ਧੰਨਿਆਂ

ਧੰਨਾ ਧਾਲੀਵਾਲ਼:
         (ਸਮਾਜ ਵੀਕਲੀ)
ਕਾਹਤੋਂ ਖਾਂਦਾ ਏਂ? ਸ਼ਰੀਕਾਂ ਨਾਲ਼ ਖਾਰ ਧੰਨਿਆਂ।
ਹਾਏ  ਏਨਾ ਵੀ ਨਾ ਕਹਿਰ ਗੁਜ਼ਾਰ ਧੰਨਿਆਂ।
ਕਿਹੜਾ ਦੁਨੀਆਂ ਚ ਆਉਣਾ ਬਾਰ ਬਾਰ ਧੰਨਿਆਂ।
ਕੁਝ ਸੋਚ ਲੈ ਤੇ ਕਰਲੈ ਵਿਚਾਰ ਧੰਨਿਆਂ।
ਕੱਲੀ ਜਿੰਦ ਨੂੰ ਸਿਆਪੇ ਕਈਂ ਹਜ਼ਾਰ ਧੰਨਿਆਂ।
ਪਾਪਾਂ ਵਾਲ਼ਾ ਲੈ  ਡੁੱਬੇ ਨਾ ਉਧਾਰ ਧੰਨਿਆਂ।
ਕਿਸੇ ਕੰਮ ਦਾ ਨਾਂ ਛੱਡਦਾ ਹੰਕਾਰ ਧੰਨਿਆਂ।
ਏਥੇ ਜਿੱਤਣ ਵਾਲ਼ਾ ਵੀ ਜਾਂਦਾ ਹਾਰ ਧੰਨਿਆਂ।
ਖੁਸ਼ੀ ਖੁਸ਼ੀ ਪਾਲ਼ ਲੈ ਤੂੰ ਪਰਿਵਾਰ ਧੰਨਿਆਂ।
ਧੰਦੇ ਕੂੜ ਵਾਲ਼ੇ ਸੱਭੇ ਹੀ ਬੇਕਾਰ ਧੰਨਿਆਂ।
ਵੱਡੇ ਵੱਡੇ ਤੁਰੇ ਹੋ ਹੋ ਹੱਕਦਾਰ ਧੰਨਿਆਂ।
ਤੈਥੋਂ ਕੀਤੇ ਸੀ ਜੋ ਅੱਗੇ ਹੁਸ਼ਿਆਰ ਧੰਨਿਆਂ।
ਖ਼ਾਕੇ ਰੁੱਖੀ ਮਿਸੀ ਲਵੀਂ ਡੰਗ ਸਾਰ ਧੰਨਿਆਂ।
ਕਰ ਦਿੱਲੋਂ ਸਭ ਦਾ ਹੀ ਸਤਿਕਾਰ ਧੰਨਿਆਂ।
ਮਨ ਅਪਣੇ ਨੂੰ ਲਵੀਂ ਜਰਾ ਮਾਰ ਧੰਨਿਆਂ।
ਕਰ ਕਲਮ ਦੀ ਤਿੱਖੀ ਹੋਰ ਧਾਰ ਧੰਨਿਆਂ।
ਛੱਡ ਇਹ ਤਾਂ ਬਹੁ-ਰੰਗਾ ਸੰਸਾਰ ਧੰਨਿਆਂ।
ਏਥੇ ਕੱਟਣ ਆਇਆ ਏਂ ਦਿਨ ਚਾਰ ਧੰਨਿਆਂ।
ਖ਼ੁਸ਼ੀ ਵਿੱਚੋਂ ਹੀ ਓ ਲੱਭਲੈ ਪਿਆਰ ਧੰਨਿਆਂ।
ਉਸ ਡਾਢੇ ਸੰਗ ਜੋਡ਼ਲੈ ਤੂੰ ਤਾਰ ਧੰਨਿਆਂ।
ਧੰਨਾ ਧਾਲੀਵਾਲ:-
9878235714

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੱਚ ਸੁਣੋ 
Next articleਅੰਮ੍ਰਿਤਾ ਪ੍ਰੀਤਮ ਜੀ ਦੇ ਜਨਮ ਦਿਨ ਤੇ ਵਿਸ਼ੇਸ਼  –  ਅੰਮ੍ਰਿਤ -ਨਾਮਾ