ਸ਼ਿਵ ਸ਼ਕਤੀ ਬਜਰੰਗ ਕਲੱਬ ਕਿਸ਼ੋਰ ਨਗਰ ਤਾਜਪੁਰ ਰੋਡ ਲੁਧਿਆਣਾ  ਵਲੋਂ “ਵੇ ਪ੍ਰਦੇਸੀਆ ” ਪੁਸਤਕ ਕੀਤੀ ਗਈ ਲੋਕ ਅਰਪਣ

ਦੁਸਾਂਝ ਕਲਾਂ  0 2 ਅਕਤੂਬਰ ( ਰਾਮ ਪ੍ਰਕਾਸ਼ ਟੋਨੀ )  ਸ਼ਿਵ ਸ਼ਕਤੀ ਬਜਰੰਗ ਕਲੱਬ ਲੁਧਿਆਣਾ ਵਲੋਂ ਇਕ ਵਿਸ਼ਾਲ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮੇਂ ਵਾਸ ਦੇਵ ਇਟਲੀ ਵਲੋਂ ਲਿਖੀ ਗਈ ਪੁਸਤਕ ਕਾਵਿ ਸੰਗ੍ਰਹਿ ” ਵੇ ਪ੍ਰਦੇਸੀਆ ” ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਵਿੱਚ ਲੋਕ ਅਰਪਨ ਕੀਤੀ ਗਈ। ਇਸ ਸਮਾਗਮ ਪ੍ਰਧਾਨ  ਸ਼ਿਵ ਕੁਮਾਰ ,ਰਕੇਸ ਅਰੋੜਾ , ਪਰਵੀਨ ਚੋਪੜਾ , ਐਡਵੋਕੇਟ ਕਮਲਜੀਤ ਲਾਲ ( ਸਲਾਹਕਾਰ ) , ਗਾਇਕ ਰੋਹਿਤ ਹਰਦਿਲ , ਧਰਮਵੀਰ , ਚਰਨ ਸਿੰਘ ( ਕਵਲ ) ਅਤੇ ਕੰਚਨ ਜੀ ਪੁਸ਼ਪਾ ਜੀ , ਅਨੀਤਾ ਜੀ ਤੇ ਹੋਰ ਭੈਣਾ ਸਾਰਿਆ ਨੇ ਰਲ ਕੇ ਆਏ ਹੋਏ ਸਰੋਤਿਆ ਅਤੇ  ਭਗਤਾਂ ਨੂੰ ” ਜੀ ਆਇਆਂ ਕਿਹਾ ” ਤੇ ਸਾਰਿਆ ਦੇ ਲਈ ਰੱਬ ਅੱਗੇ ਭਲੇ ਦੀ ਅਰਦਾਸ ਕੀਤੀ ਤੇ ਬਿੱਟੂ ਭਾਟੀਆ ਜੀ ਨੇ ਸਰੋਤਿਆਂ ਵਲੋਂ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕੀਤਾ ਆਪਣੀ ਬਣਦੀ ਡਿਊਟੀ ਬਾਖੂਬੀ ਨਿਭਾਈ “ਵੇ ਪਰਦੇਸੀਆ” ਕਿਤਾਬ ਦੇ ਲਿਖੇ ਬੋਲ ਸੱਭ ਅੱਗੇ ਰੱਖੇ    “ਵੇ ਪ੍ਰਦੇਸੀਆ ਤੂੰ ਤਾ ਕਹਿਦਾ ਸੀ ਮੈ ਪ੍ਰਦੇਸ ਪੈਸਾ ਕਮਾਉਣ ਚੱਲਿਆ
ਪਰ ਤੈਨੂੰ ਤਾ ਪਰਦੇਸ ਨੇ ਹਮੇਸਾ ਲਈ ਆਪਣਾ ਹੀ ਬਣਾ ਲਿਆ ਵਾਸ ਦੇਵ ਵਲੋਂ ਵਿਦੇਸ਼ ਵਿਚ ਰਹਿ ਕੇ  ਤਨ ਤੇ ਹਢਾਏ ਗਏ ਦਰਦ ਨੂੰ ਬਿਆਨ ਕੀਤਾ ਹੈ ਆਪਣਿਆ ਤੋ ਦੂਰ ਹੋ ਕੇ ਜੋ ਮਹਿਸੂਸ ਹੋਇਆ
ਦੂਰੀਆ ਦਾ ਵਿਛੋੜਾ ਨਾ ਸਹਾਰਿਆ ਜਾਣਾ
ਹੰਝੂਆ ਦਾ ਪੱਲਾ ਨਾ ਨਖਾਰਿਆ ਜਾਣਾ
ਬੱਸ ਇੱਕੋ ਬੋਲ ਬੁੱਲਾਂ ਚ’ ਰਹਿਣਾ ਰੱਬਾ
ਇੰਡੀਆ ਜਾਣਾ ਰੱਬਾ ਇੰਡੀਆ ਜਾਣਾ _
ਇਕੇਲੇ ਪਨ ਦੇ ਦੁਖਾਂਤ ਚ’ ਰੱਬ ਅੱਗੇ ਅਰਦਾਸ ਵੀ ਕਰਨੀ ਪੈਦੀ ਹੈ
ਰੱਬ  ਪਾਵੇ ਖੈਰ  ਝੋਲੀ
ਪੱਲਾ ਅਸੀਂ ਅੱਡੀ ਬੈਠੇ
ਇੱਕ ਤੇਰੀ ਆਸ ਰੱਬਾ
ਬਾਕੀ ਸੱਭ  ਛੱਡੀ ਬੈਠ।
ਫੋਟੋ ਕੈਪਸਨ,‌ ਪੁਸਤਕ ਰਿਲੀਜ਼ ਕਰਦੇ ਹੋਏ ਆਹੁਦੇਦਾਰਾਂ
ਰਾਮ ਪ੍ਰਕਾਸ਼ ਟੋਨੀ
    7696397240

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article       ‌  ਚਮਚਿਆ ਦਾ ਯੁੱਗ
Next articleSamaj Weekly 229 = 03/10/2023