ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਤਲਵੰਡੀ ਚੌਧਰੀਆਂ ਦੇ ਵਿੱਚ ਸਭਾ ਸੁਸਾਇਟੀ ਤਲਵੰਡੀ ਚੌਧਰੀਆਂ ਵੱਲੋਂ ਡਾਕਟਰ ਭੀਮ ਰਾਓ ਅੰਬੇਦਕਰ ਦਾ 132ਵਾਂ ਜਨਮ ਦਿਹਾੜਾ ਮਨਾਇਆ ਗਿਆ। ਇਸ ਮੌਕੇ ਪਿੰਡ ਵਾਸੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਦੇ ਹੋਏ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੂੰ ਸ਼ਰਧਾਂਜਲੀ ਦੇ ਫੁੱਲ ਭੇਟ ਕੀਤੇ।ਇਸ ਮੌਕੇ ਸਭਾ ਸੁਸਾਇਟੀ ਦੇ ਮੈਂਬਰ ਸੰਦੀਪ ਸਿੰਘ,ਹਰਬੰਸ ਸਿੰਘ ਤੇ ਜਗਤਾਰ ਸਿੰਘ ਦਾ ਕਹਿਣਾ ਸੀ ਕਿ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੇ ਆਪਣੀ ਜ਼ਿੰਦਗੀ ਦੇ ਵਿੱਚ ਦੇਸ਼ ਵਾਸੀਆਂ ਲਈ ਬਹੁਤ ਵੱਡਾ ਸੰਘਰਸ਼ ਕੀਤਾ। ਜਿਨ੍ਹਾਂ ਦੇ ਸੰਘਰਸ਼ ਦੀ ਬਦੌਲਤ ਅੱਜ ਅਸੀਂ ਭਾਰਤ ਵਾਸੀ ਖੁੱਲ੍ਹੇ ਅਸਮਾਨ ਹੇਠ ਆਜ਼ਾਦੀ ਦਾ ਸਾਹ ਲੈ ਰਹੇ ਹਾਂ। ਉਹਨਾਂ ਨੇ ਕਿਹਾ ਕਿ ਦੇਸ਼ ਦੇ ਸੰਵਿਧਾਨ ਦੇ ਵਿੱਚ ਆਪਣਾ ਵਡਮੁੱਲਾ ਯੋਗਦਾਨ ਦੇਣ ਵਾਲੇ ਬੀ ਆਰ ਅੰਬੇਡਕਰ ਜੀ ਦੇ ਰਾਹ ਤੇ ਸਾਡੇ ਨੌਜਵਾਨਾਂ ਨੂੰ ਚੱਲਣ ਦੀ ਬੇਹੱਦ ਲੋੜ ਹੈ। ਕਿਉਂਕਿ ਨੌਜਵਾਨ ਹੀ ਸਾਡੇ ਦੇਸ਼ ਦਾ ਭਵਿੱਖ ਹਨ ਤੇ ਅੱਜ ਦੀ ਨੌਜਵਾਨੀ ਜੋ ਨਸ਼ਿਆਂ ਦਾ ਸ਼ਿਕਾਰ ਹੋ ਰਹੀ ਹੈ ਉਸ ਨੂੰ ਬਚਾਉਣ ਦੇ ਲਈ ਉਹ ਹਰ ਪੱਖੋਂ ਪੁਰਜੋਰ ਯਤਨ ਕਰ ਰਹੇ ਹਨ।
ਇਸ ਖਾਸ ਮੌਕੇ ਤੇ ਪਿੰਡ ਦੇ ਸਰਪੰਚ ਬਖ਼ਸ਼ੀਸ਼ ਸਿੰਘ ਦੇ ਸਪੁਤੱਰ ਬਲਵਿੰਦਰ ਸਿੰਘ , ਜਗਤਾਰ ਸਿੰਘ,ਓਮਪ੍ਰਕਾਸ਼ ਨੰਬਰਦਾਰ,ਹਰਬੰਸ ਸਿੰਘ,ਸੰਦੀਪ ਕੁਮਾਰ , ਪੱਤਰਕਾਰ ਪਰਸਨ ਲਾਲ , ਪੱਤਰਕਾਰ ਵਿਕਰਮਜੀਤ ਸਿੰਘ ਵਿੱਕੀ, ਮੈਂਬਰ ਬਲਦੇਵ ਸਿੰਘ , ਮੈਂਬਰ ਪੰਚਾਇਤ ਜਸਵਿੰਦਰ ਸਿੰਘ ਚੰਦੀ , ਮੈਂਬਰ ਪੰਚਾਇਤ ਪਰਮਜੀਤ ਸਿੰਘ ਸਾਭੀ ਤੇ ਹੋਰ ਪਿੰਡ ਵਾਸੀ ਮੌਜੂਦ ਰਹੇ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly