ਸਾਹਿਬ ਕਾਸ਼ੀ ਰਾਮ ਵੱਲੋਂ ਮਾਨਵਵਾਦੀ ਮਹਾਂਪੁਰਖਾਂ ਦੀ ਵਿਚਾਰਧਾਰਾ ਨੂੰ ਜਨ ਜਨ ਤੱਕ ਪਹੁੰਚਾਉਣ ਦਾ ਕੰਮ ਕੀਤਾ ਗਿਆ- ਕੁਸ਼ਲ ਕੁਮਾਰ
ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਬਾਬਾ ਸਾਹਿਬ ਡਾ ਭੀਮ ਰਾਉ ਮਿਸ਼ਨ ਗਰੁੱਪ ਪਿੰਡ ਬੂਲਪੁਰ ਵੱਲੋਂ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਕਾਂਸ਼ੀ ਰਾਮ ਦਾ 15ਵਾਂ ਮਹਾਪਰਿਨਰਵਾਣ ਦਿਵਸ ਮਨਾਇਆ ਗਿਆ। ਜਿਸਦੀ ਪ੍ਰਧਾਨਗੀ ਸਰਪੰਚ ਲੇਖ ਰਾਜ ਬਾਬਾ ਸਾਹਿਬ ਡਾ ਬੀ ਆਰ ਅੰਬੇਦਕਰ ਸੁਸਾਇਟੀ ਆਰ ਸੀ ਐਫ ਪ੍ਰਧਾਨ ਕ੍ਰਿਸ਼ਨ ਲਾਲ ਜੱਸਲ, ਜਨਰਲ ਸਕੱਤਰ ਧਰਮਪਾਲ ਪੈਂਥਰ, ਪ੍ਰਧਾਨ ਪਿਆਰੇ ਲਾਲ ਅਤੇ ਬਾਮਸੇਫ ਪੰਜਾਬ ਦੇ ਸਕੱਤਰ ਮਾਸਟਰ ਕੁਸ਼ਲ ਕੁਮਾਰ ਨੇ ਸਾਂਝੇ ਤੌਰ ਤੇ ਕੀਤੀ।
ਪ੍ਰਧਾਨਗੀ ਮੰਡਲ ਵੱਲੋਂ ਕਾਸ਼ੀ ਰਾਮ ਦੀ ਪ੍ਰਤਿਮਾ ਨੂੰ ਫੁੱਲ ਮਾਲਾ ਭੇਂਟ ਕੀਤੀ ਗਈ ।ਮਾਸਟਰ ਕੁਸ਼ਲ ਕੁਮਾਰ ਨੇ ਸਾਹਿਬ ਕਾਂਸ਼ੀ ਰਾਮ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਕਿਹਾ ਕਿ ਕਾਸ਼ੀ ਰਾਮ ਜੀ ਦਾ ਜੀਵਨ ਬਹੁਤ ਹੀ ਸੰਘਰਸ਼ੀ ਰਿਹਾ। ਪੜ੍ਹਾਈ ਪੂਰੀ ਕਰਨ ਉਪਰੰਤ ਉਨ੍ਹਾਂ ਨੂੰ ਪੂਨਾ ਵਿਚ ਨੌਕਰੀ ਕੀਤੀ। ਜਿਸ ਦੇ ਦੌਰਾਨ ਉਨ੍ਹਾਂ ਦੀ ਮੈਨੇਜਮੈਂਟ ਨੇ ਡਾ ਅੰਬੇਦਕਰ ਅਤੇ ਮਹਾਤਮਾ ਬੁੱਧ ਦੇ ਜਨਮ ਦਿਵਸ ਦੀ ਛੁੱਟੀ ਰੱਦ ਕਰ ਦਿੱਤੀ। ਜਿਸ ਦੇ ਫਲਸਰੂਪ ਉੱਥੇ ਹੜਤਾਲ ਹੋ ਗਈ।
ਇਸ ਦੌਰਾਨ ਕੁਝ ਕਰਮਚਾਰੀ ਨੌਕਰੀ ਤੋਂ ਬਰਖਾਸਤ ਕਰ ਦਿੱਤੇ ਗਏ। ਇਸ ਘਟਨਾ ਨੇ ਸਾਹਿਬ ਕਾਂਸ਼ੀ ਰਾਮ ਦੇ ਜੀਵਨ ਤੇ ਐਸਾ ਵੱਡਾ ਪਰਿਵਰਤਨ ਲਿਆਂਦਾ। ਉਨ੍ਹਾਂ ਨੇ ਨੌਕਰੀ ਦਾ ਤਿਆਗ ਦੇ ਦਿੱਤਾ ਅਤੇ ਇਸ ਤਰ੍ਹਾਂ ਉਨ੍ਹਾਂ ਦੇ ਸੰਘਰਸ਼ ਦੀ ਕਹਾਣੀ ਸ਼ੁਰੂ ਹੋ ਗਈ। ਅੰਬੇਦਕਰ ਸੁਸਾਇਟੀ ਦੇ ਪ੍ਰਧਾਨ ਕ੍ਰਿਸ਼ਨ ਲਾਲ ਜੱਸਲ ਅਤੇ ਜਨਰਲ ਸਕੱਤਰ ਧਰਮਪਾਲ ਪੈਂਥਰ ਨੇ ਦੱਸਿਆ ਕਿ ਸਾਹਿਬ ਕਾਂਸ਼ੀ ਰਾਮ ਦੇ ਖਿੱਲਰੇ ਹੋਏ ਬਹੁਜਨ ਸਮਾਜ ਨੂੰ ਇੱਕ ਕਰਨ ਅਤੇ ਮਾਨਵਵਾਦੀ ਮਹਾਂਪੁਰਖਾਂ ਦੀ ਵਿਚਾਰਧਾਰਾ ਨੂੰ ਜਨ ਜਨ ਤੱਕ ਪਹੁੰਚਾਉਣ ਦਾ ਕੰਮ ਕੀਤਾ ।
ਇਸ ਤੋਂ ਇਲਾਵਾ ਐੱਸ ਸੀ/ ਐੱਸ ਟੀ ਐਸੋਸੀਏਸ਼ਨ ਦੇ ਸੋਹਨ ਬੈਠਾ ਸੋਸਾਇਟੀ ਦੇ ਪ੍ਰਚਾਰ ਸਕੱਤਰ ਨਿਰਵੈਰ ਸਿੰਘ , ਮਾਸਟਰ ਦੇਸ ਰਾਜ ਬੂਲਪੁਰੀ, ਮਾਸਟਰ ਹਰਜਿੰਦਰ ਸਿੰਘ ,ਮਾਸਟਰ ਜਗਜੀਤ ਸਿੰਘ, ਇੰਸਪੈਕਟਰ ਗੁਰਬਚਨ ਸਿੰਘ ਆਦਿ ਨੇ ਇੱਕ ਸੁਰ ਵਿੱਚ ਕਿਹਾ ਕਿ ਸਾਹਿਬ ਕਾਂਸ਼ੀ ਰਾਮ ਜੀ ਨੇ ਜੋ ਸਮਾਜ ਪਰਿਵਰਤਨ ਦੀ ਲਹਿਰ ਚਲਾਈ ਉਸ ਵਿੱਚ ਸਾਨੂੰ ਸਭ ਨੂੰ ਪੂਰਾ ਪੂਰਾ ਯੋਗਦਾਨ ਦੇਣਾ ਚਾਹੀਦਾ ਹੈ। ਪ੍ਰੀ ਨਿਰਵਾਣ ਦਿਵਸ ਦੇ ਸਬੰਧ ਵਿੱਚ ਲੇਖਕ ਜੀਤ ਸਿੰਘ ਦੀ ਪੁਸਤਕ ਗਿਆਨ ਦੇ ਪ੍ਰਤੀਕ ਡਾ ਅੰਬੇਦਕਰ ਤੇ ਲਿਖਤੀ ਪ੍ਰਤੀਯੋਗਤਾ ਕਰਵਾਈ ਗਈ। ਜਿਸ ਵਿੱਚ ਵੱਖ ਵੱਖ ਪਿੰਡਾਂ ਦੇ 40 ਬੱਚਿਆਂ ਨੇ ਭਾਗ ਲਿਆ ।
ਇਸ ਦੌਰਾਨ ਪਹਿਲਾ ਸਥਾਨ ਮੁਸਕਾਨ ਬੂਲਪੁਰ, ਦੂਜਾ ਸਥਾਨ ਹਰਮਨ ਸੈਦਪੁਰ ਅਤੇ ਤੀਸਰਾ ਸਥਾਨ ਦਲਜੀਤ ਟਿੱਬਾ ਨੇ ਪ੍ਰਾਪਤ ਕੀਤਾ। ਇਨ੍ਹਾਂ ਬੱਚਿਆਂ ਨੂੰ ਡਾਕਟਰ ਅੰਬੇਦਕਰ ਮਿਸ਼ਨ ਗਰੁੱਪ ਵੱਲੋਂ ਕ੍ਰਮਵਾਰ 700, 500ਅਤੇ 300 ਰੁਪਏ ਨਗਦ ਇਨਾਮ ਦਿੱਤਾ ਗਿਆ । ਇਸ ਤੋਂ ਇਲਾਵਾ ਹਰੇਕ ਪ੍ਰਤਿਯੋਗੀ ਨੂੰ ਧਰਮਪਾਲ ਪੈਂਥਰ ਵੱਲੋਂ 50-50 ਰੁਪਏ ਦੇ ਕੇ ਹੌਸਲਾ ਅਫ਼ਜ਼ਾਈ ਕੀਤੀ । ਇਸ ਮੌਕੇ ਤੇ ਬਾਬਾ ਸਾਹਿਬ ਡਾ ਬੀ ਆਰ ਅੰਬੇਦਕਰ ਸੈੱਟ ਰੇਲ ਕੋਚ ਫੈਕਟਰੀ ਵੱਲੋਂ ਮਿਸ਼ਨਰੀ ਕਿਤਾਬਾਂ ਵੀ ਵੰਡੀਆਂ ਗਈਆਂ। ਸਮਾਗਮ ਦੌਰਾਨ ਮੰਚ ਸੰਚਾਲਨ ਦੀ ਭੂਮਿਕਾ ਸਲਵਿੰਦਰ ਸਿੰਘ ਅਤੇ ਸੁਖਦੇਵ ਸਿੰਘ ਨੇ ਸਾਂਝੇ ਤੌਰ ਤੇ ਨਿਭਾਈ। ਸਮਾਗਮ ਸਫਲ ਬਣਾਉਣ ਦੇ ਲਈ ਹੰਸਰਾਜ ਬਸੀ ਬਲਵਿੰਦਰ ਸਿੰਘ ਰਕੇਸ਼ ਕੁਮਾਰ ਪੰਮਾ ਸਪੇਨ ਹੈਪੀ ਬੂਲਪੁਰ ਰਾਜਵਿੰਦਰ ਕੌਰ ਅਮਨਦੀਪ ਕੌਰ ਗੁਰਪ੍ਰੀਤ ਕੌਰ ਆਦਿ ਨੇ ਯੋਗਦਾਨ ਦਿੱਤਾ ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly