ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਜੈਨਪੁਰ ਦੇ ਸਲਾਨਾ ਪ੍ਰੀਖਿਆਵਾਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀ ਸਨਮਾਨਿਤ

ਕਪੂਰਥਲਾ (ਸਮਾਜ ਵੀਕਲੀ)  (ਕੌੜਾ)- ਸਰਕਾਰੀ ਐਲੀਮੈਂਟਰੀ ਸਕੂਲ ਜੈਨਪੁਰ ਦੇ ਪਹਿਲੀ ਤੋਂ ਪਹਿਲੀ ਜਮਾਤ ਦੇ ਵਿਦਿਅਕ ਸੈਸ਼ਨ ਬਾਅਦ 2022-24 ਦੌਰਾਨ ਹੋਈਆਂ ਸਾਲਾਨਾ ਪ੍ਰੀਖਿਆਵਾਂ ਵਿਚੋਂ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਸਕੂਲ ਮੁਖੀ ਕੰਵਲਪ੍ਰੀਤ ਸਿੰਘ ਦੀ ਦੇਖ-ਰੇਖ ਹੇਠ ਸਨਮਾਨ ਸਮਾਗਮ ਦਾ ਆਯੋਜਨ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਦੌਰਾਨ ਰਮਨਦੀਪ ਕੌਰ ਸੰਧਾ ਨੇ ਸਕੂਲ ਦੀ ਸਲਾਨਾ ਪ੍ਰਗਤੀ ਰਿਪੋਰਟ ਪੇਸ਼ ਕਰਦਿਆਂ ਦੱਸਿਆ ਕਿ ਬੀਤੇ ਸੈਸ਼ਨ 2022-23 ਦੌਰਾਨ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 5ਵੀਂ ਜਮਾਤ ਵੀ ਲਈਆਂ ਗਈਆਂ ਸਲਾਨਾ ਪ੍ਰੀਖਿਆ ਦਾ ਸਾਲਾਨਾ ਨਤੀਜਾ ਸੌ ਪ੍ਰਤੀਸ਼ਤ ਤੇ ਸ਼ਾਨਦਾਰ ਰਿਹਾ ਹੈ। ਇਸ ਦੌਰਾਨ ਪਹਿਲੀ ਕਲਾਸ ਨਵਦੀਪ ਕੌਰ ਨੂੰ ਪਹਿਲੇ, ਅਨਾਮਿਕਾ ਨੂੰ ਦੂਜਾ, ਦੂਸਰੀ ਜਮਾਤ ਵਿੱਚ ਪ੍ਰਭਜੋਤ ਕੌਰ ਨੂੰ ਪਹਿਲੇ, ਜਸਕੀਰਤ ਕੌਰ ਨੂੰ ਦੂਜਾ, ਤੀਸਰੀ ਕਲਾਸ ਵਿੱਚ ਅਵਨੀਤ ਸਿੰਘ ਨੂੰ ਪਹਿਲੇ, ਰਵਨੀਤ ਸਿੰਘ ਨੇ ਦੂਜਾ, ਚੌਥੀ ਕਲਾਸ ਵਿੱਚ ਗੁਰਲੀਨ ਕੌਰ ਨੂੰ ਪਹਿਲਾ ਤੇ ਦਿਲਖੁਸ਼ ਨੂੰ ਦੂਜਾ ਸਥਾਨ, ਪੰਜਵੀਂ ਕਲਾਸ ਵਿੱਚ ਕਰਣਵੀਰ ਸਿੰਘ ਨੂੰ ਪਹਿਲਾ ਸਥਾਨ ਪ੍ਰਾਪਤ ਕਰਨ ਤੇ ਸਕੂਲ ਮੁਖੀ ਕੰਵਲਪ੍ਰੀਤ ਸਿੰਘ, ਰਮਨਦੀਪ ਕੌਰ ਸੰਧਾ ਤੇ ਸਮੂਹ ਸਟਾਫ਼ ਵੱਲੋਂ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਦੌਰਾਨ ਸਨਮਾਨਿਤ ਕਰਨ ਉਪਰੰਤ ਸਕੂਲ ਮੁਖੀ ਕੰਵਲਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਲਗਨ ਅਤੇ ਮਿਹਨਤ ਨਾਲ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਦੇ ਪੱਧਰ ਨੂੰ ਉਚਾ ਚੁੱਕਣ ਵਿੱਚ ਕੋਈ ਕਸਰ ਨਹੀਂ ਰਹਿਣ ਦਿੱਤੀ। ਜਿਸ ਕਰਕੇ ਵੱਖ ਵੱਖ ਸਾਲਾਨਾ ਸਕੂਲੀ ਪ੍ਰੀਖਿਆਵਾਂ ਦੇ ਸ਼ਾਨਦਾਰ ਨਤੀਜਿਆਂ ਨੇ ਮਾਪਿਆਂ ਨੂੰ ਆਪਣੇ ਬੱਚੇ ਪ੍ਰਾਈਵੇਟ ਸਕੂਲਾਂ ਤੋਂ ਹਟਾ ਕੇ ਅਤੇ ਸਰਕਾਰੀ ਸਕੂਲਾਂ ਵਿਚ ਦਾਖਲ ਕਰਵਾਉਣ ਲਈ ਮਜਬੂਰ ਕੀਤਾ ਹੈ। ਜਿਸ ਕਾਰਣ ਵਿਦਿਅਕ ਸੈਸ਼ਨ 2023-24 ਦੌਰਾਨ ਵੱਖ ਵੱਖ ਜਮਾਤਾਂ ਵਿੱਚ ਰਿਕਾਰਡ ਤੋੜ ਕੇ ਵਾਧਾ ਹੋਇਆ ਹੈ। ਇਸ ਮੌਕੇ ਤੇ ਰਮਨਦੀਪ ਕੌਰ ਸੰਧਾ , ਗੀਤਾਂਜਲੀ, ਚੇਤਨਾ, ਬਲਜੀਤ ਕੌਰ ਆਦਿ ਸਮੂਹ ਸਟਾਫ਼ ਤੋਂ ਇਲਾਵਾ ਵਿਦਿਆਰਥੀਆਂ ਦੇ ਮਾਪੇ ਹਾਜ਼ਰ ਸਨ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleIndia will work with Russia to resolve trade imbalances: Jaishankar
Next articleਸਭਾ ਸੋਸਾਇਟੀ ਤਲਵੰਡੀ ਚੌਧਰੀਆਂ ਵੱਲੋਂ ਡਾਕਟਰ ਭੀਮ ਰਾਓ ਅੰਬੇਡਕਰ ਦਾ 132ਵਾਂ ਜਨਮ ਦਿਹਾੜਾ ਮਨਾਇਆ ਗਿਆ