ਤੀਜਾ ਗੋਲਡ ਕਬੱਡੀ ਕੱਪ ਪਿੰਡ ਦੀਨੇਵਾਲ(ਤਰਨ ਤਾਰਨ)ਵਿਖੇ 29 ਨੂੰ ਹੋਵਗਾ

ਬੈਸਟ ਰੇਡਰ ਤੇ ਬੈਸਟ ਜਾਫੀ ਫੋਰਡ ਟਰੈਕਟਰ ਨਾਲ ਹੋਣਗੇ ਸਨਮਾਨਿਤ- ਤਰਲੋਚਨ ਸਿੰਘ ਗਿੱਲ 
ਪੰਜਾਬ , (ਕੌੜਾ)- ਸਵ ਮਲਕੀਤ ਸਿੰਘ ਸੇਠ ਤੇ ਸਵ ਜਗਦੇਵ ਸਿੰਘ ਲਾਡੀ ਦੀ ਨਿੱਘੀ ਯਾਦ ਨੂੰ ਸਮਰਪਿਤ ਪ੍ਰਵਾਸੀ ਭਾਰਤੀਆਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਤੀਜਾ ਕਬੱਡੀ ਕੱਪ ਪਿੰਡ ਦੀਨੇਵਾਲ(ਤਰਨ ਤਾਰਨ)ਵਿਖੇ ਕਰਵਾਇਆ ਜਾ ਰਿਹਾ ਹੈ।ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਤਰਲੋਚਨ ਸਿੰਘ ਗਿੱਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਕਬੱਡੀ ਕੱਪ ਗੋਲਡਨ ਵਿਰਸਾ ਯੂ ਕੇ ਦੇ ਐਮ. ਡੀ ਰਾਜਵੀਰ ਸਮਰਾ (ਏਕਲਗੱਡਾ) ,ਸਾਬੀ , ਮਨਜਿੰਦਰ ਜਲੰਧਰੀਆ, ਭਿੰਦਾ ਸਮਰਾ,ਜਰਮਨ ਸਿੱਧੂ , ਗੁਰਪ੍ਰੀਤ ਗਿੱਲ,ਤਾਰੀ ਬੱਲ੍ਹ, ਭਗਵੰਤ ਭੁੱਲਰ ਵੱਲੋਂ ਦਿੱਤੇ ਜਾ  ਰਹੇ ਅਹਿਮ ਸਹਿਯੋਗ ਸਦਕਾ ਉਕਤ ਗੋਲਡ ਕਬੱਡੀ ਕੱਪ 29 ਜਨਵਰੀ 2024 ਨੂੰ ਪਿੰਡ ਦੀਨੇਵਾਲ  ਦੀ ਧਰਤੀ ਉੱਤੇ ਆਯੋਜਿਤ ਹੋਵੇਗਾ।
ਜਿਸ ਵਿੱਚ 8 ਓਪਨ ਕਲੱਬਾਂ ਦੇ ਮੈਚ ਕਰਵਾਏ ਜਾਣਗੇ । ਜਿਹਨਾਂ ਵਿੱਚ ਕਬੱਡੀ ਕਲੱਬ ਹਰਿਆਣਾ, ਕਬੱਡੀ ਕਲੱਬ ਖੀਰਾਂਵਾਲੀ, ਬਾਬਾ ਬਲਵਿੰਦਰ ਸਿੰਘ ਕਲੱਬ ਖਡੂਰ ਸਾਹਿਬ, ਬਾਬਾ ਦਇਆ ਸਿੰਘ ਕਬੱਡੀ ਕਲੱਬ ਸੁਰ ਸਿੰਘ, ਸੰਦੀਪ ਨੰਗਲ ਅੰਬੀਆਂ ਕਬੱਡੀ ਕਲੱਬ, ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਸਰਕਾਲਾਂ ਰਣੂੰਆਂ, ਬਾਬਾ ਨਾਮ ਦੇਵ ਕਬੱਡੀ ਕਲੱਬ ਘੁਮਾਣ, ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਤੋਤਾ ਸਿੰਘ ਵਾਲਾ ਮੁੱਖ ਹਨ, ਜੋ ਆਪਣੀਆਂ ਕਬੱਡੀ ਟੀਮਾਂ ਨਾਲ ਭਾਗ ਲੈਣਗੇ। ਇਸ ਦੌਰਾਨ ਮੁੱਖ ਮਹਿਮਾਨ ਦੇ ਤੌਰ ਤੇ ਰਾਣਾ ਗੁਰਜੀਤ ਸਿੰਘ ਵਿਧਾਇਕ ਕਪੂਰਥਲਾ, ਰਾਣਾ ਇੰਦਰਪ੍ਰਤਾਪ ਸਿੰਘ ਵਿਧਾਇਕ ਸੁਲਤਾਨਪੁਰ ਲੋਧੀ ਵਿਸ਼ੇਸ਼ ਤੌਰ ਤੇ ਸ਼ਿਰਕਤ ਵੱਖ ਵੱਖ ਟੀਮਾਂ ਦੇ ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਦੇ ਨਾਲ ਜੇਤੂ ਟੀਮਾਂ ਤੇ ਖਿਡਾਰੀਆਂ ਨੂੰ ਸਨਮਾਨਿਤ ਕਰਨਗੇ।ਰਾਜਵੀਰ ਸਮਰਾ ਯੂ ਕੇ,ਤਰਲੋਚਨ ਸਿੰਘ ਗਿੱਲ ਨੇ ਦੱਸਿਆ ਕਿ ਇਸ ਕਬੱਡੀ ਕੱਪ ਵਿੱਚ ਜਿੱਥੇ ਪਹਿਲਾ ਇਨਾਮ 1 ਲੱਖ ਰੁਪਏ ਤੇ ਦੂਜਾ ਇਨਾਮ 80 ਹਜ਼ਾਰ ਰੁਪਏ ਦਾ ਹੋਵੇਗਾ। ਉਥੇ ਹੀ ਬੈਸਟ ਰੇਡਰ ਤੇ ਬੈਸਟ ਜਾਫੀ ਨੂੰ ਫੋਰਡ ਟਰੈਕਟਰ ਨਾਲ ਸਨਮਾਨਿਤ ਕੀਤਾ ਜਾਵੇਗਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous article‘Israel-Hamas conflict spillover to region through shipping attacks has impact on India’
Next articleਡੀ ਟੀ ਐੱਫ ਵੱਲੋਂ ਹੱਡ ਚੀਰਵੀਂ ਠੰਡ ਦੇ ਮੱਦੇਨਜ਼ਰ ਸਕੂਲਾਂ ਦਾ ਸਮਾਂ ਬਦਲਣ ਦੀ ਮੰਗ