਾਹੀਦਾ ਹੈ ! ਨਾਲ ਉਨਾ ਕਿਹਾ ਕਿ ਉਨਾ ਦਾ ਮਿਸ਼ਨ ਹਮੇਸ਼ਾ ਹੀ ਸਮਾਜ ਵਿੱਚ ਖਾਸ ਕਰਕੇ ਨੌਜਵਾਨ ਅਤੇ ਵਿਦਿਅਰਥੀ ਵਰਗ ਨੂੰ ਸ਼ਾਂਤੀ ਸਦਭਾਵਨਾ ਮਿਸ਼ਨ ਦੇ ਏਜੰਡੇ ਤਹਿਤ ਉੱਨਾਂ ਨੂੰ ਭਾਰਤ ਦੀ ਅਖੰਡਤਾ ਅਤੇ ਪ੍ਰਭੁਤਾ ਨੂੰ ਮਜ਼ਬੂਤ ਕਰਨ ਲਈ ਪ੍ਰੇਰਿਤ ਕਰਦਾ ਆ ਰਿਹਾ ਹੈ ! ਅਤੇ ਉਹ ਇਸ ਮਿਸ਼ਨ ਪ੍ਰਚਾਰ ਪ੍ਰਸਾਰ ਰਾਸ਼ਟਰੀ ਪੱਧਰ ਤੇ ਨਿਰੰਤਰ ਜਾਰੀ ਰੱਖਣਗੇ !

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੈਂ ਔਤ ਨਹੀਂ ਮਰਨਾ !
Next articleਅੰਗਰੇਜ਼ੀ ਦਾ ‘ਕਾਰ’ (Car) ਸ਼ਬਦ ਕਿਵੇਂ ਬਣਿਆ?