ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ, ਪੁਰਜ਼ਾ ਪੁਰਜ਼ਾ ਕਟਿ ਮਰੈ ਕਬਹੂ ਨਾ ਛਾਂਡੈ ਖੇਤੁ।
ਰੇਸ਼ਮ ਭਰੋਲੀ ( ਜਰਮਨ) (ਸਮਾਜ ਵੀਕਲੀ): ਇਸ ਮੋਕੇ ਤੇ ਅੰਮ੍ਰਿਤ ਵੇਲੇ ਤੋਂ ਬੇਅੰਤ ਸੰਗਤਾਂ ਅੰਮ੍ਰਿਤ ਬਾਣੀ ਜੀ ਦੇ ਦਰਸ਼ਨ ਦੀਦਾਰੇ ਕਰਕੇ ਆਪਣੇ ਸੁਆਸਾਂ ਦੀ ਪੁੱਜੀ ਨੂੰ ਸਫਲਾ ਬਣਾ ਰਹੀਆਂ ਸੀ,ਸ਼੍ਰੀ ਗੁਰੂ ਰਵਿਦਾਸ ਮਾਹਾਰਾਜ ਜੀ ਦੀ ਗੁਰਬਾਣੀ ਦਾ ਉਹਨਾ ਦੇ ਮਿਸ਼ਨ ਦਾ ਦੁਨੀਆ ਦੇ ਕੋਨੇ ਕੋਨੇ ਚ ਪ੍ਰਚਾਰ ਕਰਨ ਵਾਲੇ ਸਾਹਿਬ ਸ਼੍ਰੀ ਗੁਰੂ ਰਵਿਦਾਸ ਮਾਹਾਰਾਜ ਜੀ ਦੇ ਮਿਸ਼ਨ ਦੇ ਸੱਚੇ ਸਿਪਾਹੀ ਸਤਿਕਾਰਯੋਗ ਅਮਰ ਸ਼ਹੀਦ 108 ਸੰਤ ਰਾਮਾ ਨੰਦ ਜੀ ਮਾਹਾਰਾਜ ਜੀ ਦਾ 14 ਵਾ ਸ਼ਹੀਦੀ ਪੁਰਬ ਬਹੁਤ ਹੀ ਸ਼ਰਧਾ ਪੂਰਵਕ ਅਸ਼ਟਰੀਆ ਦੀ ਧਰਤੀ (ਵਿਆਨਾ )ਚ“ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ। ਜਿਸ ਵਿੱਚ ਯੂਰਪ ਦੇ ਵੱਖ ਵੱਖ ਸ਼ਹਿਰਾਂ ਤੋਂ ਸੰਗਤਾਂ ਪੁੱਜੀਆਂ ਹੋਈਆਂ ਸੀ ,ਵਿਸ਼ੇਸ਼ ਤੋਰ ਤੇ ਇੰਡੀਆ ਪੰਜਾਬ ਤੋਂ ਗੁਰੂ ਘਰ ਦੇ ਵਜ਼ੀਰ ਸ੍ਰੀ ਮਾਨ ਸੱਤ ਪਾਲ ਸੱਤਾ ਜੀ ਆਏ ਹੋਏ ਸੀ,
ਗੁਰੂ ਰਵਿਦਾਸ ਜੀ ਦੀ ਅੰਮ੍ਰਿਤ ਬਾਣੀ ਦੇ ਜਾਪ ਲਗਾਤਾਰ ਕੀਤੇ ਜਾ ਰਹੇ ਸੀ ਤੇ 28-05-23 ਨੂੰ ਦਿਨ ਐਤਵਾਰ ਨੂੰ ਸਵੇਰੇ ਅੰਮ੍ਰਿਤ ਬਾਣੀ ਦੇ ਭੋਗ ਉਪਰੰਤ ਕੀਰਤਨੀ ਜੱਥੇ ਆ ਅਤੇ ਬੁਲਾਰਿਆਂ ਨੇ ਆਪਣੀ ਆਪਣੀ ਹਾਜ਼ਰੀ ਲਗਵਾਈ ਜਿਹਨਾ ਵਿੱਚ ਇਟਲੀ ਤੋਂ ਸ੍ਰੋਮਣੀ ਗਾਇਕ ਸੋਡੀ ਮੱਲ,ਲਾਤੀਨਾ ਦੇ ਗੁਰੂ ਰਵਿਦਾਸ ਗੁਰੂਘਰ ਦੇ ਪ੍ਰਧਾਨ ਰਾਮ ਆਸਰਾ ਜੀ,ਬੱਬੂ ਮਹਿਮੀ ਜੀ,ਮਨੋਹਰ ਧੰਨੋਵਾਲੀਆ,ਬੈਰਗਾਮੋ ਤੋ ਪ੍ਰਧਾਨ ਕੁਲਵਿੰਦਰ ਜੀ,ਚਮਨ ਸੱਲਣ ਤੇ ਹਰਬੰਸ ਮਹਿਮੀ ਤੇ ਤਰਵੀਜੋ ਤੋ ਨੀਲ ਕਮਲ ਅਤੇ ਸੋਮ ਲਾਲ ਅਤੇ ਅਰੇਸੋ ਮੌਨਟੀਵਾਰਕੀ ਤੋ ਤੇਜਿੰਦਰ ਸੱਲਣ,ਰਿਜੋਮਿਲੀਆ ਤੋ ਰੂਪ ਲਾਲ ਸਿੰਮਕ,ਬਾਵਾ ਮੱਲੂਪੋਤਾ,ਸੋਨੀ ਰਵਿਦਾਸੀਆ,ਮਾਨਤੋਵਾ ਤੋ ਜਸਵਿੰਦਰ ਜੱਲੀ ,ਜਰਮਨੀ ਤੋ ਫਰੈਕਫੋਰਟ ਤੋ ਗੁਰੂ ਰਵਿਦਾਸ ਗੁਰੂਘਰ ਦੇ ਵਜ਼ੀਰ ਸ੍ਰੀ ਲਖਵਿੰਦਰ ਸਿੰਘ ਜਿਹਨਾ ਨੇ ਆਪਣੀ ਰਸ-ਭਿੰਨੀ ਅਵਾਜ਼ ਵਿੱਚ ਸੰਗਤਾਂ ਨੂੰ ਕੀਰਤਨ ਰਾਹੀ ਨਿਹਾਲ ਕੀਤਾ ,
ਇਹਨਾ ਦੇ ਨਾਲ ਕਿਸ਼ਨ ਪਾਸ਼ਟਾ,ਪਵਨ ਰੱਲ,ਪਾਠੀ ਲਖਵਿੰਦਰ ਲੰਗਾਹ,ਤੇ ਚੈਕੋਸਲਵਾਕੀਆ ਤੋ ਆਲੂ ਦੜੋਚ,ਹੰਗਰੀ ਤੋਂ ਹਰਜਿੰਦਰ ,ਗ੍ਰੀਸ ਤੋਂ ਬੀਬੀ ਪ੍ਰਵੀਨ ਕੁਮਾਰੀ,ਪੁਰਤਗਾਲ ਤੋਂ ਸਰੂਪ ਦੁੱਗਲ,ਹਾਲੈਡ ਜੀਤ ਕਲੇਰ ,ਇੰਡੀਆ ਤੋਂ ਬੀਬੀ ਗੁਰਬਖਸ ਕੋਰ ਚੰਡੀਗੜ੍ਹ ਤੇ ਇਟਲੀ ਤੋਂ ਮਨਜੀਤ ਭਟੋਆ,ਤੇ ਯੂਰਪ ਦੇ ਸ਼ਹਿਰਾ ਤੋਂ ਸੰਗਤਾਂ ਪਹੁੰਚੀਆਂ ਹੋਈ ਸੀ ,ਗੀਤਕਾਰ ਮਨੀ ਫਗਵਾੜਾ ,ਮਹਿੰਦਰ ਖਲਵਾੜੀਆ ਬੈਰਗਾਮੋ,ਫਰਾਂਸ ਤੋਂ ਅਮਨਦੀਪ ਲਾਖਾ ,ਤੇ ਵਿਆਨਾ ਦੀਆ ਸਾਰੀਆਂ ਸੰਗਤਾਂ ਨੇ ਰਲ ਮਿਲ ਕੇ ਸੇਵਾਵਾਂ ਕੀਤੀਆਂ ਤੇ ਮੁੱਖ ਤੋਰ ਤੇ ਨਰਿੰਦਰ ਚੋਪੜਾ,ਬਲਵੀਰ ਮੱਲ,ਅਮਰਜੀਤ ਪਾਲ,ਹੰਸਰਾਜ ਟੂਗ,ਜਸਵੀਰ ਕੌਲਧਰ,ਸੋਹਣ ਲਾਲ ਦੁੱਗਲ,ਮਨੋਜ ਬਿੱਟੂ,ਪ੍ਰੇਮ ਸਿੱਧੂ,ਅਸ਼ੋਕ ਜੱਸਲ,ਚਮਨ ਲਾਖਾ,ਗਗਨ ਲਾਖਾ,ਸਹਿਜ ਦੇਵ,ਵਾਸੂ ਦੇਵ,ਕਾਰਤਿਕ ਦੁੱਗਲ,ਨਵਦੀਪ ਕੁਮਾਰ,ਸਾਹਿਜ ਦੁੱਗਲ,ਗਬਿਤ ਸਿੱਧੂ,ਬਲਦੇਵ ਸੁੰਮਨ ਤੇ ਸਾਰੀਆਂ ਸੰਗਤਾਂ ਨੇ ਸੇਵਾਵਾਂ ਕੀਤੀਆਂ ,ਪ੍ਰੈਸ ਨਾਲ ਗੁਰੂ-ਘਰ ਦੇ ਪ੍ਰਧਾਨ ਸ੍ਰੀ ਨਰਿੰਦਰ ਚੋਪੜਾ ਤੇ ਸੈਕਟਰੀ ਸੋਮ ਦੇਵ ਜੀ ਨੇ ਸਾਂਝੇ ਤੋਰ ਤੇ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ ਤੇ ਅਗਰ ਸੰਗਤਾਂ ਵਿੱਚੋਂ ਕਿਸੇ ਦਾ ਵੀ ਨਾਮ ਲਿੱਖਣ ਤੋ ਰਹਿ ਗਿਆ ਹੋਵੇ ਤਾਂ ਅਸੀਂ ਮਾਫੀ ਚਾਹੁੰਦੇ ਹਾ।
ਜੈ ਗੁਰੂ ਦੇਵ ,ਧੰਨ ਗੁਰੂ ਦੇਵ ਜੀ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly