ਅਸਟੇ੍ਲੀਅਨ ਟੈਲੇਂਟ ਸਪੋਰਟਸ ਐਸੋਸੀਏਸ਼ਨ ਮੈਲਬੌਰਨ ਦੀ ਬਦੌਲਤ ਕਬੱਡੀ ਖਿਡਾਰਨਾਂ ਨੂੰ ਮਿਲਿਆ ਅਸਟ੍ਰੇਲੀਆ ਵੀਜਾ – ਵਿਕਰਮ ਸਿੰਘ, ਮਹਿਨਾਜ ਸ਼ਰਮਾਂ

ਦਿੜਬਾ ਮੰਡੀ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) : ਸਰਕਲ ਸਟਾਈਲ ਮਹਿਲਾ ਕਬੱਡੀ ਨੂੰ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ ਜਦੋਂ ਅਸਟੇ੍ਲੀਅਨ ਟੈਲੇਂਟ ਸਪੋਰਟਸ ਐਸੋਸੀਏਸ਼ਨ ਮੈਲਬੌਰਨ ਨੇ ਦਰਜਨ ਦੇ ਕਰੀਬ ਕਬੱਡੀ ਖਿਡਾਰਨਾਂ ਦੇ ਅਸਟ੍ਰੇਲੀਆ ਦੇ ਵੀਜੇ ਲਗਵਾਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ ਵਿਕਰਮ ਸਿੰਘ ਵਿੱਕ ਅਸਟ੍ਰੇਲੀਆ ਅਤੇ ਉੱਘੇ ਖੇਡ ਪ੍ਮੋਟਰ ਗੁਰਦੀਪ ਸਿੰਘ ਬਿੱਟੀ ਘੱਗਾ ਨੇ ਦੱਸਿਆ ਕਿ ਪੰਜਾਬ ਵਿੱਚ ਮਹਿਲਾ ਕਬੱਡੀ ਦੀ ਸਥਿਤੀ ਇਸ ਵਕਤ ਡਾਵਾਂਡੋਲ ਹੋ ਰਹੀ ਹੈ। ਵਿਸਵ ਕੱਪ ਵਰਗੇ ਵੱਕਾਰੀ ਟੂਰਨਾਮੈਂਟ ਖੇਡਣ ਵਾਲੀਆਂ ਖਿਡਾਰਨਾਂ ਨੂੰ ਵੀ ਹਾਲਾਤਾਂ ਨਾਲ ਜੂਝਣਾ ਪੈ ਰਿਹਾ ਹੈ। ਅਜਿਹੇ ਸਮੇਂ ਵਿੱਚ ਅਸਟੇ੍ਲੀਅਨ ਟੈਲੇਂਟ ਸਪੋਰਟਸ ਐਸੋਸੀਏਸ਼ਨ ਮੈਲਬੌਰਨ ਜੋ ਅਸਟ੍ਰੇਲੀਆ ਵਿੱਚ ਰਗਬੀ, ਹਾੱਕੀ, ਰੈਸਲਿੰਗ, ਬੈਡਮਿੰਟਨ, ਵਾਲੀਬਾਲ ਵਰਗੀਆਂ ਖੇਡਾਂ ਨੂੰ ਪ੍ਫੁਲਿਤ ਕਰਦੀ ਹੈ ਨੇ ਪੰਜਾਬੀਆਂ ਦੀ ਹਰਮਨਪਿਆਰੀ ਖੇਡ ਕਬੱਡੀ ਲਈ ਹੱਥ ਵਧਾਇਆ ਹੈ।

ਉਨ੍ਹਾਂ ਦੱਸਿਆ ਕਿ ਜਿੰਨਾ ਖਿਡਾਰਨਾਂ ਨੂੰ ਅਸਟ੍ਰੇਲੀਆ ਦਾ ਵੀਜਾ ਮਿਲਿਆ ਉਨ੍ਹਾਂ ਵਿੱਚ ਸਰਬਜੀਤ ਕੌਰ ਬੱਬੂ ਰੌਤਾਂ, ਕਵਿਤਾ ਧਾਰਸੂਲ, ਮੋਨੀਕਾ, ਆਸਾ ਬੱਬੂਆ, ਨੀਰਜ, ਸੰਦੀਪ ਕੌਰ, ਜਿੰਦਰ , ਅੰਜੂ ਰਾਣੀ ਨੂੰ ਅਸਟ੍ਰੇਲੀਆ ਦਾ ਵੀਜਾ ਮਿਲਿਆ ਹੈ। ਜੋ ਹੁਣ ਇੱਥੇ ਆਪਣੀ ਖੇਡ ਕਲਾ ਦਾ ਪ੍ਦਰਸ਼ਨ ਕਰਨਗੀਆਂ। ਉਨ੍ਹਾਂ ਦੱਸਿਆ ਕਿ ਅਸਟੇ੍ਲੀਅਨ ਟੈਲੇਂਟ ਸਪੋਰਟਸ ਐਸੋਸੀਏਸ਼ਨ ਮੈਲਬੌਰਨ ਵਲੋਂ ਸ੍ ਵਿਕਰਮ ਸਿੰਘ, ਮਹਿਨਾਜ ਸ਼ਰਮਾਂ, ਹੁਸਿ਼ਆਰ ਸਿੰਘ ਸਵੀਡਨ, ਰਜਬ ਮਲੇਰਕੋਟਲਾ, ਜੱਸੀ ਵਡਾਲੀ ਅਸਟ੍ਰੇਲੀਆ ਦਾ ਬਹੁਤ ਵੱਡਾ ਯੋਗਦਾਨ ਹੈ। ਇਸ ਮੌਕੇ ਸਾਰੀਆਂ ਖਿਡਾਰਨਾਂ ਨੇ ਅਸਟੇ੍ਲੀਅਨ ਟੈਲੇਂਟ ਸਪੋਰਟਸ ਐਸੋਸੀਏਸ਼ਨ ਮੈਲਬੌਰਨ ਦਾ ਧੰਨਵਾਦ ਕੀਤਾ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਵੀਂ ਚੇਤਨਾ ਵਲੋਂ ਭਜਨ ਸਿੰਘ ਵਿਰਕ,ਸ਼ਾਦ ਪੰਜਾਬੀ,ਹਾਕਮ ਸਿੰਘ ਗਾਲਿਬ ਯਾਦਗਾਰੀ ਸਨਮਾਨ ਸਮਾਰੋਹ
Next articleਸਸਟੋਬਾਲ ਦੀ ਅੰਤਰਰਾਸ਼ਟਰੀ ਖਿਡਾਰਨ ਜੋਤੀ ਬਠਿੰਡਾ ਦੀ 31000 ਰੁਪਏ ਦੀ ਨਕਦ ਰਾਸ਼ੀ ਨਾਲ ਕੀਤੀ ਆਰਥਿਕ ਮੱਦਦ