(ਸਮਾਜ ਵੀਕਲੀ)
ਵਿਚ ਨਵੰਬਰ ਹੋਣ ਜਾ ਰਿਹਾ ਹੈ ਨੈਸ ਦਾ ਟੈਸਟ।
ਕਿੰਨਾ ਕੁੱਝ ਕਿਸੇ ਦੇ ਪੱਲੇ ਇਸ ਅਜ਼ਮਾਇਸ਼ ਦਾ ਟੈਸਟ।
ਨੈਸ਼ਨਲ ਅਚੀਵਮੈਂਟ ਸਰਵੇ ਹੈ ਇਸ ਟੈਸਟ ਦਾ ਨਾਂ,
ਸਿੱਖਿਆ ਦੇ ਸੰਸਾਰ ‘ਚ ਇਸ ਦੀ ਮਾਣਯੋਗ ਹੈ ਥਾਂ,
ਮਿਹਨਤ ਦੀ ਹੈ ਲੋੜ ਇਸ ਲਈ ਨਹੀਂ ਐਸ਼ ਦਾ ਟੈਸਟ।
ਵਿਚ ਨਵੰਬਰ…………………
ਇਸ ਟੈਸਟ ਵਿਚ ਹੋਵੇ ਕੌਮ ਦੀ ਪ੍ਰਾਪਤੀ ਦਾ ਸਰਵੇਖਣ,
ਗਿਆਨ ਧਿਆਨ ਤੇ ਸੂਝ ਬੂਝ ਨੂੰ ਇਸ ਦੇ ਰਾਹੀਂ ਦੇਖਣ,
ਜਿੰਨੀ ਹੁੰਦੀ ਕੋਲ ਕਿਸੇ ਦੇ ਉਸ ਗੁੰਜ਼ਾਇਸ਼ ਦਾ ਟੈਸਟ।
ਵਿਚ ਨਵੰਬਰ………………………………।
12 ਨਵੰਬਰ ਇਸ ਟੈਸਟ ਲਈ ਹੈ ਤਰੀਕ ਰਾਖਵੀਂ ਰੱਖੀ,
ਪ੍ਰੀਖਿਆਰਥੀਆਂ ਤੋਂ ਪੁੱਛੇ ਜਾਣਗੇ ਪ੍ਰਸ਼ਨ ਕਈ ਬਹੁਪੱਖੀ,
ਅੱਗੇ ਵੱਲ ਵੱਧਣ ਦੀ ਜਿਹੜੀ ਉਸ ਖ਼ਵਾਇਸ਼ ਦਾ ਟੈਸਟ।
ਵਿਚ ਨਵੰਬਰ……………………………..।
ਪਾਠਕ੍ਰਮ ਜੋ ਵਿਚ ਸਕੂਲ ਦੇ ਜਾਂਦਾ ਹੈ ਪੜ੍ਹਾਇਆ,
ਉਸੇ ਵਿਚ ਟੈਸਟ ਜਾਵੇਗਾ ਟੇਢੇ ਢੰਗ ਨਾਲ ਪਾਇਆ,
ਨਾਲ ਖਿਆਲਾਂ ਕਰਨੀ ਪਊ ਜੋ ਉਸ ਬਹਿਸ ਦਾ ਟੈਸਟ।
ਵਿਚ ਨਵੰਬਰ………………………………..।
ਨਿੱਜੀ ਸਰਕਾਰੀ ਸਕੂਲ ਲੈਣਗੇ ਇਸ ਟੈਸਟ ਵਿਚ ਭਾਗ,
ਆਪੋ ਆਪਣੀਆਂ ਪ੍ਰਾਪਤੀਆਂ ਨਾਲ ਹੋਣਗੇ ਬਾਗੋ ਬਾਗ,
ਸਖਤ ਮਿਹਨਤ ਤੇ ਬੌਧਿਕਤਾ ਦੀ ਹੈ ਨੁਮਾਇਸ਼ ਦਾ ਟੈਸਟ।
ਵਿਚ ਨਵੰਬਰ………………………………।
ਲਗਾਤਾਰਤਾ ਨਾਲ ਜਿੰਨ੍ਹਾਂ ਨੇ ਕੀਤਾ ਹੋਊ ਅਭਿਆਸ,
ਚੰਗੇ ਨੰਬਰਾਂ ਨਾਲ ਹੋਣਗੇ ਇਸ ਟੈਸਟ ‘ਚੋਂ ਪਾਸ,
ਠੰਢੇ ਮਨ ਨਾਲ ਕਰਨਾ ਪੈਣਾ ਨਹੀਂ ਗਰਮਾਇਸ਼ ਦਾ ਟੈਸਟ।
ਵਿਚ ਨਵੰਬਰ………………………………….।
‘ਚੋਹਲੇ’ ਵਾਲਾ ‘ਬੱਗਾ’ ਰਿਹਾ ਗੱਲ ਸੱਚੋ ਸੱਚ ਉਚਾਰ,
ਪਰਖਿਆ ਜਾਣਾ ਇਸ ਟੈਸਟ ਨਾਲ ਵਿਦਿਆ ਦਾ ਮਿਆਰ,
ਮਲਟੀਪਲ ਚੁਆਇਸ ਤੇ ਨਾਲੇ ਹੋਊ ਡੈਸ਼ ਦਾ ਟੈਸਟ।
ਵਿਚ ਨਵੰਬਰ……………………………..।
ਰਮੇਸ਼ ਬੱਗਾ ਚੋਹਲਾ
ਗਲੀ ਨੰ: 8 ਰਿਸ਼ੀ ਨਗਰ ਐਕਸਟੈਂਸ਼ਨ (ਲੁਧਿਆਣਾ)
ਮੋਬ:9463132719
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly