HOME ਬਹੁਤ ਬਹੁਤ ਧੰਨਵਾਦ ਕਬੱਡੀ ਦੇ ਧਾਕੜ ਪ੍ਰਮੋਟਰ ਜਤਿੰਦਰ ਜੌਹਲ ਅਮਰੀਕਾ ਵਾਲੇ ਦਾ 

ਬਹੁਤ ਬਹੁਤ ਧੰਨਵਾਦ ਕਬੱਡੀ ਦੇ ਧਾਕੜ ਪ੍ਰਮੋਟਰ ਜਤਿੰਦਰ ਜੌਹਲ ਅਮਰੀਕਾ ਵਾਲੇ ਦਾ 

2

ਅਮਰੀਕਾ   (ਸਮਾਜ ਵੀਕਲੀ)  (ਹਰਜਿੰਦਰ ਪਾਲ ਛਾਬੜਾ) ਜਿਸ ਭਰਾ ਨੇ ਥੋੜੇ ਦਿਨ ਪਹਿਲਾ ਐਲਾਨ ਕੀਤਾ ਸੀ ਕੀ ਦਾਸ ਦਾ ਜੰਡੂ_ਸਿੰਘਾ ਕਬੱਡੀ ਕੱਪ ਤੇ ਮੋਟਰਸਾਈਕਲ ਨਾਲ ਸਨਮਾਨ ਕਰਨਾ ਆ, ਜੌਹਲ ਬਾਈ ਨੇ ਅਕਸਰ ਕਹਿਣਾ ਕੀ ਭਾਣੋਕੀ ਵਾਲਿਆਂ ਤੈਨੂੰ ਜਦੋ ਲੋੜ ਹੋਵੇ ਦੱਸ ਦੇਵੀਂ ਤੇ ਮੈਂ ਤੈਨੂੰ ਵੀਂ ਇੱਕ ਮੋਟਰਸਾਈਕਲ ਦੇਣਾ ਆ ਸਨਮਾਨ ਵਿੱਚ ਕਿਉਂਕਿ ਤੂੰ ਸਾਡੇ ਕੱਪ ਦੀ ਬਹੁਤ ਪ੍ਰਮੋਸ਼ਨ ਕਰਦਾ ਰਿਹਾ ਆ ਤਾਂ ਮੈਂ ਕਹਿਣਾ ਭਾਜੀ ਜਦੋ ਤੁਹਾਨੂੰ ਲੱਗੇ ਤਾਂ ਸਨਮਾਨ ਕਰਦਿਓ ਜੀ,, ਫਿਰ ਅਚਾਨਕ ਥੋੜੇ ਦਿਨ ਪਹਿਲਾ ਸਨੀ_ਕਾਉਣੀ ਵਾਲੇ ਸਾ ਫੋਨ ਆਇਆ ਕੀ ਪੋਸਟਰ ਚੈੱਕ ਕਰਿਓ ਜਦ ਮੈਂ ਦੇਖਿਆ ਤਾਂ ਮੇਰੇ ਸਨਮਾਨ ਦਾ ਪੋਸਟਰ ਜੰਡੂ ਸਿੰਘਾ ਦਾ ਬਣਾਇਆ ਸੀ ਤਾਂ ਬਹੁਤ ਖੁਸ਼ੀ ਹੋਈ ਕੱਲ ਫਿਰ #ਜਤਿੰਦਰ_ਜੌਹਲ ਦਾ ਫੋਨ ਆਇਆ ਤੇ ਕਹਿੰਦਾ ਬਹੁਤ ਬਹੁਤ ਮੁਬਾਰਕਾਂ ਕੀ ਤੇਰਾ ਨਿਊਜੀਲੈਂਡ ਦਾ ਵੀਜ਼ਾ ਲੱਗ ਗਿਆ ਆ ਤੇਰਾ ਹੁਣ ਮੋਟਰਸਾਈਕਲ ਕੌਣ ਲਵੇਗਾ ਤੇ ਮੈਂ ਕਿਹਾ ਮੇਰਾ ਭਰਾ ਆਵੇਗਾ, ਤੇ ਜੌਹਲ ਬਾਈ ਕਹਿੰਦਾ ਨਹੀਂ ਯਾਰ ਤੂੰ ਆਪਣਾ ਸਨਮਾਨ ਆਪ ਲੈਲਾ ਤੇ ਅੱਜਕਲ੍ਹ ਵਿੱਚ ਟੂਰਨਾਮੈਂਟ ਦੱਸ ਕੌਈ ਨੇੜੇ ਵਾਲਾ,, ਤਾਂ ਧੰਨ ਧੰਨ ਰਾਜਾ ਸਾਹਿਬ ਮਜ਼ਾਰਾ ਦੀ ਦੇ ਪਵਿੱਤਰ ਅਸਥਾਨ ਦਾ ਟੂਰਨਾਮੈਂਟ ਜੋ 29 ਅਕਤੂਬਰ ਨੂੰ ਹੋਣਾ ਮੈਂ ਦਸਿਆ ਤੇ ਬਾਈ ਕਹਿੰਦਾ ਤੂੰ ਮਜ਼ਾਰਾ ਸਾਹਿਬ ਦੇ ਟੂਰਨਾਮੈਂਟ ਤੇ ਹੀ ਸਨਮਾਨ ਕਰਵਾਲਾ,, ਮੈਂ ਵੀਂ ਕਿਹਾ ਭਾਜੀ ਇਸਤੋਂ ਵੱਡੀ ਹੋਰ ਕਿਹੜੀ ਗੱਲ ਹੋ ਸਕਦੀ ਆ ਕਿਸਮਤ ਨੇ ਜੋ ਕੀਤਾ ਚੰਗਾ ਹੀ ਕੀਤਾ ਮੇਰੀ ਵੀਂ ਰੂਹ ਖੁਸ਼ ਹੋ ਗਈ ਮੈਨੂੰ ਇਹ ਸਨਮਾਨ ਮਜ਼ਾਰਾ ਸਾਹਿਬ ਦੀ ਧਰਤੀ ਤੇ ਮਿਲਣਾ, ਮੇਰੇ ਵਲੋਂ ਜਤਿੰਦਰ ਜੌਹਲ usa ਦਾ ਬਹੁਤ ਬਹੁਤ ਧੰਨਵਾਦ ਜਿਹਨਾਂ ਨੇ ਦਾਸ ਨੂੰ ਇਸ ਲਾਇਕ ਸਮਜਿਆ ਤੇ ਇੱਡਾ ਵੱਡਾ ਸਨਮਾਨ ਕਰਨਾ ਆ ਵਾਹਿਗੁਰੂ ਤੁਹਾਨੂੰ ਹਮੇਸ਼ਾਂ ਚੜ੍ਹਦੀਕਲਾ ਚ ਰੱਖੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article“100 ਰੁਪਏ” ਵਾਲੀ ਆਪਣੀ ਟਿੱਪਣੀ ਨਾਲ ਘਿਰੀ ਕੰਗਨਾ ਰਣੌਤ ਬਠਿੰਡਾ ਅਦਾਲਤ ਵਿੱਚ ਪੇਸ਼ ਹੋਈ ਅਤੇ ਇੱਕ ਬਜ਼ੁਰਗ ਕਿਸਾਨ ਤੋਂ ਮੁਆਫੀ ਮੰਗੀ, ਕਿਹਾ ਕਿ ਕੋਈ ਗਲਤਫਹਿਮੀ ਹੋਈ ਹੈ।
Next articleਸੀਬੀਐਸਈ ਦਾ ਵੱਡਾ ਫੈਸਲਾ: ‘ਰੋਟੇਸ਼ਨ’ ਖਤਮ ਹੋਵੇਗਾ, ਨਵਾਂ ਔਨਲਾਈਨ ਪਲੇਟਫਾਰਮ ਸਮਝ ਅਤੇ ਹੁਨਰਾਂ ਦੀ ਜਾਂਚ ਕਰੇਗਾ