ਈਕੋ ਬਰਿਕਸ ਪ੍ਰੋਜੈਕਟ ਅਤੇ ਸਵੱਛਤਾ ਮੁਹਿੰਮ ਤਹਿਤ ਸਕੂਲ ਆਫ ਐਮੀਨੈਂਸ ਕੋਟਕਪੂਰਾ ਦੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਸ਼ਾਨਦਾਰ

ਫਰੀਦਕੋਟ/ ਕੋਟਕਪੂਰਾ  (ਬੇਅੰਤ ਗਿੱਲ ਭਲੂਰ )-ਇਨਰ ਵੀਲ ਕਲੱਬ ਕੋਟਕਪੂਰਾ ਗੋਲਡ ਅਤੇ ਨਗਰ ਕੌਂਸਲ ਕੋਟਕਪੂਰਾ ਦੇ ਸਾਂਝੇ ਸਹਿਯੋਗ ਅਤੇ ਪ੍ਰੇਰਨਾਵਾਂ ਸਦਕਾ ਸਕੂਲ ਆਫ ਐਮੀਨੈਂਸ ਕੋਟਕਪੁਰਾ ਦੇ ਪ੍ਰਿੰਸੀਪਲ ਮਨਿੰਦਰ ਕੌਰ ਦੀ ਯੋਗ ਅਗਵਾਈ ਹੇਠ ਚਲਾਈ ਜਾ ਰਹੀ ਸਵੱਛਤਾ ਮੁਹਿੰਮ ਤਹਿਤ ਈਕੋ ਬਰਿਕਸ ਪ੍ਰੋਜੈਕਟ ਦੇ ਦੂਜੇ ਫੇਜ਼ ਦੌਰਾਨ ਸੁੱਕੇ ਕੂੜੇ ਦੇ ਸੁਯੋਗ ਪ੍ਰਬੰਧਨ ਤਹਿਤ ਵੇਸਟ ਪਲਾਸਟਿਕ ਬੋਤਲਾਂ ਦੇ ਅੰਦਰ ਕੂੜਾ( ਰੈਪਰ, ਕਾਗਜ਼, ਪੋਲੀਥੀਨ, ਗੱਤਾ, ਰਬੜ ਆਦਿ) ਨੂੰ ਨਕੋ-ਨੱਕ ਭਰ ਕੇ ਛੇਵੀਂ ਤੋਂ ਬਾਰਵੀਂ ਤੱਕ ਦੇ ਵਿਦਿਆਰਥੀਆਂ ਵੱਲੋਂ ਈਕੋ ਬਰਿਕਸ ਤਿਆਰ ਕੀਤੀਆਂ ਗਈਆਂ ਹਨ। ਸਕੂਲ ਆਫ ਐਮੀਨੈਂਸ ਵਿਖੇ ਕੀਤੇ ਇਨਾਮ ਵੰਡ ਸਮਾਰੋਹ ਦੌਰਾਨ ਇਨਰ ਵੀਲ ਕਲੱਬ ਕੋਟਪੁਰਾ ਦੇ ਪ੍ਰੈਜੀਡੈਂਟ ਡਾ ਰਿੰਪੀ ਬਾਂਸਲ, ਵਾਈਸ ਪ੍ਰੈਸੀਡੈਂਟ ਡਾ ਨੀਰੂ ਸ਼ਰਮਾ, ਸੈਕਟਰੀ, ਡਾ ਰਜਨੀ ਸਿੰਗਲਾ, ਪ੍ਰੋਜੈਕਟ ਕੋਆਰਡੀਨੇਟਰ ਡਾ ਸ਼ਿਵਾਨੀ-ਅਕਾਂਕਸ਼ਾ,ਗੀਤਾ,ਸਰੂਤੀ,ਮਮਤਾ ਆਰਜੀ ਕਲੱਬ ਦੇ ਹੋਰ ਅਹੁਦੇਦਾਰ ਅਤੇ ਨਗਰ ਕੌਂਸਲ ਤੋਂ ਤਜਿੰਦਰ ਕੌਰ ਨੇ ਕੈਟੇਗਰੀ ਵਾਈਜ ਛੇਵੀਂ ਤੋਂ ਅੱਠਵੀਂ ਨੌਵੀਂ ਤੋਂ ਦਸਵੀਂ, ਗਿਆਰਵੀਂ ਤੋਂ ਬਾਰਵੀਂ ਅਤੇ ਸਕੂਲ ਆਫ ਐਮੀਨੈਂਸ -ਨੌਵੀਂ ,ਗਿਆਰਵੀਂ ਚੋਂ ਪਹਿਲੇ ਸਥਾਨ ਤੇ ਰਹੇ ਵਿਸ਼ਵਜੀਤ ਸਿੰਘ, ਏਕਨੂਰ ਸਿੰਘ, ਗੁਰਨਾਮ ਸਿੰਘ, ਸ਼ਹਿਨਾਜ਼ ਕੌਰ, ਦੂਜੇ ਸਥਾਨ ਤੇ ਰਹੇ ਹਰਸ਼ਦੀਪ ਸਿੰਘ, ਸ਼ੁਭਮ, ਮਨਪ੍ਰੀਤ ਸਿੰਘ, ਸੁਖਬੀਰ ਸਿੰਘ , ਤੀਜੇ ਸਥਾਨ ਤੇ ਓਮ , ਪ੍ਰਮੋਦ ਕੁਮਾਰ, ਅਸ਼ੋਕ ਕੁਮਾਰ, ਮਯੰਕ , ਮਨਦੀਪ ਸਿੰਘ, ਚਾਂਦਨੀ, ਮਨਪ੍ਰੀਤ ਕੌਰ ਅਤੇ ਇਸ ਤੋਂ ਇਲਾਵਾ 40 ਹੋਰ ਪ੍ਰਤੀਭਾਗੀਆ ਨੂੰ ਇਨਾਮ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਡਾ ਰਿੰਪੀ ਬਾਂਸਲ ਨੇ ਵਾਤਾਵਰਨ ਸੰਭਾਲ ਅਤੇ ਸਵੱਛਤਾ ਰੱਖਣ ਦੀ ਮਹੱਤਤਾ ਤੇ ਆਪਣੇ ਵਡਮੁੱਲੇ ਸੁਨੇਹੇ ਵਿਦਿਆਰਥੀਆਂ ਨਾਲ ਸਾਂਝੇ ਕੀਤੇ। ਪਰਮਾਤਮਾ ਦਾ ਦੂਜਾ ਨਾਂ ਹੈ -ਸਫਾਈ ਵਿਸ਼ੇ ਤੇ ਪ੍ਰਿੰਸੀਪਲ ਮਨਿੰਦਰ ਕੌਰ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਆਏ ਹੋਏ ਮਹਿਮਾਨਾਂ ਨੂੰ ਸਕੂਲ ਚ ਸਵੱਛਤਾ ਮੁਹਿੰਮ ਤਹਿਤ ਕਰਵਾਏ ਜਾ ਰਹੇ ਕਾਰਜਾਂ ਜਿਵੇਂ ਕੂੜੇ ਦੇ ਵੱਖਰੇ ਪ੍ਰਬੰਧਨ, ਐਮਆਰਐਫ ਸ਼ੈਡ ਜਿਸ ਚ ਗੰਦਾ ਪਲਾਸਟਿਕ, ਪੋਲੀਥੀਨ,ਰਬੜ  ਆਦਿ ਦੇ ਪ੍ਰਬੰਧਨ ਲਈ ਵੱਖਰੇ ਪਿਟਸ, ਕੰਪੋਸਟ ਖਾਦ ਤਿਆਰ ਕਰਨ ਅਤੇ ਗਿੱਲੇ ਕੂੜੇ, ਐਮਡੀਐਮ ਵੇਸਟ ਦੇ ਠੋਸ ਪ੍ਰਬੰਧਨ ਲਈ ਤਿੰਨ ਵੱਖਰੇ ਤਰ੍ਹਾਂ  ਦੇ ਪਿੱਟਸ ਸਬੰਧੀ ਇਟਸ ਦਿਖਾਉਣ ਲਈ ਵਿਜਿਟ ਵੀ ਕਰਵਾਇਆ ਗਿਆ। ਇੱਕ ਹੋਰ ਵਿਲੱਖਣ ਪ੍ਰੋਜੈਕਟ ਦੇ ਅੰਤਰਗਤ, ਇਨਰ ਬਿਲ ਕਲੱਬ ਵੱਲੋਂ ਹੁਸ਼ਿਆਰ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਪ੍ਰੋਤਸਾਹਿਤ ਕਰਨ ਦੇ ਮੰਤਵ ਨਾਲ ਇੱਕ ਨੌਵੀਂ ਦੀ ਵਿਦਿਆਰਥਣ ਸਿਮਰਨਜੋਤ ਕੌਰ ਨੂੰ ਲਗਭਗ 10 ਹਜਾਰ ਦੀ ਕੀਮਤ ਦਾ ਇੱਕ ਟੈਬਲਟ ਭੇਂਟ ਕੀਤਾ ਗਿਆ ਜੋ ਕਿ ਭਵਿੱਖ ਵਿੱਚ ਇਸ ਵਿਦਿਆਰਥਣ ਨੂੰ ਆਪਣੀ ਪੜ੍ਹਾਈ ਨੂੰ ਹੋਰ ਚੰਗੇਰਾ ਬਣਾਉਣ ਅਤੇ ਉੱਚ ਮੁਕਾਮ ਤੇ ਪਹੁੰਚਣ ਦੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਇੱਕ ਸ਼ਲਾਘਾ ਯੋਗ ਉਪਰਾਲਾ ਹੈ। ਕਲੱਬ ਵੱਲੋਂ ਪ੍ਰਿੰਸੀਪਲ ਅਤੇ ਲੈਕ ਰਜਨੀ ਬਾਲਾ – ਈਕੋ ਕੋ ਬ੍ਰਿਕਸ ਸਕੂਲ ਕੋਆਰਡੀਨੇਟਰ ਨੂੰ ਵੀ ਸਨਮਾਨ ਚਿੰਨ ਭੇਂਟ ਕੀਤਾ ਗਿਆ। ਲੈਕਚਰਾਰ  ਕਰਮਜੀਤ ਸਿੰਘ ਵੱਲੋਂ ਸਟੇਜ ਸੰਚਾਲਨ ਦੀ ਭੂਮਿਕਾ ਬਾਖੂਬੀ ਨਿਭਾਈ ਗਈ ਅਤੇ ਅੰਤ ਚ ਹਰਲੀਨ ਕੌਰ ਦੇ  ਰੱਤੀ ਗੀਤ ਨਾਲ ਪ੍ਰੋਗਰਾਮ ਦੀ ਸਮਾਪਤੀ ਕੀਤੀ। ਪ੍ਰਿੰਸੀਪਲ ਅਤੇ ਸਮੂਹ ਸਟਾਫ ਵੱਲੋਂ ਕਲੱਬ ਮੈਂਬਰਜ਼ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਵ-ਨਿਰਮਾਣ ਅਧੀਨ ਪੈਲਿਸ ਰੂਪੀ ‘ਭਲੂਰ ਧਰਮਸ਼ਾਲਾ’ ਨੂੰ  ਸਰਬਜੀਤ ਸਿੰਘ ਇੰਗਲੈਂਡ ਵੱਲੋਂ 1 ਲੱਖ ਰੁਪਏ ਦਾ ਯੋਗਦਾਨ 
Next articleਯਾਦਗਾਰੀ ਹੋ ਨਿੱਬੜਿਆ ਸਰਕਾਰੀ ਕੰਨਿਆ ਸੀ.ਸੈ.  ਸਕੂਲ ਫ਼ਰੀਦਕੋਟ ਦਾ ਸਲਾਨਾ ਇਨਾਮ ਵੰਡ ਸਮਾਗਮ