HOME ਮੈਨਚੈਸਟਰ ‘ਚ ਲੱਗੀ ਭਿਆਨਕ ਅੱਗ, ਇਲਾਕੇ ‘ਚ ਦਹਿਸ਼ਤ

ਮੈਨਚੈਸਟਰ ‘ਚ ਲੱਗੀ ਭਿਆਨਕ ਅੱਗ, ਇਲਾਕੇ ‘ਚ ਦਹਿਸ਼ਤ

1
ਲੈਸਟਰ (ਇੰਗਲੈਂਡ),  (ਸਮਾਜ ਵੀਕਲੀ)   (ਸੁਖਜਿੰਦਰ ਸਿੰਘ ਢੱਡੇ)– ਇੰਗਲੈਂਡ ਦੇ ਸ਼ਹਿਰ ਮੈਨਚੈਸਟਰ ਦੇ ਰੈਡਕਲਿਫ਼ ਇਲਾਕੇ ਵਿੱਚ ਇਕ ਖਾਲੀ ਪਈ ਇਮਾਰਤ ਵਿੱਚ ਲੱਗੀ ਭਿਆਨਕ ਅੱਗ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਅੱਗ ਇੰਨੀ ਤੇਜ਼ ਸੀ ਕਿ ਕਾਲਾ ਧੂੰਆਂ ਆਸਮਾਨ ਵਿੱਚ ਦੂਰ ਤੱਕ ਫੈਲ ਗਿਆ। ਫਾਇਰ ਸਰਵਿਸ ਨੂੰ ਸ਼ਾਮ ਕਰੀਬ 7:15 ਵਜੇ ਮਿਲਟਾਊਨ ਸਟ੍ਰੀਟ ਸਥਿਤ ਪੁਰਾਣੀ ਮਿੱਲ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਤੁਰੰਤ 8 ਫਾਇਰ ਇੰਜਣ ਅਤੇ ਖ਼ਾਸ ਟੀਮਾਂ ਮੌਕੇ ‘ਤੇ ਭੇਜੀਆਂ ਗਈਆਂ। ਦਰਜਨਾਂ ਫਾਇਰਫਾਈਟਰਾਂ ਨੇ ਘੰਟਿਆਂ ਮਿਹਨਤ ਕਰਕੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ।ਅੱਗ ਦੇ ਕਾਰਨ ਇਲਾਕੇ ਵਿੱਚ ਧੂੰਏਂ ਦੀ ਘਣੀ ਪਰਤ ਛਾ ਗਈ, ਜਿਸ ਨੂੰ ਦੇਖਦਿਆਂ ਅਧਿਕਾਰੀਆਂ ਵੱਲੋਂ ਨੇੜਲੇ ਵਸਨੀਕਾਂ ਨੂੰ ਘਰਾਂ ਦੀਆਂ ਖਿੜਕੀਆਂ ਤੇ ਦਰਵਾਜ਼ੇ ਬੰਦ ਰੱਖਣ ਅਤੇ ਬਿਨਾਂ ਲੋੜ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਗਈ। ਮੌਕੇ ‘ਤੇ ਪੁਲਿਸ ਅਤੇ ਐਂਬੂਲੈਂਸ ਸੇਵਾਵਾਂ ਵੀ ਤਾਇਨਾਤ ਰਹੀਆਂ ਅਤੇ ਸੁਰੱਖਿਆ ਦੇ ਮੱਦੇਨਜ਼ਰ ਇਲਾਕੇ ਨੂੰ ਘੇਰਾਬੰਦੀ ਕਰਕੇ ਕੁਝ ਸੜਕਾਂ ਬੰਦ ਕਰ ਦਿੱਤੀਆਂ ਗਈਆਂ। ਫਾਇਰ ਅਧਿਕਾਰੀ ਲਿਓਨ ਹੈਨਰੀ ਨੇ ਦੱਸਿਆ ਕਿ ਟੀਮਾਂ ਲਗਾਤਾਰ ਅੱਗ ਬੁਝਾਉਣ ਵਿੱਚ ਜੁਟੀ ਹੋਈਆਂ ਹਨ ਅਤੇ ਹਾਲਾਤ ‘ਤੇ ਕਾਬੂ ਪਾਇਆ ਜਾ ਰਿਹਾ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਦ ਤੱਕ ਸਥਿਤੀ ਪੂਰੀ ਤਰ੍ਹਾਂ ਨਾਰਮਲ ਨਹੀਂ ਹੁੰਦੀ, ਤਦ ਤੱਕ ਇਲਾਕੇ ਤੋਂ ਦੂਰ ਰਹਿਣ। ਇਸ ਘਟਨਾ ਨਾਲ ਸਥਾਨਕ ਲੋਕਾਂ ਵਿੱਚ ਚਿੰਤਾ ਦਾ ਮਾਹੌਲ ਹੈ, ਹਾਲਾਂਕਿ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਮਿਲੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਦੂਜੇ ਵਿਸ਼ਵ ਯੁੱਧ ਦੇ ਸਭ ਤੋਂ ਵੱਡੀ ਉਮਰ ਦੇ ਸੈਨਿਕ ਦਾ ਦੇਹਾਂਤ, 109 ਸਾਲ ਦੀ ਉਮਰ ਚ ਲਏ ਆਖਰੀ ਸਾਹ
Next articleਟਰੰਪ ਨੇ ਈਰਾਨ ਨਾਲ ਜੰਗਬੰਦੀ ਵਧਾ ਦਿੱਤੀ, ਕਿਹਾ ਕਿ ਹੋਰਮੁਜ਼ ‘ਤੇ ਨਾਕਾਬੰਦੀ ਜਾਰੀ ਰਹੇਗੀ; ਤਹਿਰਾਨ ਨੇ ਵੀ ਦਿੱਤਾ ਸਖ਼ਤ ਜਵਾਬ