ਧੰਨਵਾਦ ਉਨਾਂ ਪਿੰਡ ਵਾਲਿਆਂ ਦਾ ਜਿਨਾਂ ਦੀਆਂ ਪੰਚਾਇਤਾਂ ਨਸ਼ੇ ਵਿਰੁੱਧ ਨਿੱਤਰੀਆਂ, ਜਿੱਥੇ ਨਸ਼ਿਆਂ ਨਾਲ ਸਬੰਧਿਤ ਪੰਚ ਸਰਪੰਚ ਬਣੇ ਹੋਣ ਉਹ ਇਹ ਕੰਮ ਨਹੀਂ ਕਰ ਸਕਦੇ 

  (ਸਮਾਜ ਵੀਕਲੀ)  ਬਲਬੀਰ ਸਿੰਘ ਬੱਬੀ  :- ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਨੂੰ ਸਖਤ ਹਿਦਾਇਤਾਂ ਦੇ ਕੇ ਸਮੁੱਚੇ ਪੰਜਾਬ ਦੇ ਵਿੱਚ ਯੁੱਧ ਨਸ਼ੇ ਵਿਰੁੱਧ ਲੜਿਆ ਜਾ ਰਿਹਾ ਹੈ। ਅੱਜ ਦੇਖਿਆ ਜਾਵੇ ਤਾਂ ਪੰਜਾਬ ਸਰਕਾਰ ਤੇ ਪੁਲਿਸ ਵਿਭਾਗ ਦੀ ਮਿਹਰਬਾਨੀ ਸਦਕਾ ਹੀ ਪੰਜਾਬ ਵਿੱਚ ਨਸ਼ੇ ਦਾ ਏਨਾਂ ਬੋਲ ਬਾਲਾ ਹੋਇਆ ਹੈ ਕਿਉਂਕਿ ਪੰਜਾਬ ਵਿੱਚ ਚੱਲ ਰਹੇ ਨਸ਼ਿਆਂ ਦੇ ਦਰਿਆ ਹੁਣ ਲੋਕਾਂ ਨੂੰ ਆਪਣੇ ਵਿੱਚ ਡੋਬ ਰਹੇ ਹਨ। ਕੋਈ ਨਸ਼ੇ ਦੀ ਓਵਰਡੋਜ ਨਾਲ ਮਰਦਾ ਕੋਈ ਨਸ਼ਾ ਨਾ ਮਿਲਣ ਕਾਰਨ ਮਰਦਾ ਹੈ ਤੇ ਕਈ ਲੋਕ ਨਸ਼ੇ ਦਾ ਵਿਰੋਧ ਕਰ ਰਹੇ ਹਨ ਤਾਂ ਨਸ਼ੇ ਦੇ ਸੌਦਾਗਰ ਉਹਨਾਂ ਦੇ ਕਰਿੰਦੇ ਉਹਨਾਂ ਨੂੰ ਮਾਰ ਰਹੇ ਹਨ। ਖੈਰ, ਦੇਰ ਆਏ ਦਰੁਸਤ ਆਏ ਜੇਕਰ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੀ ਅੱਖ ਹੁਣ ਵੀ ਖੁੱਲੀ ਹੈ ਤਾਂ ਵੀ ਅਸੀਂ ਸਵਾਗਤ ਕਰੀਏ ਤੇ ਯੁੱਧ ਨਸ਼ੇ ਵਿਰੁੱਧ ਨਿੱਤਰੀਏ। ਪੰਜਾਬ ਦੇ ਹਰ ਘਰ ਦਾ ਮੈਂਬਰ ਯੁੱਧ ਨਸ਼ੇ ਵਿਰੁੱਧ ਲੜੇ ਤਾਂ ਸ਼ਾਇਦ ਠੱਲ੍ਹ ਪੈ ਸਕਦੀ ਹੈ। ਪਰ ਹੁਣ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਲੜਿਆ ਜਾ ਰਿਹਾ ਹੈ ਚੰਗਾ ਹੋਵੇ ਜੇਕਰ ਸਰਕਾਰ ਤੇ ਪੁਲਿਸ ਨੇ ਇਕ ਨੇਕ ਨੀਅਤ ਦੇ ਨਾਲ ਕੰਮ ਕਰੇ ਇਸ ਸਮੇਂ ਇਹ ਗੱਲ ਪ੍ਰਮੁਖਤਾ ਰੱਖਦੀ ਹੈ ਕਿ ਨਸ਼ੇ ਦੇ ਕੋਹੜ ਨੂੰ ਕੱਢਣ ਦੇ ਲਈ ਪੰਜਾਬ ਦੇ ਪਿੰਡਾਂ ਦੇ ਲੋਕ ਖੁਦ ਹੀ ਨਿੱਡਰ ਹੋ ਕੇ ਅੱਗੇ ਆਉਣ ਤੇ ਨਸ਼ੇ ਵਾਲਿਆਂ ਦੀ ਖੁੰਬ ਠੱਪੀ,ਅਜੇ ਵੀ ਇਹ ਮਾਮਲਾ ਕਾਫ਼ੀ ਖਤਰਨਾਕ  ਹੈ ਪਰ ਚਲੋ ਫਿਰ ਵੀ ਜਿੰਦ ਤਲੀ ਉੱਤੇ ਧਰਨੀ ਪੈਂਦੀ ਹੈ ਯੁੱਧ ਨਸ਼ੇ ਵਿਰੁੱਧ ਤਹਿਤ ਪੰਜਾਬ ਦੀਆਂ ਅਨੇਕਾਂ ਪੰਚਾਇਤਾਂ ਨੇ ਆਪੋ ਆਪਣੇ ਪਿੰਡਾਂ ਦੇ ਵਿੱਚ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਮਤੇ ਪਾਏ ਹਨ ਇਹਨਾਂ ਮਤਿਆਂ ਵਿੱਚ ਸਿੱਧੇ ਤੌਰ ਤੇ ਕਿਹਾ ਗਿਆ ਹੈ ਕਿ ਸਾਡੇ ਪਿੰਡ ਦਾ ਕੋਈ ਵੀ ਵਿਅਕਤੀ ਜੇਕਰ ਨਸ਼ਾ ਵੇਚਦਾ ਫੜਿਆ ਗਿਆ ਜਾਂ ਇਹਨਾਂ ਦੀ ਮਦਦ ਕਰਦਾ ਫੜਿਆ ਗਿਆ ਤਾਂ ਬਾਈਕਾਟ ਕੀਤਾ ਜਾਵੇਗਾ। ਇਸੇ ਤਰ੍ਹਾਂ ਹੀ ਮਾਛੀਵਾੜਾ ਇਲਾਕੇ ਨਾਲ ਸੰਬੰਧਿਤ ਅਨੇਕਾਂ ਪੰਚਾਇਤਾਂ ਨੇ ਮਤੇ ਪਾਏ ਹਨ ਤੇ ਪਿੰਡਾਂ ਦੇ ਵਿੱਚ ਬਹੁਤ ਵਧੀਆ ਤਰੀਕੇ ਦੇ ਨਾਲ ਬੋਰਡ ਆਦਿ ਲਗਾਏ ਗਏ ਹਨ ਜਿਸ ਤੋਂ ਇਹ ਸਾਫ਼ ਪਤਾ ਲੱਗਦਾ ਹੈ ਕਿ ਲੋਕ ਸੱਚ ਮੁੱਚ ਹੀ ਨਸ਼ਿਆਂ ਵਿਰੁੱਧ ਨਿੱਤਰ ਚੁੱਕ ਹਨ ਇਹ ਨਹੀਂ ਹੋਣਾ ਚਾਹੀਦਾ ਕਿ ਜੇ ਹੁਣ ਨਸ਼ਿਆਂ ਵਿਰੁੱਧ ਯੁੱਧ ਲੜਿਆ ਜਾ ਰਿਹਾ ਹੈ ਤਾਂ ਹੀ ਇਹ ਸਭ ਕੁਝ ਹੋਵੇ ਇਹ ਤਾਂ ਹੁਣ ਸਦਾ ਹੀ ਚੱਲਣਾ ਚਾਹੀਦਾ ਹੈ। ਇਹ ਤਾਂ ਸੀ ਉਹਨਾਂ ਪਿੰਡਾਂ ਦੀਆਂ ਪੰਚਾਇਤਾਂ ਦੀ ਗੱਲ ਜੋ ਨਸ਼ੇ ਵਿਰੁੱਧ ਨਿਤਰੀਆਂ ਹਨ ਜਿਹੜੀਆਂ ਬੀਤੇ ਸਮੇਂ ਪਿੰਡਾਂ ਦੀਆਂ ਪੰਚਾਇਤ ਚੋਣਾਂ ਹੋਈਆਂ ਹਨ ਪੰਜਾਬ ਵਿੱਚ ਅਨੇਕਾਂ ਥਾਵਾਂ ਉੱਤੇ ਅਜਿਹੇ ਵਿਅਕਤੀਆਂ ਅਜਿਹੇ ਪੰਚਾਂ ਸਰਪੰਚਾਂ ਦੀਆਂ ਗੱਲਾਂ ਸਾਹਮਣੇ ਆਈਆਂ ਹਨ ਜੋ ਖੁਦ ਨਸ਼ੇ ਦਾ ਕੰਮ ਕਾਰ ਕਰਦੇ ਰਹੇ ਹਨ। ਨਸ਼ਿਆਂ ਦੇ ਮਾਮਲੇ ਵਿੱਚ ਜੇਲ ਯਾਤਰਾ ਵੀ ਕਰ ਚੁੱਕੇ ਹਨ ਤੇ ਹੋਰ ਕੋਈ ਪਾਸਿਓਂ ਉਹਨਾਂ ਦਾ ਨਾਮ ਨਸ਼ਿਆਂ ਨਾਲ ਜੁੜਦਾ ਹੈ। ਇਹ ਉਹ ਵਿਅਕਤੀ ਹਨ ਜਿਨਾਂ ਨੇ ਆਪਣੇ ਪਿੰਡ ਦੀ ਪੰਚਾਇਤ ਚੁਣਨ ਦੇ ਵਿੱਚ ਨਸ਼ਿਆਂ ਨੂੰ ਵੇਚ ਕੇ ਬਣਾਈ ਹੋਈ ਮਾਇਆ ਵੀ ਵਰਤੀ ਹੈ ਲੋਕਾਂ ਵਿੱਚ ਸ਼ਰਾਬ ਤੋਂ ਲੈ ਕੇ ਅਨੇਕਾਂ ਤਰ੍ਹਾਂ ਦੇ ਨਸ਼ੇ ਵੀ ਵਰਤਾਏ ਹਨ ਨਸ਼ਿਆਂ ਦੇ ਨਾਲ ਜੁੜੋ ਹੋਏ ਬੰਦੇ ਜਦੋਂ ਪੰਚ ਸਰਪੰਚ ਬਣ ਗਏ ਤਾਂ ਫਿਰ ਉਹ ਕਦੋਂ ਆਪਣੇ ਪਿੰਡਾਂ ਨੂੰ ਨਸ਼ਿਆਂ ਤੋਂ ਬਚਾ ਸਕਦੇ ਹਨ ਮੈਂ ਦਾਅਵੇ ਨਾਲ ਕਹਿੰਦਾ ਹਾਂ ਕਿ ਜਿਹੜੇ ਪੰਚ ਸਰਪੰਚ ਅਜਿਹੇ ਹਨ ਉਹ ਕਦੇ ਵੀ ਆਪਣੇ ਪਿੰਡ ਵਿੱਚ ਮਤਾ ਪਾ ਕੇ ਨਸ਼ਿਆਂ ਵਿਰੁੱਧ ਕੰਮ ਨਹੀਂ ਕਰ ਸਕਦੇ ਕਿਉਂਕਿ ਇਹਨਾਂ ਇਹ ਉਹ ਵਿਅਕਤੀ ਹਨ ਜਿਹੜੇ ਨਸ਼ੇ ਵਾਲਿਆਂ ਦੀ ਮੱਦਦ ਕਰਦੇ ਹੀ ਹਨ ਨਸ਼ੇ ਵਾਲਿਆਂ ਦੀ ਜਮਾਨਤਾਂ ਦਿੰਦੇ ਹਨ ਨਸ਼ੇ ਵਾਲਿਆਂ ਨੂੰ ਥਾਣੇ ਵਿੱਚ ਛਡਾ ਕੇ ਵੀ ਲਿਆਂਦੇ ਹਨ ਫਿਰ ਇਹ ਕਦੋਂ ਕਹਿਣਗੇ ਕਿ ਨਸ਼ੇ ਬੰਦ ਹੋਣ ਕਿਉਂਕਿ ਇਹਨਾਂ ਦਾ ਧੰਦਾ ਅਨੇਕਾਂ ਤਰੀਕਿਆਂ ਨਾਲ ਨਸ਼ਾ ਨਾਲ ਜੁੜਿਆ ਹੋਇਆ ਹੈ। ਇਸ ਮਾਮਲੇ ਦੇ ਵਿੱਚ ਅਸੀਂ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੂੰ ਬੇਨਤੀ ਕਰਦੇ ਹਾਂ ਕਿ ਅਜਿਹੇ ਪੰਚ ਸਰਪੰਚ ਜਿਹਨਾਂ ਦੇ ਨਾਲ ਨਸ਼ੇ ਜੁੜੇ ਹੋਏ ਹਨ ਉਹਨਾਂ ਉੱਤੇ ਸਖ਼ਤ ਨਿਗਾ ਰੱਖਣੀ ਚਾਹੀਦੀ ਹੈ ਤਾਂ ਹੀ ਨਸ਼ਿਆਂ ਵਿਰੁੱਧ ਲੜਿਆ ਜਾ ਰਿਹਾ ਯੁੱਧ ਕਾਮਯਾਬ ਹੋ ਸਕੇ।
7009107300
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪ.ਸ.ਸ.ਫ. ਵਲੋਂ ਵਿਸ਼ਾਲ ਸੂਬਾ ਪੱਧਰੀ ਰੈਲੀ ਅਤੇ ਸ਼ਹਿਰ ਅੰਦਰ ਰੋਸ ਮਾਰਚ ਕੀਤਾ ਗਿਆ
Next article‘ਕਾਮਨਵੈਲਥ ਵਿਲੇਜ਼ ਦਿੱਲੀ’ ਵਿਖੇ ‘ਖੇਲੋ ਮਾਸਟਰ ਗੇਮਜ਼’ ਦੀ ਸ਼ਾਨਦਾਰ ਸ਼ੁਰੂਆਤ