*ਮਾਤਾ ਸਵਰਨ ਦੇਵਾ ਯੂ. ਕੇ ਵਾਲੇ ਹੋਏ ਵਿਸ਼ੇਸ਼ ਤੌਰ ’ਤੇ ਹਾਜ਼ਰ*
ਅੱਪਰਾ, ਸਮਾਜ ਵੀਕਲੀੋ- ਅੱਪਰਾ ਦੇ ਪੁਰਾਣਾ ਬੱਸ ਸਟੈਂਡ ਅੱਪਰਾ ’ਚ ਸਥਿਤ ਦੁਰਗਾ ਮਾਤਾ ਮੰਦਿਰ ’ਚ ਹਰ ਸਾਲ ਦੀ ਤਰਾਂ ਇਸ ਸਾਲ ਵੀ ਨਵ-ਦੁਰਗਾ ਜਗਰਾਤਾ ਕਮੇਟੀ (ਰਜ਼ਿ.) ਅੱਪਰਾ ਵਲੋਂ ਗ੍ਰਾਮ ਪੰਚਾਇਤ, ਐਨ. ਆਰ. ਆਈ. ਵੀਰਾਂ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 27ਵਾਂ ਵਿਸ਼ਾਲ ਭਗਵਤੀ ਜਾਗਰਣ ਪੂਰਨ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਮੂਹ ਸੇਵਾਦਾਰਾਂ ਵਲੋਂ ਮਹਾਂਮਾਈ ਦੀ ਪਵਿੱਤਰ ਜੋਤ ਜਵਾਲਾ ਜੀ ਤੋਂ ਲਿਆਂਦੀ ਗਈ ਤੇ ਪੂਰੇ ਪਿੰਡ ’ਚ ਪਰਿਕਰਮਾ ਕੀਤੀ ਗਈ।
ਉਪਰੰਤ ਧਾਰਮਿਕ ਸਟੇਜ ਸਜਾਈ ਗਈ, ਜਿਸ ’ਚ ਕਲਾਕਾਰ ਦੀਪਕ ਮਾਨ ਰੋਪੜ ਤੇ ਭਾਰਤੀ ਸ਼ਰਮਾ ਲੁਧਿਆਣਾ ਨੇ ਮਾਤਾ ਦੀਆਂ ਭੇਟਾਂ ਦਾ ਗੁਣਗਾਣ ਕਰਕੇ ਸ਼ਰਧਾਲੂਆਂ ਨੂੰ ਝੂਮਣ ਲਾ ਦਿੱਤਾ। ਜਾਗਰਣ ਦੌਰਾਨ ਮਾਤਾ ਸਵਰਨ ਦੇਵਾ (ਯੂ.ਕੇ) ਮਾਂ ਵੈਸ਼ਨੂੰ ਦਰਬਾਰ ਦੁੱਖ ਖੰਡਨ ਨਿਵਾਸ ਮੋਂਰੋਂ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ ਤੇ ਸੰਗਤਾਂ ਨੂੰ ਜਾਗਰਣ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਸ਼ਿੰਦੂ ਭਗਤ ਦੁਆਰਾ ਤਾਰਾ ਰਾਣੀ ਦੀ ਕਥਾ ਕੀਤੀ ਗਈ। ਜਾਗਰਣ ਦੌਰਾਨ ਨਵ-ਦੁਰਗਾ ਜਗਰਾਤਾ ਕਮੇਟੀ ਦੇ ਪ੍ਰਧਾਨ ਬਲਦੇਵ ਰਾਜ ਬੱਲਾ (ਕਲੋਨਾਈਜ਼ਰ) ਦੀ ਅਗਵਾਈ ਹੇਠ ਸਮੂਹ ਸੇਵਾਦਾਰਾਂ ਵਲੋਂ ਗਾਇਕਾਂ ਤੇ ਮੋਹਤਬਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਤਰਾਂ ਦੇ ਲੰਗਰ ਵੀ ਅਤੁੱਟ ਵਰਤਾਏ ਗਏ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly