ਨਵੀਂ ਦਿੱਲੀ (ਸਮਾਜ ਵੀਕਲੀ): ਭਾਰਤ ਤੇ ਚੀਨ ਦੇ ਕਮਾਂਡਰ ਪੱਧਰ ਦੇ ਅਧਿਕਾਰੀਆਂ ਦਰਮਿਆਨ ਲੰਘੇ ਦਿਨ ਚੁਸ਼ੁਲ-ਮੋਲਡੋ ਵਿੱਚ ਹੋਈ 14ਵੇਂ ਗੇੜ ਦੀ ਗੱਲਬਾਤ ਵੀ ਇਸ ਮਸਲੇ ਨੂੰ ਨੂੰ ਲੈ ਕੇ ਬਣੇ ਜਮੂਦ ਨੂੰ ਤੋੜਨ ਵਿੱਚ ਨਾਕਾਮ ਰਹੀ। ਹਾਲਾਂਕਿ ਦੋਵਾਂ ਧਿਰਾਂ ਨੇ ਇਕ ਸਾਂਝੇ ਬਿਆਨ ਵਿੱਚ ਇਕ ਦੂਜੇ ਨਾਲ ਨੇੜਿਓਂ ਰਾਬਤਾ ਬਣਾ ਕੇ ਰੱਖਣ ਤੇ ਬਕਾਇਆ ਮਸਲਿਆਂ ਦੇ (ਦੋਵਾਂ ਧਿਰਾਂ ਨੂੰ ਸਵੀਕਾਰ) ਹੱਲ ਲਈ ਸੰਵਾਦ ਦੇ ਅਮਲ ਨੂੰ ਅੱਗੋਂ ਜਾਰੀ ਰੱਖਣ ਦੀ ਸਹਿਮਤੀ ਦਿੱਤੀ ਹੈ। ਬਿਆਨ ਮੁਤਾਬਕ ਦੋਵਾਂ ਧਿਰਾਂ ਨੇ ਦੋਸਤਾਨਾ ਤੇ ਸਾਜ਼ਗਾਰ ਮਾਹੌਲ ਵਿੱਚ ਗੱਲਬਾਤ ਕਰਦਿਆਂ ਅਸਲ ਕੰਟਰੋਲ ਰੇਖਾ ਦੇ ਨਾਲ ਪੱਛਮੀ ਸੈਕਟਰ (ਲੱਦਾਖ ਬਾਰਡਰ) ਵਿੱਚ ਬਕਾਇਆ ਮੁੱਦਿਆਂ ਦੇ ਹੱਲ ਨੂੰ ਲੈ ਕੇ ਆਪੋ ਆਪਣਾ ਨਜ਼ਰੀਆ ਰੱਖਿਆ।
ਦੋਵਾਂ ਧਿਰਾਂ ਨੇ ਸਹਿਮਤੀ ਦਿੱਤੀ ਕਿ ਉਹ ਦੇਸ਼ ਦੇ ਆਗੂਆਂ ਵੱਲੋਂ ਦਿੱਤੀ ਜਾਣ ਵਾਲੀ ਸੇਧ ਨੂੰ ਮੰਨਦਿਆਂ ਬਕਾਇਆ ਮੁੱਦਿਆਂ ਦੇ ਛੇਤੀ ਨਿਬੇੜੇ ਲਈ ਕੰਮ ਕਰਨਗੇ। ਦੋਵਾਂ ਮੁਲਕਾਂ ਨੇ ਪੱਛਮੀ ਸੈਕਟਰ ਵਿੱਚ ਸਰਦੀਆਂ ਦੌਰਾਨ ਸੁਰੱਖਿਆ ਤੇ ਸਥਿਰਤਾ ਦੀ ਕਾਇਮੀ ਲਈ ਅਸਰਦਾਰ ਯਤਨਾਂ ’ਤੇ ਵੀ ਜ਼ੋਰ ਦਿੱਤਾ। ਫੌਜੀ ਅਧਿਕਾਰੀਆਂ ਵਿੱਚ ਸਹਿਮਤੀ ਬਣੀ ਕਿ ਉਹ ਜਲਦੀ ਹੀ ਕਮਾਂਡਰ ਪੱਧਰ ਦੀ ਅਗਲੇ ਗੇੜ ਦੀ ਗੱਲਬਾਤ ਲਈ ਮਿਲਣਗੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly