(ਸਮਾਜ ਵੀਕਲੀ)-ਹੇਵਰਡ (ਕੈਲੀਫੋਰਨੀਆ), 20 ਜੁਲਾਈ (ਗੁਰਬਿੰਦਰ ਸਿੰਘ ਰੋਮੀ): ਰੇਡੀਓ ਚੜ੍ਹਦੀ ਕਲਾ ਦੇ ਮੁੱਖ ਪ੍ਰਬੰਧਕ ਜਸਵਿੰਦਰ ਕੌਰ ਤੇ ਉਨ੍ਹਾਂ ਦੀਆਂ ਸਾਥਣਾਂ ਵੱਲੋਂ ਹਰ ਸਾਲ ਮਾਂ-ਦਿਹਾੜੇ (Mother’s Day) ਨੂੰ ਸਮਰਪਿਤ ਕਰਵਾਇਆ ਜਾਣ ਵਾਲ਼ਾ ਸਭਿਆਚਾਰਕ ਸਮਾਗਮ ‘ਸਾਂਝ ਮਾਵਾਂ ਧੀਆਂ ਦੀ’ ਇਸ ਵਾਰ ਵੀ ਹਮੇਸ਼ਾ ਦੀ ਤਰ੍ਹਾਂ ਅਮਿੱਟ ਪੈੜਾਂ ਛੱਡ ਗਿਆ। ਜਿਸ ਬਾਰੇ ਸਾਹਿਤਕਾਰਾ ਰਣਵੀਰ ਕੌਰ ਬੱਲ ਯੂ.ਐੱਸ.ਏ. ਨੇ ਦੱਸਿਆ ਕਿ ਪ੍ਰੋਗਰਾਮ ਵਿੱਚ ਬੀਬੀਆਂ ਤੇ ਬੱਚਿਆਂ ਨੇ ਗਿੱਧੇ, ਭੰਗੜੇ ਆਦਿ ਨਾਲ਼ ਖੂਬ ਰੰਗ ਬੰਨ੍ਹਿਆ। ਇਸੇ ਦੌਰਾਨ ਡਾ. ਸੋਨੀ ਸੰਧੂ ਨੇ ਕੁਦਰਤੀ ਤੌਰ ‘ਤੇ ਮਾਹਵਾਰੀ ਬੰਦ ਹੋਣ ਦੇ ਪੜਾਅ ‘ਮੀਨੋਪਾਸ (Menopause)’ ਬਾਰੇ ਅਤੇ ਸ਼੍ਰੀਮਤੀ ਮੈਥਿਲੀ ਨੇ ਘਰੇਲੂ ਹਿੰਸਾ ਵਿਰੁੱਧ ਕੰਮ ਰਹੀ ਉਨ੍ਹਾਂ ਦੀ ਸੰਸਥਾਂ ਨਾਲ਼ ਸੰਪਰਕ ਕਰਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਅੰਤ ਜਸਵਿੰਦਰ ਕੌਰ ਨੇ ਸਭਨਾਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly