ਸ਼੍ਰੀ ਆਨੰਦਪੁਰ ਸਾਹਿਬ ਖਾਲਸਾ ਅਕੈਡਮੀ ਵਲੋਂ 28ਵਾ ਸਾਲਾਨਾ ਖੇਡ ਮੁਕਾਬਲਾ ਸਮਾਪਤ

ਬੀ ਜੇ ਪੀ ਸੂਬਾ ਜਨਰਲ ਸਕੱਤਰ ਰਾਜੇਸ਼ ਬਾਘਾ ਤੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਗਤਕੇ ਦੇ ਮੁਕਾਬਲੇ ਮੌਕੇ ਕੀਤੀ ਸ਼ਿਰਕਤ

ਕਪੂਰਥਲਾ (ਸਮਾਜ ਵੀਕਲੀ) ( ਕੌੜਾ)- ਪਿੰਡ ਲੱਖਣ ਕਲਾਂ ਵਿੱਖੇ ਸ਼੍ਰੀ ਆਨੰਦਪੁਰ ਸਾਹਿਬ ਖਾਲਸਾ ਅਕੈਡਮੀ ਵਲੋਂ 28ਵਾ ਸਾਲਾਨਾ ਖੇਡ ਮੁਕਾਬਲਾ ਸੰਗਤਾਂ ਦੇ ਸਹਿਯੋਗ ਤੇ ਨੌਜਵਾਨ ਭਲਾਈ ਮੰਚ ਲੱਖਣ ਕਲਾਂ ‘ਚ ਬਾਬਾ ਇੰਦਰ ਸਿੰਘ ਜੀ ਦੇਖ ਦੀ ਦੇਖ ਰੇਖ ਵਿੱਚ ਕਰਵਾਇਆ ਗਿਆ।ਇਸ ਵਿੱਚ ਵਿਸ਼ੇਸ਼ ਤੌਰ ਤੇ ਗਤਕੇ ਦੇ ਮੁਕਾਬਲੇ ਹੋਏ ।ਇਸ ਖੇਡ ਮੁਕਾਬਲੇ ਵਿੱਚ ਵਿਸ਼ੇਸ਼ ਤੌਰ ਤੇ ਸੂਬਾ ਜਨਰਲ ਸਕੱਤਰ ਭਾਰਤੀ ਜਨਤਾ ਪਾਰਟੀ ਸ਼੍ਰੀ ਰਾਜੇਸ਼ ਬਾਘਾ ਤੇ ਜ਼ਿਲ੍ਹਾ ਪ੍ਰਧਾਨ ਸ ਰਣਜੀਤ ਸਿੰਘ ਖੋਜੇਵਾਲ ਨੇ ਸ਼ਿਰਕਤ ਕੀਤੀ। ਇਸ ਮੌਕੇ ਸੂਬਾ ਜਨਰਲ ਸਕੱਤਰ ਸ਼੍ਰੀ ਰਾਜੇਸ਼ ਬਾਘਾ ਜੀ ਨੇ ਸੰਬੋਧਨ ਕਰਦਿਆਂ ਨੂੰ ਦੱਸਿਆਂ ਕਿ ਆਨੰਦਪੁਰ ਸਾਹਿਬ ਖਾਲਸਾ ਅਕੈਡਮੀ ਵਲੋਂ ਜੋ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ । ਉਹ ਨੌਜਵਾਨਾਂ ‘ਚ ਖੇਡਾਂ ਨਾਲ ਜੁੜਨ ਦਾ ਜੋਸ਼ ਪੈਦਾ ਕਰਦੇ ਹਨ । ਇਸ ਨਾਲ ਨੌਜਵਾਨ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ‘ਚ ਆਪਣਾ ਭਵਿੱਖ ਬਣਾ ਕੇ ਆਪਣੇ ਸੂਬੇ ਦਾ ਤੇ ਦੇਸ਼ ਦਾ ਨਾਮ ਰੋਸ਼ਨ ਕਰ ਸਕਦੇ ਹਨ। ਇਸ ਮੋਕੇ ਤੇ ਗਤਕਾ ਅੇਸੋਸੀਏਸ਼ਨ ਦੇ ਪਰਧਾਨ ਗਰੇਵਾਲ , ਜਿਲਾ ਜਨਰਲ ਸਕੱਤਰ ਅੇਡਵੋਕੇਟ ਪਿਊਸ਼ ਮਨਚੰਦਾ , ਸਾਬਕਾ ਚੇਅਰਮੈਨ ਉਮੇਸ ਸ਼ਾਰਧਾ ,ਜਿਲਾ ਐੱਸ ਸੀ ਮੋਰਚਾ ਪਰਧਾਨ ਰੋਸ਼ਨ ਸਭਰਵਾਲ ,ਸੀਨੀਅਰ ਭਾਜਪਾ ਆਗੂ ਮੰਨੂ ਧੀਰ, ਥਾਣਾ ਸਦਰ ਐਸ ਐਚ ਓ ਸੋਨਮਦੀਪ ,ਸ਼ਾਮ ਕੁਮਾਰ ਭੁਟਾਨੀ ਅਤੇ ਹੋਰ ਖਿਡਾਰੀ ਅਤੇ ਪਤਵੰਤੇ ਹਾਜਰ ਸਨ।

 

Previous articleਕਿਵੇਂ ਕਰੀਏ ਦਿਨ ਦੀ ਸ਼ੁਰੂਆਤ….
Next articleਗੀਤ