‌  ਚਮਚਿਆ ਦਾ ਯੁੱਗ

    ਰਾਮ ਪ੍ਰਕਾਸ਼ ਟੋਨੀ

         (ਸਮਾਜ ਵੀਕਲੀ)  

ਚਮਚਾ ਆਪਣਾ ਜਦੋਂ ਰੰਗ ਦਿਖਾਉਂਦਾ ਹੈ।
ਸੱਚ ਤੇ ਝੂਠ ਦੇ ਫਿਰ  ਸਿੰਗ ਫਸਾਉਂਦਾ ਹੈ ।
ਚਮਚਾ  ਪਤੀਲੇ ਤੱਕ ਸਫਾਇਆ ਕਰ ਦੇਵੇ,

ਇਹ ਫਿਰ ਵੀ ਚਮਚਾ ਹੀ ਦੇਖੋਂ ਕਹਾਉਂਦਾ ਹੈ।
ਆਪਣੇ ਹਿੱਤ ਲਈ ਕਈ ਵਾਰੀ ਖੇਡ ਰਚਾਵੇ,
ਤਾਹੀਉਂ ਆਪਣੇ ਸਿਰ ਸੁਆਹ ਪਵਾਉਂਦਾ ਹੈ।
ਥਾਂ- ਥਾਂ ਤੋਂ ਕਰਾਂ ਕੁੱਤੇ ਖਾਣੀਂ ਸ਼ਰਮ ਨਾ ਮੰਨੇ,
ਫਿਰ ਵੀ ਆਪਣਾ ਹੱਸ ਹੱਸ ਕੇ ਢਿੱਡ ਵਜਾਉਂਦਾ ਹੈ।
” ਟੋਨੀ” ਇਹ ਨਾਲ ਸਾਬਣ ਦੇ ਚੱਮਕ ਨਾ ਮਾਰੇ,
ਹਰ ਕੋਈ ਸੁਆਹ ਨਾਲ ਇਸ ਨੂੰ ਚਮਕਾਉਂਦਾ ਹੈ।

ਰਾਮ ਪ੍ਰਕਾਸ਼ ਟੋਨੀ
ਜਨਰਲ ਸਕੱਤਰ ਪੰਜਾਬੀ ਸਾਹਿਤ ਸਭਾ
ਪਿੰਡ, ਦੁਸਾਂਝ ਕਲਾਂ
ਜ਼ਿਲ੍ਹਾ ਜਲੰਧਰ
  7696397240

        ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਮੇਲਾ ਰੂਹਾਂ ਦਾ ਅੰਤਰਰਾਸ਼ਟਰੀ ਸਾਹਿਤਕ ਪਰਿਵਾਰ ਵੱਲੋਂ ਦੂਜਾ ਰਾਜ ਪੱਧਰੀ ਸਾਹਿਤਕ ਸਮਾਗਮ ਸ੍ਰੀ ਮੁਕਤਸਰ ਸਾਹਿਬ ਵਿਖੇ: ਜਸਵੀਰ ਸ਼ਰਮਾਂ ਦੱਦਾਹੂਰ
Next articleਸ਼ਿਵ ਸ਼ਕਤੀ ਬਜਰੰਗ ਕਲੱਬ ਕਿਸ਼ੋਰ ਨਗਰ ਤਾਜਪੁਰ ਰੋਡ ਲੁਧਿਆਣਾ  ਵਲੋਂ “ਵੇ ਪ੍ਰਦੇਸੀਆ ” ਪੁਸਤਕ ਕੀਤੀ ਗਈ ਲੋਕ ਅਰਪਣ