ਬਿਜਲੀ ਸਪਾਰਕਿੰਗ ਨਾਲ ਲਗੀ ਕਣਕ ਨੂੰ ਭਿਆਨਕ ਅੱਗ

10 ਕਿਲੇ ਕਣਕ ਸਮੇਤ ਭਾਰੀ ਮਾਤਰਾ ਵਿਚ ਤੂੜੀ ਤੇ ਨਾੜ ਸੜਕੇ ਸੁਆਹ

ਰਤਨ ਸਿੰਘ ਕਾਕੜ ਕਲਾਂ ਨੇ ਕਿਹਾ ਜਲਦ ਮਿਲੇਗਾ ਪੀੜਤਾਂ ਨੂੰ ਮੁਆਵਜ਼ਾ

ਮਹਿਤਪੁਰ ( ਸੁਖਵਿੰਦਰ ਸਿੰਘ ਖਿੰੰਡਾ ) (ਸਮਾਜ ਵੀਕਲੀ): ਮਹਿਤਪੁਰ ਨਜ਼ਦੀਕ ਬਾਗੀਵਾਲ ਰੋਡ ਤੇ ਬਿਜਲੀ ਸਪਾਰਕਿੰਗ ਹੋਣ ਕਰਕੇ ਪਿੰਡ ਆਦਰਾਮਾਨ ਦੀ ਕਣਕ ਤੇ ਨਾੜ ਨੂੰ ਲੱਗੀ ਭਿਆਨਕ ਅੱਗ ਨੇ ਵਿਰਾਟ ਰੂਪ ਧਾਰਨ ਕਰ ਲਿਆ।ਦੇਖਦੇ ਦੇਖਦੇ 100 ਏਕੜ ਨਾੜ, 10 ਕਿੱਲੇ ਕਣਕ ਇੱਕ ਤੂੜੀ ਵਾਲਾ ਕੁੱਪ ਤੇ ਕਰੀਬ 100 ਟਰਾਲੀ ਤੂੜੀ ਸਾੜ ਕੇ ਸੁਆਹ ਕਰ ਦਿੱਤੀ। ਕਿਸਾਨ ਸੀਤਲ ਸਿੰਘ ਵਾਸੀ ਆਦਰਮਾਨ ਨੇ ਦਸਿਆ ਕਿ ਮੇਰਾ ਘਰ ਸਾਹਮਣੇ ਹੈ । ਮੈਂ ਜਦੋਂ ਘਰ ਤੋਂ ਬਾਹਰ ਆਇਆ ਤਾਂ ਸਾਮਣੇ ਰਾਣੇ ਦੇ ਖੇਤ ਵਿਚ ਅੱਗ ਲਗੀ ਦੇਖੀ ਜੋ ਦੇਖਦਿਆਂ ਦੇਖਦਿਆਂ ਤੇਜ਼ ਹਵਾ ਕਾਰਨ ਅਗੇ ਦੀ ਅਗੇ ਹਨੇਰੀ ਵਾਂਗ ਫੈਲ ਗਈ। ਤਾਂ ਸਾਰਾ ਪਿੰਡ ਆਦਰਾਮਾਨ ਤੇ ਆਸ ਪਾਸ ਦੇ ਪਿੰਡਾਂ ਦੇ ਲੋਕ ਅੱਗ ਬਝਾਉਣ ਵਿਚ ਜੁੱਟ ਗਏ । ਆਸੇ ਪਾਸੇ ਪਿੰਡਾਂ ਦੇ ਕਿਸਾਨ ਟਰੈਕਟਰ ਲੈ ਕੇ ਪਹੁੰਚ ਗਏ। ਤੇ ਅੱਗ ਬਝਾਉਣ ਲਈ ਜਦੋਂ ਜਹਿਦ ਕਰਨ ਲਗੇ।

ਇਸ ਭਿਆਨਕ ਅੱਗ ਨੇ ਹਰਜਿੰਦਰ ਸਿੰਘ ਪੁੱਤਰ ਅਜੀਤ ਸਿੰਘ ਦੀ ਠੇਕੇ ਲਈ 10 ਏਕੜ ਕਣਕ, ਸੀਤਲ ਸਿੰਘ ਦੀ 2 ਕਨਾਲ ਕਣਕ, ਤੇ 10 ਏਕੜ ਨਾੜ, ਹਰਵਿੰਦਰ ਸਿੰਘ ਦਾ 35 ਕਿਲੇ ਨਾੜ ਤੇ ਕਰੀਬ 100 ਟਰਾਲੀ ਤੂੜੀ, ਗੁਰਮੀਤ ਸਿੰਘ ਫੋਜੀ ਦਾ 1 ਕਿਲਾ ਨਾੜ, ਸੀਤਲ ਸਿੰਘ ਦਾ 13 ਕਿਲੇ ਨਾੜ, ਬਲਦੇਵ ਸਿੰਘ ਦਾ 10 ਕਿਲੇ ਨਾੜ, ਜਰਨੈਲ ਸਿੰਘ ਸਾਬਕਾ ਸਰਪੰਚ ਦਾ 6 ਕਿਲੇ ਨਾੜ, ਗੁਰਮੇਜ ਸਿੰਘ ਯੂ ਪੀ ਵਾਲੇ ਦਾ 10 ਕਿਲੇ ਨਾੜ ਚੂਹੜ ਸਿੰਘ 1 ਤੂੜੀ ਵਾਲਾ ਕੁੱਪ, ਦੀਪਾ ਖਿੰਡੇ ਦਾ 3 ਕਿੱਲੇ ਨਾੜ ਸੜ ਕੇ ਸੁਆਹ ਕਰ ਦਿੱਤਾ। ਇਸ ਮੌਕੇ ਸੁਖਚੈਨ ਸਿੰਘ ਬਿੱਲਾ, ਰਵੀ ਜੱਜ, ਗੁਰਮੀਤ ਸਿੰਘ ਮੈਂਬਰ ਪੰਚਾਇਤ, ਹਰਵਿੰਦਰ ਸਿੰਘ ਅੰਗਾਕੀੜੀ, ਰਾਣਾ , ਗੋਲਡੀ ਘੁੰਮਣ, ਜਰਨੈਲ ਸਿੰਘ, ਗੁਰਜੰਟ ਸਿੰਘ, ਅਮਨ ਬਾਜਵਾ, ਆਪੋ ਆਪਣੇ ਟਰੈਕਟਰਾਂ ਨਾਲ ਲੱਗੀ ਅੱਗ ਬੁਝਾ ਰਹੇ ਸਨ। ਕਿ 2 ਫਾਇਰ ਬ੍ਰਿਗੇਡ ਸ਼ਾਹਕੋਟ ਦੇ ਨਕੋਦਰ ਤੋਂ ਪਹੁੰਚ ਗਈਆ ਪਰ ਉਦੋ ਅੱਗ ਤੇ ਕਾਬੂ ਪਾਇਆ ਜਾ ਚੁੱਕਾ ਸੀ ਤੇ ਭਾਰੀ ਨੁਕਸਾਨ ਹੋ ਚੁੱਕਾ ਸੀ। ਇਸ ਮੌਕੇ ਥਾਣਾ ਮੁਖੀ ਦਰਸ਼ਨ ਸਿੰਘ ਮਹਿਤਪੁਰ ਤੇ ਪਾਵਰਕੌਮ ਮਹਿਤਪੁਰ ਤੋਂ ਜੇ,ਈ, ਰਜੀਵ ਕੁਮਾਰ ਵੀ ਪਹੁੰਚੇ ਹੋਏ ਸਨ।

ਪਿੰਡ ਵਾਸੀ ਅੱਗ ਦਾ ਕਾਰਨ ਨਜਾਇਜ਼ ਕੁੰਡੀਆਂ ਦੀ ਸਪਾਰਕਿੰਗ ਨੂੰ ਦਸ ਰਹੇ ਹਨ। ਪਰ ਜੇ, ਈ, ਰਜੀਵ ਕੁਮਾਰ ਅਨੁਸਾਰ ਇਹ ਗਰਮ ਸੁਆਹ ਕਾਰਨ ਲਗੀ ਦੱਸਿਆ ਜਾ ਰਿਹਾ ਹੈ। ਜਦੋਂ ਮੋਕਾ ਦੇਖਣ ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਸ਼ਾਹਕੋਟ ਤੋਂ ਇਨਚਾਰਜ ਰਤਨ ਸਿੰਘ ਕਾਕੜ ਕਲਾਂ ਪਹੁੰਚੇ ਤਾ ਜਰਨੈਲ ਸਿੰਘ ਸਾਬਕਾ ਸਰਪੰਚ ਆਦਰਮਾਨ, ਸਰਬਜੀਤ ਸਿੰਘ ਸਾਬਕਾ ਸਰਪੰਚ, ਜਸਵੀਰ ਸਿੰਘ ਸਰਪੰਚ ਆਦਰਮਾਨ, ਸਰਬਜੀਤ ਸਿੰਘ, ਤਖ਼ਤ ਸਿੰਘ ਨੇ ਰਤਨ ਸਿੰਘ ਕਾਕੜ ਕਲਾਂ ਨਾਲ ਗਲਬਾਤ ਕਰਦਿਆਂ ਮੰਗ ਕੀਤੀ ਕਿ ਸਬ ਤਹਿਸੀਲ ਮਹਿਤਪੁਰ ਨੁੰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦਿੱਤੀਆਂ ਜਾਣ ਤੇ ਹੋਏ ਨੁਕਸਾਨ ਦਾ ਬਣਦਾ ਮੁਆਵਜਾ ਕਿਸਾਨਾਂ ਨੂੰ ਦਿੱਤਾ ਜਾਵੇ। ਇਸ ਤੇ ਰਤਨ ਸਿੰਘ ਕਾਕੜ ਕਲਾਂ ਨੇ ਹੋਏ ਨੁਕਸਾਨ ਲਈ ਕਿਸਾਨਾਂ ਨਾਲ ਦੁਖ ਸਾਂਝਾ ਕੀਤਾ ਤੇ ਕਿਹਾ ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ ਦੇ ਹੋਏ ਨੁਕਸਾਨ ਦਾ ਬਣਦਾ ਮੁਆਵਜਾ ਦਿੱਤਾ ਜਾਵੇਗਾ ਤੇ ਬਹੁਤ ਜਲਦ ਮਹਿਤਪੁਰ ਨੂੰ ਫਾਇਰ ਬ੍ਰਿਗੇਡ ਵੀ ਮਹੱਈਆ ਕਰਵਾਈ ਜਾਵੇਗੀ। ਇਸ ਮੌਕੇ ਆਮ ਆਦਮੀ ਪਾਰਟੀ ਦੇ ਵਰਕਰ ਤੇ ਬਲਾਕ ਪ੍ਰਧਾਨ ਸਤਨਾਮ ਸਿੰਘ ਲੋਹਗੜ੍ਹ ਵੀ ਮੌਜੂਦ ਸਨ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਐੱਨ. ਆਰ. ਆਈ ਅਮਰੀਕ ਸਿੰਘ ਸਰਪੰਚ ਜੱਜਾ ਕਲਾ ਨੇ ਤਿੰਨ ਤਿੰਨ ਮਰਲੇ ਦੇ 45 ਪਲਾਟ ਲੋੜਵੰਦਾਂ ਨੂੰ ਦਾਨ ਕਰਕੇ ਰਜਿਸਟਰੀਆਂ ਸੌਂਪੀਆਂ
Next articleਪਰੀਆਂ ਤੇ ਰਾਜ ਦੁਲਾਰੇ