ਮਹਿਤਪੁਰ, (ਸਮਾਜ ਵੀਕਲੀ) (ਪੱਤਰ ਪ੍ਰੇਰਕ)-ਸ੍ਰੀ ਹਰਕੰਵਲਪ੍ਰੀਤ ਸਿੰਘ ਖੱਖ, ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ-ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਮਾੜੇ ਅਨਸਰਾ ਅਤੇ ਨਸ਼ਿਆਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁੰਹਿਮ ਤਹਿਤ ਸ੍ਰੀਮਤੀ ਜਸਰੂਪ ਕੋਰ ਬਾਠ,ਆਈ.ਪੀ.ਐਸ ਪੁਲਿਸ ਕਪਤਾਨ ਇੰਨਵੈਸਟੀਗੇਸ਼ਨ ਅਤੇ ਉਕਾਰ ਸਿੰਘ ਬਰਾੜ ਉਪ ਪੁਲਿਸ ਕਪਤਾਨ ਸਬ ਡਵੀਜਨ ਸ਼ਾਹਕੋਟ ਦੀ ਅਗਵਾਈ ਹੇਠ ਇੰਸਪੈਕਟਰ ਸੁਖਦੇਵ ਸਿੰਘ ਮੁੱਖ ਅਫਸਰ ਥਾਣਾ ਮਹਿਤਪੁਰ ਸਮੇਤ ਆਪਣੀ ਟੀਮ ਦੇ ਮਿਤੀ 18.01.2025 ਦੀ ਰਾਤ ਨੂੰ ਸਮੱਗਲਰਾਂ ਦੀ ਹਵੇਲੀ ਟਾਵਰ ਕਲੋਨੀ ਮਹਿਤਪੁਰ ਵਿੱਚੋ ਜਮੀਨ ਵਿੱਚ ਨੱਪੀਆ ਹੋਈਆ ਪਲਾਸਟਿਕ ਦੀਆ ਟੈਕੀਆ ਅਤੇ ਕੈਨ ਪਲਾਸਟਿਕਾ ਵਿੱਚੋਂ 4030 ਲੀਟਰ ਕੈਮੀਕਲ ਅਤੇ ਕੈਮੀਕਲ ਤੋ ਤਿਆਰ ਕੀਤੀ ਜਹਿਰੀਲੀ ਸ਼ਰਾਬ ਨਾਜਇਜ ਦਾ ਜਖੀਰਾ ਬਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਉਕਾਂਰ ਸਿੰਘ ਬਰਾੜ ਪੀ.ਪੀ.ਐਸ ਉਪ ਪੁਲਿਸ ਕਪਤਾਨ ਸਬ ਡਵੀਜਨ ਸ਼ਾਹਕੋਟ ਜਲੰਧਰ ਦਿਹਾਤੀ ਜੀ ਨੇ ਵਿਸ਼ੇਸ਼ ਤੋਰ ਤੇ ਖੁਲਾਸਾ ਕੀਤਾ ਗਿਆ ਕਿ ਮਹਿਤਪੁਰ ਵਿੱਚ ਜੋ ਸ਼ਰਾਬ ਨਜੈਜ ਵੇਚਣ ਸਬੰਧੀ ਚਰਚਾਵਾਂ ਚੱਲਦੀਆ ਸਨ ਉਸ ਉਪਰ ਵਿਰਾਮ ਲਾਉਂਦਿਆ ਹੋਇਆ ਇੰਸ: ਢੲਸੁਖਦੇਵ ਸਿੰਘ ਮੁੱਖ ਅਫਸਰ ਥਾਣਾ ਮਹਿਤਪੁਰ ਦੀ ਸਪੈਸ਼ਲ ਟੀਮ ਦੇ ਮੈਬਰਾ ASI ਅੰਗਰੇਜ ਸਿੰਘ, ASI ਬਲਵਿੰਦਰ ਸਿੰਘ,ASI ਬਲਜਿੰਦਰ ਸਿੰਘ, S/CT ਹਰਜੀਤ ਸਿੰਘ ਅਤੇ ਹੋਰ ਕਰਮਚਾਰੀਆ ਦੀ ਮਦਦ ਨਾਲ ਇੱਕ ਹਫਤੇ ਤੋਂ ਲਗਾਤਾਰ ਕਸਬਾ ਮਹਿਤਪੁਰ ਵਿੱਚ ਸਰਚ ਅਪਰੇਸ਼ਨ ਚਲਾਇਆ ਜਾ ਰਿਹਾ ਸੀ ਇਸ ਦੌਰਾਨ ਪਹਿਲਾ ਬੀਤੇ ਹਫਤੇ ਦੋਰਾਨ ਬਦਨਾਮ ਸਮਗੱਲਰ ਨਿਰਮਲ ਸਿੰਘ ਉਰਫ ਨਿੰਮਾ, ਜਸਪਾਲ ਸਿੰਘ ਉਰਫ ਪਾਲੀ ਅਤੇ ਉਸ ਦੀ ਪਤਨੀ ਜਸਵਿੰਦਰ ਕੌਰ ਦੇ ਕਬਜੇ ਵਿੱਚੋ 68 ਕਿਲੋਗ੍ਰਾਮ ਡੋਡੇ ਚੂਰਾ ਪੋਸਤ ਅਤੇ 150 ਲੀਟਰ ਕੈਮੀਕਲ ਅਤੇ ਕੈਮੀਕਲ ਵਾਲੀ ਸ਼ਰਾਬ ਨਜੈਜ ਬਰਾਮਦ ਕੀਤੀ ਗਈ ਸੀ,ਇਸੇ ਕੜੀ ਤੋਂ ਅੱਗੇ ਖੂਫੀਆ ਸੋਰਸਾ ਤੋਂ ਪਤਾ ਲੱਗਣ ਤੇ ਝਿਲਮਣ ਸਿੰਘ ਉਰਫ ਝਿੰਮਾ ਪੁੱਤਰ ਗੁਰਚਰਨ ਸਿੰਘ ਵਾਸੀ ਕਸਬਾ ਮੁਹੱਲਾ ਮਹਿਤਪੁਰ ਥਾਣਾ ਮਹਿਤਪੁਰ ਦੀ ਹਵੇਲੀ ਟਾਵਰ ਕਲੋਨੀ ਮਹਿਤਪੁਰ ਵਿੱਚ ਸਰਚ ਦੋਰਾਨ ਉਸ ਦੀ ਹਵੇਲੀ ਦੇ ਕਮਰਿਆ ਦੇ ਫਰਸ਼ ਹੇਠਾ ਬਹੁਤ ਹੀ ਖੁਫੀਆ ਢੰਗ ਨਾਲ ਕੈਮੀਕਲ ਨੂੰ ਲੁਕਾ ਛਿਪਾ ਕੇ ਰੱਖਿਆ ਹੋਇਆ ਸੀ। ਇਸ ਨੇ ਜਮੀਨ ਵਿੱਚ ਨੱਪੀਆ ਹੋਈਆ ਵੱਡੀਆ ਪਾਣੀ ਵਾਲੀਆ ਟੈਕੀਆ ਵਿੱਚੋ ਕੈਮੀਕਲ ਨੂੰ ਬਾਹਰ ਕੱਡਣ ਲਈ ਉਹਨਾ ਦੇ ਅੰਦਰ ਟੁੱਲੂ ਪੰਪ ਪੱਕੇ ਫਿੱਟ ਕੀਤੇ ਹੋਏ ਸਨ ਅਤੇ ਫਰਸ਼ ਵਿੱਚੋ ਪਾਣੀ ਵਾਲੀਆ ਪਾਇਪਾ/ਟੂਟੀਆ ਇਸ ਤਰਾ ਲਗਾਈਆ ਹੋਈਆ ਸਨ ਕਿ ਪਾਣੀ ਘਰੇਲੂ ਜੀਵਨ ਲਈ ਪਾਣੀ ਵਰਤਣਾ ਦਿਖਾਇਆ ਹੋਇਆ ਸੀ ਅਤੇ ਫਰਸ਼ ਦੇ ਅੰਦਰ ਹੀ ਬਿਜਲੀ ਦੀਆ ਤਾਰਾ ਪਾਈਆ ਹੋਈਆ ਸਨ ਜੋ ਇਹਨਾ ਦੇ ਟੁੱਲੂ ਪੰਪਾ ਨੂੰ ਚਲਾਉਦੀਆ ਸਨ ਇਸ ਸਰਗਨੇ ਦਾ ਮੁੱਖ ਦੋਸ਼ੀ ਝਿਲਮਣ ਸਿੰਘ ਉਰਫ ਝਿੰਮਾ ਜੋ ਮੋਕਾ ਤੋ ਫਰਾਰ ਸੀ ਅਤੇ ਸਰਗਨਾ ਆਪ ਖੁਦ ਅਤੇ ਆਪਣੇ ਸਾਥੀ ਜਸਪਾਲ ਸਿੰਘ ਉਰਫ ਪਾਲੀ ਪੁੱਤਰ ਗੁਰਨਾਮ ਸਿੰਘ ਉਰਫ ਬਿੱਲਾ ਅਤੇ ਗੁਰਦੀਪ ਸਿੰਘ ਉਰਫ ਦੀਪਾ ਪੁੱਤਰ ਜਸਵੰਤ ਸਿੰਘ ਵਾਸੀ ਕਸਬਾ ਮੁਹੱਲਾ ਮਹਿਤਪੁਰ ਥਾਣਾ ਮਹਿਤਪੁਰ ਨਾਲ ਮਹਿਤਪੁਰ ਇਲਾਕੇ ਤੋਂ ਇਲਾਵਾ ਹੋਰ ਇਲਾਕਿਆ ਵਿੱਚ ਇਸ ਕੈਮੀਕਲ ਤੋਂ ਨਜਾਇਜ ਸ਼ਰਾਬ ਲੱਖਾ ਲੀਟਰ ਤਿਆਰ ਕਰਕੇ ਵੇਚਣ ਵਿੱਚ ਮੁਹਾਰਤ ਰੱਖਦਾ ਸੀ ਅਤੇ ਇਸ ਤੋਂ ਕਾਫੀ ਵੱਡੀ ਤਦਾਦ ਵਿੱਚ ਮੁਨਾਫਾ ਕਮਾਉਦਾ ਸੀ ਜੋ ਇਸ ਪਾਸ ਇਸ ਕੈਮੀਕਲ ਦਾ ਕੋਈ ਵੀ ਕਾਨੂੰਨੀ ਲਾਇਸੰਸ ਜਾ ਪਰਮਿੰਟ ਨਾ ਹੋਣ ਕਰਕੇ ਕਾਨੂੰਨ ਅਨੁਸਾਰ ਮੁਕੱਦਮਾ ਦਰਜ ਰਜਿਸਟਰ ਕਰਕੇ ਇਹਨਾ ਦੇ ਘਰਾ ਅਤੇ ਟਿਕਾਣਿਆ ਤੇ ਛਾਪੇ ਮਾਰੀ ਕੀਤੀ ਗਈ ਹੈ।ਇਹ ਦੋਸ਼ੀ ਜੁਰਮ ਕਰਨ ਦੇ ਆਦੀ ਹਨ ਅਤੇ ਇਹਨਾ ਖਿਲਾਫ ਪਹਿਲਾ ਵੀ ਵੱਖ-ਵੱਖ ਸਮੇ ਦੌਰਾਨ ਮੁਕੱਦਮੇ ਦਰਜ ਹੋ ਚੁੱਕੇ ਹਨ ਇਸ ਸਰਗਨੇ ਨੇ ਇਸ ਕੈਮੀਕਲ ਵਾਲੀ ਸ਼ਰਾਬ ਨਾਲ ਆਪਣੇ ਨਿੱਜੀ ਮਹਿਤਾਜ ਨੂੰ ਬੜਾਵਾ ਦੇਣ ਲਈ ਆਮ ਭੋਲੇ ਭਾਲੇ ਸ਼ਰਾਬ ਦੇ ਨਸ਼ੇ ਵਿੱਚ ਪੀੜਤ ਬਿਮਾਰਾ ਨੂੰ ਇਸ ਤਰਾ ਦੀ ਜਹਿਰੀਲੀ ਸ਼ਰਾਬ ਪਿਲਾ ਕੇ ਉਹਨਾ ਦੇ ਜੀਵਨ ਨਾਲ ਖਿਲਵਾੜ ਕਰ ਰਿਹਾ ਸੀ। ਪੁਲੀਸ ਵੱਲੋਂ ਇਸ ਜਖੀਰੇ/ਸਰਗਨੇ ਨੂੰ ਕਬਜਾ ਵਿੱਚ ਲੈ ਕੇ ਬੜੀ ਵੱਡੀ ਸਫਲਤਾ ਹਾਸਿਲ ਕੀਤੀ ਹੈ। ਇਸ ਤਰਾ ਅਪਰੇਸ਼ਨ ਕਰਕੇ ਇਸ ਇਲਾਕਾ ਵਿੱਚੋ ਨਜਾਇਜ ਸ਼ਰਾਬ ਦੀ ਰੋਕਥਾਮ ਕਰਨ ਵਿੱਚ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj