ਪਟਿਆਲਾ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਰਿਵਾਰ ਦੇ ਪੋਹ ਮਹੀਨੇ ਦੇ ਸ਼ਹਾਦਤ ਏ ਸਫ਼ਰ ਨੂੰ ਸਮਰਪਿਤ “ਦਾ ਆਰਟ ਐਕਸਪ੍ਰੈਸ਼ਨਜ ਅਕੈਦਮੀ ਵੱਲੋਂ ਸਤਵੰਤ ਅਰਮਾਨ ਜੀ ਦੀ ਅਗਵਾਈ ਵਿੱਚ ਕਰਵਾਏ ਗਏ ਸਤਵੇਂ ਗੁਰਮਤਿ ਸਮਾਗਮ ਦੌਰਾਨ ਪ੍ਰਸਿੱਧ ਸਿੱਖ ਪ੍ਰਚਾਰਕ ਬਾਬਾ ਗੁਲਾਬ ਸਿੰਘ ਦੇ ਦੀਵਾਨ ਸਜਾਏ ਗਏ ਇੱਕ ਧਾਰਮਿਕ ਗੀਤ “ਸਰਹਿੰਦ ਨੂੰ ਚੱਲੀਏ “ਦਾ ਪੋਸਟਰ ਬਾਬਾ ਗੁਲਾਬ ਸਿੰਘ ਜੀ ਨੇ ਰਿਲੀਜ਼ ਕੀਤਾ ਜਿਸ ਗੀਤਕਾਰ ਹਰੀਸ਼ ਪਟਿਆਲਵੀ ਅਤੇ ਮਿਊਜ਼ਿਕ ਬਾਰ ਕੰਪਨੀ ਨੇ ਪੇਸ਼ ਕੀਤਾ ਹੈ ਗੀਤ ਨੂੰ ਗਾਇਕਾ ਹੈ ਗਾਇਕ ਰਸੂਖਦਾਰ ਨੇ ਅਤੇ ਸੰਗੀਤ ਬੱਧ ਕੀਤਾ ਹੈ ਕਿੱਲ ਬੰਦਾ ਨੇ ਅਤੇ ਲਿਖਿਆ ਹੈ ਹਰੀਸ਼ ਪਟਿਆਲਵੀ ਨੇ l ਸਮਾਗਮ ਦੌਰਾਨ ਬਾਬਾ ਗੁਲਾਬ ਸਿੰਘ ਜੀ ਨੇ ਬੋਲਦਿਆਂ ਕਿਹਾ ਕਿ ਦਸ਼ਮੇਸ਼ ਪਿਤਾ ਜਿਹਾ ਦਾਨੀ, ਬੈਰਾਗੀ, ਤਿਆਗੀ,ਲਿਖਾਰੀ ਹੋਰ ਕੋਈ ਦੁਨੀਆਂ ਚ ਨਾ ਹੋਇਆ ਤੇ ਨਾ ਹੋਣਾ ਹੈ ਹਰੇਕ ਸਿੱਖ ਨੂੰ ਕੀ ਹਰ ਮਨੁੱਖ ਨੂੰ ਸਮਾਂ ਕੱਢ ਕੇ ਉਨ੍ਹਾਂ ਰੂਹਾਂ ਪ੍ਰਤੀ ਨਤਮਸਤਕ ਹੋਣਾ ਬਣਦਾ ਹੈ ਇਸ ਮੌਕੇ ਅਕੈਦਮੀ ਦੇ ਸਰਪ੍ਰਸਤ ਸਤਵੰਤ ਅਰਮਾਨ, ਗਾਇਕ ਰਸੂਖਦਾਰ ਗੀਤਕਾਰ ਹਰੀਸ਼ ਪਟਿਆਲਵੀ ਗਾਇਕ ਵਿੱਕੀ ਸਿਉਨਾ,ਯੁਵਰਾਜ ਅਤੇ ਅਮਨਦੀਪ ਹਰਦਾਸਪੁਰ ਹਾਜਰ ਸਨ l
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly