ਪੰਜ ਸੂਬਿਆਂ ਿਵੱਚ ਵੋਟਾਂ ਦੀ ਗਿਣਤੀ ਲਈ 50 ਹਜ਼ਾਰ ਤੋਂ ਵੱਧ ਅਧਿਕਾਰੀ ਤਾਇਨਾਤ

ਨਵੀਂ ਦਿੱਲੀ (ਸਮਾਜ ਵੀਕਲੀ):  ਪੰਜਾਬ ਸਣੇ ਪੰਜ ਰਾਜਾਂ ਵਿੱਚ ਭਲਕੇ ਹੋਣ ਵਾਲੀ ਵੋਟਾਂ ਦੀ ਗਿਣਤੀ ਲਈ 50 ਹਜ਼ਾਰ ਤੋਂ ਵੱਧ ਅਧਿਕਾਰੀ ਤਾਇਨਾਤ ਕੀਤੇ ਗਏ ਹਨ। ਯੂਪੀ, ਉੱਤਰਾਖੰਡ, ਗੋਆ, ਮਨੀਪੁਰ ਤੇ ਪੰਜਾਬ ਵਿੱਚ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਵੇਗੀ ਤੇ ਇਸ ਦੌਰਾਨ ਕੋਵਿਡ-19 ਦਿਸ਼ਾ ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਗੀ। ਇਨ੍ਹਾਂ ਪੰਜ ਰਾਜਾਂ ਵਿੱਚ ਸੱਤ ਗੇੜਾਂ ਤਹਿਤ 10 ਫਰਵਰੀ ਤੋਂ 7 ਮਾਰਚ ਤੱਕ ਵੋਟਾਂ ਪਈਆਂ ਸਨ। ਵੋਟਾਂ ਦੀ ਗਿਣਤੀ ਲਈ 1200 ਦੇ ਕਰੀਬ ਗਿਣਤੀ ਕੇਂਦਰ ਬਣਾਏ ਗਏ ਹਨ। ਉੱਤਰ ਪ੍ਰਦੇਸ਼, ਜਿੱਥੇ ਸਭ ਤੋਂ ਵੱਧ 403 ਅਸੈਂਬਲੀ ਹਲਕੇ ਹਨ, ਵਿੱਚ 750 ਤੋਂ ਵੱਧ ਗਿਣਤੀ ਕੇਂਦਰ ਸਥਾਪਤ ਕੀਤੇ ਗਏ ਹਨ। ਪੰਜਾਬ ਵਿੱਚ 200 ਤੋਂ ਵੱਧ ਗਿਣਤੀ ਕੇਂਦਰ ਬਣਾਏ ਗਏ ਹਨ। ਗਿਣਤੀ ਦੇ ਅਮਲ ਦੀ ਦੇਖ-ਰੇਖ ਲਈ ਪੰਜ ਰਾਜਾਂ ਵਿੱਚ 650 ਤੋਂ ਵੱਧ ਨਿਗਰਾਨ ਤਾਇਨਾਤ ਕੀਤੇ ਗਏ ਹਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲੋਕ ਫਤਵੇ ਦਾ ਐਲਾਨ ਅੱਜ
Next articleਪੰਜਾਬ ਚੋਣਾਂ ਦੇੇ ਪੋਸਟਲ ਬੈਲੇਟ ਦਾ ਸ਼ੁਰੂਆਤੀ ਰੁਝਾਨ: ਆਪ 18, ਕਾਂਗਰਸ 11, ਭਾਜਪਾ 2 ਤੇ ਅਕਾਲੀ ਦਲ 5 ਸੀਟਾਂ ’ਤੇ ਅੱਗੇ