ਸ਼੍ਰੀ ਅਨੰਦਪੁਰ ਸਾਹਿਬ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ)
(ਸਮਾਜ ਵੀਕਲੀ)-18 ਵੀ ਹੋਲਾ ਮਹੱਲਾ ਕਬੱਡੀ ਚੈਪੀਅਨਸ਼ਿਪ ਤੇ ਕੁਸ਼ਤੀਆਂ ਦੇ ਮੁਕਾਬਲੇ 18 ਤੇ 19 ਮਾਰਚ 2022 ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨੈਣਾਂ ਦੇਵੀ ਰੋਡ ਤੇ ਸ਼੍ਰੀ ਅਨੰਦਪੁਰ ਸਾਹਿਬ ਸਪੋਰਟਸ ਕਲੱਬ ਇੰਗਲੈਂਡ ਵਲੋਂ ਕਰਵਾਏ ਜਾਣਗੇ। ਇਸ ਚੈਪੀਅਨਸ਼ਿਪ ਸਬੰਧੀ ਜਾਣਕਾਰੀ ਦਿੰਦਿਆਂ ਕਬੱਡੀ ਪਰਮੋਟਰ ਸੀਰਾ ਸੰਮੀਪੁਰੀਆ ਇੰਗਲੈਂਡ ਜੀ ਨੇ ਦੱਸਿਆ ਜਿੱਥੇ ਇਸ ਕਬੱਡੀ ਚੈਪੀਅਨਸ਼ਿਪ ਵਿੱਚ ਪੰਜਾਬ ਦੇ ਸਾਰੇ ਜਿਲਿਆਂ ਦੀਆਂ ਕਬੱਡੀ ਟੀਮਾਂ ਹਿੱਸਾ ਲੈਣਗੀਆਂ। ਉਥੇ ਹੀ ਪੰਜਾਬ ਦੇ ਚੋਟੀ ਦੇ ਪਹਿਲਵਾਨਾਂ ਵਿੱਚਕਾਰ ਕੁਸ਼ਤੀਆਂ ਦੇ ਮੁਕਾਬਲੇ ਵੀ ਵੇਖਣਯੋਗ ਹੋਣਗੇ। ਇਸ ਕਬੱਡੀ ਚੈਪੀਅਨਸ਼ਿਪ ਦਾ ਪਹਿਲਾ ਇਨਾਮ 7 ਲੱਖ ਰੁਪਏ ਕਬੱਡੀ ਪਰਮੋਟਰ ਸੱਤਾ ਮੁੱਠਡਾ ਤੇ ਭਿੰਦਾ ਮੁੱਠਡਾ ਵਲੋਂ ਦਿੱਤਾ ਜਾਵੇਗਾ। ਉਥੇ ਇਸ ਕਬੱਡੀ ਚੈਪੀਅਨਸ਼ਿਪ ਦਾ ਦੂਸਰਾ ਇਨਾਮ 5 ਲੱਖ ਰੁਪਏ ਲਹਿੰਬਰ ਸਿੰਘ ਲੱਧੜ ਇੰਗਲੈਂਡ ਬਲਦੇਵ ਸਿੰਘ ਭੱਟੀ ਸਰਪੰਚ ਬਿੰਲਡਰ ਇੰਗਲੈਂਡ ਰਾਣਾ ਸਿੰਘ ਪੱਡਾ ਖੀਰਾਵਾਲੀ ਇੰਗਲੈਂਡ ਵਲੋ ਸਪੋਸਰ ਹੋਵੇਗਾ। ਇਸ ਚੈਪੀਅਨਸ਼ਿਪ ਵਿੱਚ 10 ਲੱਖ ਰੁਪਏ ਲੰਗਰ ਦੀ ਸੇਵਾ ਕਬੱਡੀ ਪਰਮੋਟਰ ਸਰਦਾਰ ਰਾਜਵੀਰ ਸਿੰਘ ਮਾਣਕ ਸਰਦਾਰ ਸੁਰਿੰਦਰ ਸਿੰਘ ਮਾਣਕ ਇੰਗਲੈਂਡ ਵਲੋਂ ਕੀਤੀ ਜਾਵੇਗੀ। ਖਿਡਾਰੀਆਂ ਦੀਆਂ ਕਿੱਟਾਂ ਦੀ ਸੇਵਾ ਕਰਪ੍ਰੀਤ ਸਿੰਘ ਇੰਗਲੈਂਡ ਵਲੋਂ ਕੀਤੀ ਜਾਵੇਗੀ। ਇਸ ਕਬੱਡੀ ਚੈਪੀਅਨਸ਼ਿਪ ਵਿੱਚ 3 ਲੱਖ ਦੀਆਂ ਟਰਾਫੀਆਂ ਦੀ ਸੇਵਾ ਬਲਵਿੰਦਰ ਸਿੰਘ ਦੁੱਲੇ ਤੇ ਮੱਖਣ ਸਿੰਘ ਡਡਵਾਲ ਵਲੋਂ ਦਿੱਤੀ ਜਾਵੇਗੀ। ਇਸ ਕਬੱਡੀ ਚੈਪੀਅਨਸ਼ਿਪ ਦੀਆਂ ਤਿਆਰੀਆਂ ਜੋਰਾਂ ਤੇ ਆਰੰਭ ਹੋ ਗਈਆਂ ਹਨ। ਇਸ ਚੈਪੀਅਨਸ਼ਿਪ ਨੂੰ ਸ਼ਫਲ ਬਣਾਉਣ ਦੇ ਲਈ ਸਰਦਾਰ ਰਾਜਵੀਰ ਸਿੰਘ ਸਹੋਤਾ ਇੰਗਲੈਂਡ ਪਰਤਾਪ ਸਿੰਘ ਸੀ ਪੀ ਐਮ ਸਰਬਜੀਤ ਸਿੰਘ ਸਾਬੀ ਇੰਗਲੈਂਡ ਬਲਵਿੰਦਰ ਸਿੰਘ ਚੱਠਾ ਅਮਰੀਕ ਸਿੰਘ ਘੁੱਦਾ ਇੰਗਲੈਂਡ ਨੇਕਾ ਮੈਰੀਪੁਰ ਇੰਗਲੈਂਡ ਪਾਲਾ ਸਹੋਤਾ ਬੜਾ ਪਿੰਡ ਸੁੱਖਾ ਚੱਕਾਂ ਵਾਲਾ ਬਾਗੀ ਅਟਵਾਲ ਸਤਿੰਦਰ ਪਾਲ ਸਿੰਘ ਗੋਲਡੀ ਸੁਖਦੇਵ ਸਿੰਘ ਉਦੋਪੁਰ ਇੰਗਲੈਂਡ ਕੁਲਵੀਰ ਸਿੰਘ ਲਾਲਾ ਅਮਨਦੀਪ ਸਿੰਘ ਲਾਡੀ ਹਰਮਿੰਦਰ ਗਿੱਲ ਆਦਿ ਐਨ ਆਰ ਆਈ ਵੀਰਾਂ ਦੇ ਬਹੁਤ ਵੱਡੇ ਸਹਿਯੋਗ ਹਨ। ਸਾਰੀ ਸਾਧ ਸੰਗਤ ਤੇ ਦਰਸਕ ਵੀਰਾਂ ਨੂੰ ਇਸ ਹੋਲਾ ਮਹੱਲਾ ਕਬੱਡੀ ਚੈਪੀਅਨਸ਼ਿਪ ਵਿੱਚ ਹੁੰਮ ਹੁੰਮਾਕੇ ਪੱਜਣ ਦੀ ਬੇਨਤੀ ਕੀਤੀ ਜਾਦੀ ਹੈ।
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly